
ਅਫ਼ਗ਼ਾਨਿਸਤਾਨ ਦੇ ਪੂਰਬੀ ਕੁਨਾਰੇ ਸੂਬੇ ਵਿਚ ਅਮਰੀਕਾ ਦੇ ਡ੍ਰੋਨ ਜਹਾਜ਼ ਹਮਲੇ ਵਿਚ ਪਾਕਿਸਤਾਨ ਤਾਲਿਬਾਨ ਦਾ ਮੁਖੀ ਮੌਲਾਨਾ ਫ਼ਜ਼ਉਲਾ ਮਾਰਿਆ......
ਵਾਸ਼ਿੰਗਟਨ, : ਅਫ਼ਗ਼ਾਨਿਸਤਾਨ ਦੇ ਪੂਰਬੀ ਕੁਨਾਰੇ ਸੂਬੇ ਵਿਚ ਅਮਰੀਕਾ ਦੇ ਡ੍ਰੋਨ ਜਹਾਜ਼ ਹਮਲੇ ਵਿਚ ਪਾਕਿਸਤਾਨ ਤਾਲਿਬਾਨ ਦਾ ਮੁਖੀ ਮੌਲਾਨਾ ਫ਼ਜ਼ਉਲਾ ਮਾਰਿਆ ਗਿਆ। ਅਫ਼ਗ਼ਾਨਿਸਤਾਨ ਦੇ ਰਖਿਆ ਮੰਤਰਾਲੇ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਸਵਾਤ ਘਾਟੀ ਵਿਚ ਪਾਕਿਸਤਾਨ ਤਾਲਿਬਾਨ ਦੀ ਮੁਹਿੰਮ ਚਲਾਉਣ ਵਿਚ ਉਸ ਸਮੇਂ ਮੌਲਾਨਾ ਦੀ ਅਹਿਮ ਭੂÎਿਮਕਾ ਸੀ ਜਦ 2012 ਵਿਚ ਵਿਦਿਆਰਥਣ ਮਲਾਲਾ ਯੂਸਫ਼ਜ਼ਈ ਨੂੰ ਗੋਲੀ ਮਾਰੀ ਗਈ ਸੀ।
ਅਮਰੀਕਾ ਨੇ ਫ਼ਜ਼ਉਲਾ ਨੂੰ ਸੰਸਾਰ ਅਤਿਵਾਦੀ ਐਲਾਨਿਆ ਹੋਇਆ ਸੀ। ਉਸ ਦੇ ਸਿਰ 'ਤੇ 50 ਲੱਖ ਡਾਲਰ ਦਾ ਇਲਾਮ ਸੀ। ਅਮਰੀਕੀ ਫ਼ੌਜ ਨੇ ਕਲ ਦਸਿਆ ਕਿ ਉਸ ਨੇ ਅਫ਼ਗਾਨਿਸਤਾਨ ਵਿਚ ਵੱਡੇ ਅਤਿਵਾਦੀ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ। ਲੈਫ਼ਟੀਨੈਂਟ ਕਰਨਲ ਮਾਰਟਿਨ ਨੇ ਕਿਹਾ, 'ਕੁਨਾਰ ਸੂਬੇ ਵਿਚ ਅਤਿਵਾਦ ਵਿਰੋਧੀ ਮੁਹਿੰਮ ਚਲਾਈ ਗਈ ਜਿਸ ਵਿਚ ਅਤਿਵਾਦੀ ਜਥੇਬੰਦੀ ਦੇ ਮੁਖੀ ਨੂੰ ਨਿਸ਼ਾਨਾ ਬਣਾਇਆ ਗਿਆ।'
ਅਤਿਵਾਦੀ ਦਾ ਨਾਮ ਨਹੀਂ ਦਸਿਆ ਗਿਆ। ਅਫ਼ਗ਼ਾਨੀ ਰਖਿਆ ਮੰਤਰਾਲੇ ਦੇ ਬੁਲਾਰੇ ਨੇ ਦਸਿਆ ਕਿ ਫ਼ਜ਼ਉਲਾ ਬੁਧਵਾਰ ਨੂੰ ਹੋਏ ਹਮਲੇ ਵਿਚ ਮਾਰਿਆ ਗਿਆ। ਇਹ ਹਮਲਾ ਨੂਰ ਗੁਲ ਕਾਲੇ ਪਿੰਡ ਵਿਚ ਹੋਇਆ। ਹਮਲੇ ਵਿਚ ਟੀਟੀਪੀ ਦੇ ਚਾਰ ਹੋਰ ਕਮਾਂਡਰ ਵੀ ਮਾਰੇ ਗਏ। ਹਮਲੇ ਸਮੇਂ ਫ਼ਜ਼ਉਲਾ ਤੇ ਉਸ ਦੇ ਕਮਾਂਡਰ ਇਫ਼ਤਾਰ ਕਰ ਰਹੇ ਸਨ। ਉਸ ਨੇ 2013 ਵਿਚ ਕਮਾਨ ਸੰਭਾਲਣ ਮਗਰੋਂ ਅਮਰੀਕਾ ਅਤੇ ਪਾਕਿਸਤਾਨ ਵਿਰੁਧ ਕਈ ਵੱਡੇ ਹਮਲੇ ਕੀਤੇ ਸਨ।
ਉਸ ਨੇ 2014 ਵਿਚ ਪੇਸ਼ਾਵਰ ਦੇ ਫ਼ੌਜੀ ਸਕੂਲ ਵਿਚ ਵੀ ਹਮਲਾ ਕੀਤਾ ਸੀ ਜਿਸ ਵਿਚ 130 ਬੱਚਿਆਂ ਸਮੇਤ 151 ਜਣੇ ਮਾਰੇ ਗਏ ਸਨ। ਉਸ ਨੇ ਮਲਾਲਾ ਦੀ ਹਤਿਆ ਦਾ ਵੀ ਫ਼ੁਰਮਾਨ ਦਿਤਾ ਸੀ। (ਏਜੰਸੀ)