ਸਿੱਖ ਪਰਚਮ ‘ਨਿਸ਼ਾਨ ਸਾਹਿਬ’ ਨੂੰ ਕਨੈਕਟੀਕਟ ਸਟੇਟ ਵਲੋਂ ਮਾਨਤਾ ਪ੍ਰਾਪਤ : ਵਰਲਡ ਸਿੱਖ ਪਾਰਲੀਮੈਂਟ
Published : Mar 16, 2021, 7:19 am IST
Updated : Mar 16, 2021, 7:19 am IST
SHARE ARTICLE
Sikh flag 'Nishan Sahib' recognized by Connecticut State
Sikh flag 'Nishan Sahib' recognized by Connecticut State

ਸਿੱਖਾਂ ਨੇ ਭਾਰਤ ਦੀ ਆਜ਼ਾਦੀ ਲਈ 90 ਫ਼ੀ ਸਦੀ ਤੋਂ ਵੱਧ ਯੋਗਦਾਨ ਪਾਇਆ

ਕੋਟਕਪੂਰਾ (ਗੁਰਿੰਦਰ ਸਿੰਘ) : ਕਨੈਕਟੀਕਟ ਸਟੇਟ ਜੋ ਕਿ 1984 ਸਿੱਖ ਨਸਲਕੁਸ਼ੀ ਨੂੰ ਮਾਨਤਾ ਦੇਣ ਲਈ ਕਾਨੂੰਨ ਪਾਸ ਕਰਨ ਵਾਲਾ ਅਮਰੀਕਾ ਦਾ ਪਹਿਲਾ ਰਾਜ ਰਿਹਾ ਹੈ, ਹੁਣ ਸਿੱਖ ਪਰਚਮ ‘ਨਿਸ਼ਾਨ ਸਾਹਿਬ’ ਨੂੰ ਮਾਨਤਾ ਦੇਣ ਵਜੋਂ ਜਾਣਿਆ ਜਾਂਦਾ ਹੈ। ਸਿਰਫ਼ ਇਹੋ ਨਹੀਂ, ਸਿੱਖ ਇਤਿਹਾਸਕ ਦਿਵਸ 11 ਮਾਰਚ 1783, ਜਿਸ ਦਿਨ ਬਾਬਾ ਬਘੇਲ ਸਿੰਘ ਦੀ ਅਗਵਾਈ ਹੇਠ ਸਿੱਖ ਫ਼ੌਜ ਨੇ ਦਿੱਲੀ ਜਿੱਤੀ ਅਤੇ ਲਾਲ ਕਿਲ੍ਹੇ ’ਤੇ ਝੰਡਾ ਬੁਲੰਦ ਕੀਤਾ, ਨੂੰ ਸਿੱਖ ਝੰਡਾ (ਨਿਸ਼ਾਨ ਸਾਹਿਬ) ਦਿਵਸ ਵਜੋਂ ਮਾਨਤਾ ਦਿਤੀ। ਇਸ ਮਾਨਤਾ ਨੇ ਨਾ ਸਿਰਫ਼ ਡਾਇਸਪੋਰਾ ’ਚ ਰਹਿੰਦੇ ਸਿੱਖਾਂ ਨੂੰ ਖ਼ੁਸ਼ੀ ਦਿਤੀ ਹੈ, ਬਲਕਿ ਭਾਰਤੀ ਕਬਜ਼ੇ ਵਾਲੇ ਪੰਜਾਬ ਵਿਚ ਵਸਦੇ ਸਿੱਖ ਵੀ ਇਸ ਤੋਂ ਬਹੁਤ ਖ਼ੁਸ਼ ਹਨ। 

SikhsSikhs

ਵਰਲਡ ਸਿੱਖ ਪਾਰਲੀਮੇੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਵਲੋਂ ਰੋਜ਼ਾਨਾ ਸਪੋਕਸਮੈਨ ਦੇ ਇਸ ਪੱਤਰਕਾਰ ਨੂੰ ਈਮੇਲ ਰਾਹੀਂ ਭੇਜੇ ਪ੍ਰੈਸ ਨੋਟ ਮੁਤਾਬਕ ਸਵਰਨਜੀਤ ਸਿੰਘ ਖ਼ਾਲਸਾ ਮੈਂਬਰ ਵਰਲਡ ਸਿੱਖ ਪਾਰਲੀਮੈਂਟ ਅਤੇ ਕਨੈਕਟੀਕਟ ਤੋਂ ਚੁਣੇ ਗਏ ਐਲੇਕਟੇਡ ਔਫ਼ਿਸ਼ਲ ਜੋ ਕਿ ਸਿਟੀ ਆਫ਼ ਨੌਰਵਿਚ ਦੇ ਬੋਰਡ ਆਫ਼ ਐਜੂਕੇਸ਼ਨ ਮੈਂਬਰ ਵਜੋਂ ਸੇਵਾ ਨਿਭਾਅ ਰਹੇ ਅਤੇ ਮਨਮੋਹਨ ਸਿੰਘ ਭਰਾਰਾ ਨੇ ਰਾਜ ਅਤੇ ਸ਼ਹਿਰਾਂ ਦੇ ਲੀਡਰਾਂ ਵਲੋਂ ਇਸ ਮਾਨਤਾ ਲਈ ਅਹਿਮ ਭੂਮਿਕਾ ਨਿਭਾਈ। ਵਰਲਡ ਸਿੱਖ ਪਾਰਲੀਮੈਂਟ ਦੇ ਬੁਲਾਰੇ ਡਾ. ਅਮਰਜੀਤ ਸਿੰਘ ਵਾਸ਼ਿੰਗਟਨ, ਨੌਰਵਿਚ ਸ਼ਹਿਰ ਤੋਂ ਮੇਅਰ ਪੀਟਰ ਨਾਈਸਟ੍ਰੋਮ, ਜਨਰਲ ਅਸੈਂਬਲੀ ਮੈਂਬਰ ਕੇਵਿਨ ਰਯਾਨ, ਬਿ੍ਰਦਗੇਪੋਰ ਸ਼ਹਿਰ ਦੇ ਮੇਅਰ ਜੋਅ ਗ਼ਨੀਮ ਨੇ ਹੈਮਡੇਨ ਗੁਰਦਵਾਰਾ ਸਾਹਿਬ ਵਿਖੇ ਆ ਕੇ ਸਿੱਖਾਂ ਦੇ ਹੌਂਸਲੇ ਬੁਲੰਦ ਕੀਤੇ ਅਤੇ ਨਿਸ਼ਾਨ ਸਾਹਿਬ ਦਿਵਸ ਦਾ ਐਲਾਨ ਪੜ੍ਹਨ ਉਪਰੰਤ ਸਿੱਖ ਪਰਚਮ ਲਹਿਰਾਇਆ। ਇਸ ਮੌਕੇ ਅਮਰੀਕਾ ਦੇ ਕਾਂਗਰਸ ਮੈਨ ਜੋਅ ਕਰਟਨੀ, ਅਮਰੀਕਾ ਦੇ ਸੈਨੇਟਰ ਕਿ੍ਰਸ ਮੁਰਫ਼ੀ, ਨੌਰਵਾਲਕ ਦੇ ਮੇਅਰ ਹੈਰੀ ਰਿਲਿੰਗ, ਹੈਮਡਨ ਦੇ ਮੇਅਰ ਕਰਟ ਲੇਂਗ, ਬਿ੍ਰਡਜਪੋਰ ਦੇ ਮੇਅਰ ਜੋਅ ਗ਼ਨੀਮ ਅਤੇ ਸੈਨੇਟਰੀ ਕੈਥੀ ਉਸਟਨ ਸਣੇ ਜਨਰਲ ਅਸੈਂਬਲੀ ਮੈਂਬਰਾਂ ਅਤੇ ਕਈ ਰਾਜ ਨੇਤਾਵਾਂ ਨੇ ਵੀ 11 ਮਾਰਚ ਨੂੰ ਸਿੱਖ ਪਰਚਮ (ਨਿਸ਼ਾਨ ਸਾਹਿਬ) ਦਿਵਸ ਵਜੋਂ ਮਾਨਤਾ ਵੀ ਦਿਤੀ। 

Sikh flag 'Nishan Sahib' recognized by Connecticut State: World Sikh ParliamentSikh flag 'Nishan Sahib' recognized by Connecticut State

ਸੂਬੇ ਦੇ ਡਿਪਟੀ ਗਵਰਨਰ ਨੇ ਜਿਥੇ ਸਿੱਖਾਂ ਨੂੰ ਵੀਡੀਉ ਕਾਨਫ਼ਰੰਸਿੰਗ ਨਾਲ ਨਿਸ਼ਾਨ ਸਾਹਿਬ ਦਿਵਸ ਦੀਆਂ ਵਧਾਈਆਂ ਦਿਤੀਆਂ, ਉਥੇ ਅਪਣੀ ਲਿਖਤੀ ਸਟੇਟਮੈਂਟ ’ਚ ਨਿਸ਼ਾਨ ਸਾਹਿਬ ਨੂੰ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਵੀ ਮੰਨਿਆ। ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਮੁਤਾਬਕ “ਇਹ ਵਿਡੰਬਨਾ ਹੈ ਕਿ ਭਾਰਤੀ ਸਰਕਾਰ ਅਤੇ ਉਨ੍ਹਾਂ ਦੀਆਂ ਸੰਸਥਾਵਾਂ ਭਾਰਤ ਅਤੇ ਅਮਰੀਕਾ ਵਿਚ ਸਿੱਖ ਪਰਚਮ ਪ੍ਰਤੀ ਨਫ਼ਰਤ ਫੈਲਾਅ ਰਹੀਆਂ ਹਨ ਜਦੋਂ ਕਿ ਸਿੱਖਾਂ ਨੇ ਭਾਰਤ ਦੀ ਆਜ਼ਾਦੀ ਲਈ 90 ਫ਼ੀ ਸਦੀ ਤੋਂ ਵੱਧ ਯੋਗਦਾਨ ਪਾਇਆ। ਸਵਰਨਜੀਤ ਸਿੰਘ ਖ਼ਾਲਸਾ ਨੇ ਝੰਡਾ ਚੁਕਣ ਦੀ ਰਸਮ ’ਚ ਸ਼ਿਰਕਤ ਕਰਦਿਆਂ ਕਿਹਾ,“ਸਿੱਖ ਆਸ ਕਰਦਾ ਹੈ ਕਿ  ਸਟੇਟ ਅਤੇ ਸ਼ਹਿਰਾਂ ਦਾ ਇਹ ਮਤਾ ਅਮਰੀਕੀ ਲੋਕਾਂ ਨੂੰ ਸਿੱਖਾਂ ਬਾਰੇ ਜਾਗਰੂਕ ਕਰਨ ’ਚ ਸਹਾਇਤਾ ਕਰੇਗਾ।’’

ਉਨ੍ਹਾਂ ਕਿਹਾ ਕਿ ‘ਨਿਸ਼ਾਨ ਸਾਹਿਬ’ ਵਜੋਂ ਜਾਣੇ ਜਾਂਦੇ ਸਿੱਖ ਝੰਡੇ ਹਰ ਗੁਰਦੁਵਾਰਾ ਸਾਹਿਬ ਵਿਚ ਸਸ਼ੋਭਿਤ ਹਨ ਅਤੇ ਇਹ ਸਿਰਫ਼ ਸਿੱਖ ਪ੍ਰਭੂਸੱਤਾ ਹੀ ਨਹੀਂ ਬਲਕਿ ਮਨੁੱਖੀ ਪ੍ਰਭੂਸੱਤਾ ਦਾ ਪ੍ਰਤੀਕ ਹੈ ਜੋ ਸਾਨੂੰ ਜ਼ੁਲਮ ਵਿਰੁਧ ਡਟੇ ਰਹਿਣ ਅਤੇ ਨਿਆਂ ਲਈ ਲੜਨ ਦੀ ਯਾਦ ਦਿਵਾਉਂਦਾ ਹੈ। ਮਨਮੋਹਨ ਸਿੰਘ ਭਰਾਰਾ ਨੇ ਕਿਹਾ ਕਿ “ਸਿੱਖ ਸ਼ਾਂਤੀ ਪਸੰਦ ਲੋਕ ਹਨ ਜੋ ਧਾਰਮਕਤਾ ਲਈ ਖੜੇ ਹੋਣ ਦੀ ਹਿੰਮਤ ਰਖਦੇ ਹਨ ਅਤੇ ਸਿੱਖ ਝੰਡਾ ਸਿੱਖ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ।’’ 
ਕੱੁਝ ਚਿੰਤਕਾਂ ਦਾ ਇਹ ਵੀ ਕਹਿਣਾ ਕਿ ਅਮਰੀਕਾ ਦਾ ਬਾਬਾ ਬਘੇਲ ਸਿੰਘ ਦੇ ਲਾਲ ਕਿਲ੍ਹਾ ਫ਼ਤਿਹ ਦਿਵਸ ਮੌਕੇ ਨਿਸ਼ਾਨ ਸਾਹਿਬ ਨੂੰ ਮਾਨਤਾ ਦੇਣ ਦਾ ਫ਼ੈਸਲਾ ਭਾਰਤ ਨੂੰ ਸਿਆਸੀ ਚਪੇੜ ਹੈ। ਕਈ ਬੁੱਧੀਜੀਵੀਆਂ ਦਾ ਦਾਅਵਾ ਹੈ ਕਿ ਇਹ ਅਮਰੀਕਾ ਦਾ ਭਾਰਤ ’ਚ ਹੋਈ 26 ਜਨਵਰੀ ’ਤੇ ਲਾਲ ਕਿਲੇ੍ਹ ਵਾਲੀ ਘਟਨਾ ’ਤੇ ਕਿਸਾਨ ਅਤੇ ਸਿੱਖਾਂ ਨਾਲ ਅਪਣੀ ਸਹਿਮਤੀ ਪ੍ਰਗਟਾਉਣ ਦਾ ਤਰੀਕਾ ਸੀ ਅਤੇ ਭਾਰਤੀਤੰਤਰ ਨੂੰ ਸੁਧਾਰਨ ਦਾ ਇਸ਼ਾਰਾ ਵੀ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement