
ਅਮਰੀਕਾ ਵਿਚ ਪੰਜਾਬ ਦੀ ਧੀ ਲੜੇਗੀ ਰਾਸ਼ਟਰਪਤੀ ਦੀ ਚੋਣ
ਚਾਰਲਸਟਨ: ਕਈ ਪ੍ਰਮੁੱਖ ਭਾਰਤੀ-ਅਮਰੀਕੀਆਂ ਦਾ ਮੰਨਣਾ ਹੈ ਕਿ ਰਿਪਬਲਿਕਨ ਪਾਰਟੀ ਦੀ ਨੇਤਾ ਨਿੱਕੀ ਹੇਲੀ ਰੰਧਾਵਾ ਕੋਲ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਬਣਨ ਲਈ ਚੰਗੀ ਸਾਖ ਅਤੇ ਲੀਡਰਸ਼ਿਪ ਸਮਰੱਥਾ ਹੈ। ਅਮਰੀਕਾ 'ਚ ਰਿਪਬਲਿਕਨ ਪਾਰਟੀ ਦੀ ਭਾਰਤੀ ਮੂਲ ਦੀ ਨੇਤਾ ਹੇਲੀ (51) ਨੇ 2024 ਦੀਆਂ ਰਾਸ਼ਟਰਪਤੀ ਚੋਣਾਂ 'ਚ ਆਪਣੇ ਦਾਅਵੇ ਲਈ ਬੁੱਧਵਾਰ ਨੂੰ ਰਸਮੀ ਤੌਰ 'ਤੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ।
ਇਹ ਵੀ ਪੜ੍ਹੋ : ਸ਼ਰਧਾ, ਮੇਘਾ ਤੇ ਹੁਣ ਨਿੱਕੀ : 3 ਪ੍ਰੇਮ ਕਹਾਣੀਆਂ ਦਾ ਖ਼ੌਫ਼ਨਾਕ ਅੰਤ, ਪ੍ਰੇਮੀ ਬਣੇ ਕਾਤਲ
ਇਸ ਦੇ ਨਾਲ ਹੀ ਉਹਨਾਂ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁਕਾਬਲੇ ਖੁਦ ਨੂੰ ਇਕ ਨੌਜਵਾਨ ਅਤੇ ਨਵੇਂ ਬਦਲ ਵਜੋਂ ਪੇਸ਼ ਕੀਤਾ ਹੈ। ਇੰਡੀਆਸਪੋਰਾ ਦੇ ਸੰਸਥਾਪਕ ਐਮ.ਆਰ. ਰੰਗਾਸਵਾਮੀ ਨੇ ਕਿਹਾ, "ਸਾਊਥ ਕੈਰੋਲੀਨਾ ਦੇ ਗਵਰਨਰ ਵਜੋਂ ਨਿੱਕੀ ਹੇਲੀ ਕੋਲ ਚੰਗੀ ਸਾਖ ਹੈ ਅਤੇ ਉਹਨਾਂ ਕੋਲ ਸੰਯੁਕਤ ਰਾਸ਼ਟਰ 'ਚ ਅਮਰੀਕੀ ਰਾਜਦੂਤ ਵਜੋਂ ਵਿਦੇਸ਼ ਨੀਤੀ ਦਾ ਤਜਰਬਾ ਵੀ ਹੈ।"
ਇਹ ਵੀ ਪੜ੍ਹੋ : ਨਾਨ ਬੋਰਡ ਕਲਾਸਾਂ ਦੇ ਰਿਪੋਰਟ ਕਾਰਡ ਲਈ ਦਿੱਤੇ ਪ੍ਰਤੀ ਵਿਦਿਆਰਥੀ 4 ਰੁਪਏ, 3.5 ਲੱਖ ਫੰਡ ਜਾਰੀ
ਦੱਖਣੀ ਕੈਰੋਲੀਨਾ ਦੀ ਦੋ ਵਾਰ ਗਵਰਨਰ ਰਹਿ ਚੁੱਕੀ ਹੇਲੀ ਰਾਸ਼ਟਰਪਤੀ ਦੀ ਚੋਣ ਲੜਨ ਵਾਲੀ ਤੀਜੀ ਭਾਰਤੀ-ਅਮਰੀਕੀ ਹੈ। ਇਸ ਤੋਂ ਪਹਿਲਾਂ ਬੌਬੀ ਜਿੰਦਲ ਨੇ 2016 ਵਿਚ ਅਤੇ ਕਮਲਾ ਹੈਰਿਸ ਨੇ 2020 ਵਿਚ ਇਸ ਅਹੁਦੇ ਲਈ ਆਪਣੀ ਉਮੀਦਵਾਰੀ ਪੇਸ਼ ਕੀਤੀ ਸੀ। ਹੈਰਿਸ ਇਸ ਸਮੇਂ ਦੇਸ਼ ਦੇ ਉਪ ਰਾਸ਼ਟਰਪਤੀ ਹਨ।ਰੰਗਾਸਵਾਮੀ ਨੇ ਦੱਸਿਆ, ''ਰਿਪਬਲਿਕਨ ਪਾਰਟੀ ਵਿਚ ਭਾਰਤੀ-ਅਮਰੀਕੀਆਂ ਦੀ ਤਰੱਕੀ ਅਤੇ ਡੈਮੋਕ੍ਰੇਟਿਕ ਪਾਰਟੀ ਵਿਚ ਉਹਨਾਂ ਨੂੰ ਦਿੱਤੇ ਜਾ ਰਹੇ ਮਹੱਤਵ ਨੂੰ ਦੇਖ ਕੇ ਖੁਸ਼ੀ ਹੋਈ।''
ਇਹ ਵੀ ਪੜ੍ਹੋ : ਇੱਕ ਹੋਰ ਕਤਲ : ਪ੍ਰੇਮੀ ਨੇ ਮਾਰ ਕੇ ਝਾੜੀਆਂ 'ਚ ਸੁੱਟੀ ਵਿਆਹੁਤਾ ਪ੍ਰੇਮਿਕਾ ਦੀ ਲਾਸ਼
ਦੱਖਣੀ ਕੋਲੰਬੀਆ ਦੇ ਰਾਜ ਵਾਸੂਦੇਵ ਕਰੀਬ 30 ਸਾਲਾਂ ਤੋਂ ਨਿੱਕੀ ਹੇਲੀ ਜਾਣਦੇ ਹਨ। ਉਹਨਾਂ ਕਿਹਾ, “ਉਹ (ਹੇਲੀ) ਜ਼ਿਆਦਾਤਰ ਸੈਂਟਰਿਸਟਾਂ ਦੀ ਨੁਮਾਇੰਦਗੀ ਕਰਦੀ ਹੈ। ਉਹ ਕੱਟੜਪੰਥੀ ਵੀ ਨਹੀਂ ਹੈ। ਜਿਸ ਤਰ੍ਹਾਂ ਉਹਨਾਂ ਨੇ ਦੱਖਣੀ ਕੈਰੋਲੀਨਾ ਦੀ ਨੁਮਾਇੰਦਗੀ ਕੀਤੀ, ਇਹ ਸ਼ਾਨਦਾਰ ਹੈ।” ਹੇਲੀ ਦੀ ਰਾਸ਼ਟਰਪਤੀ ਚੋਣ ਮੁਹਿੰਮ ਦੀ ਰਸਮੀ ਸ਼ੁਰੂਆਤ ਮੌਕੇ ਵਾਸੁਦੇਵ ਅਤੇ ਉਹਨਾਂ ਦੀ ਪਤਨੀ ਦੋਵੇਂ ਮੌਜੂਦ ਸਨ। ਉਹਨਾਂ ਕਿਹਾ, “ਸਾਨੂੰ ਉਸ ’ਤੇ ਵਿਸ਼ਵਾਸ ਹੈ। ਉਹ ਦਿਲ ਦੀ ਬਹੁਤ ਚੰਗੀ ਅਤੇ ਬੁੱਧੀਮਾਨ ਹੈ। ਸਾਡਾ ਮੰਨਣਾ ਹੈ ਕਿ ਉਹ ਦੋਵਾਂ ਧਿਰਾਂ ਨੂੰ ਇਕੱਠਾ ਕਰ ਸਕਦੀ ਹੈ।” ਵਾਸੂਦੇਵ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਉਹ ਦੇਸ਼ ਲਈ ਚੰਗਾ ਕਰੇਗੀ”।