ਨੇਪਾਲ ਦੇ ਮਸ਼ਹੂਰ ਪਸ਼ੂਪਤੀਨਾਥ ਮੰਦਰ ਨੂੰ ਭਾਰਤ ਦੇਵੇਗਾ 2.33 ਕਰੋੜ!
Published : Jun 16, 2020, 7:13 pm IST
Updated : Jun 16, 2020, 7:13 pm IST
SHARE ARTICLE
pashupatinath temple
pashupatinath temple

ਸਰਹੱਦੀ ਵਿਵਾਦ ਦੌਰਾਨ ਭਾਰਤ ਨੇ ਨੇਪਾਲ ਨਾਲ ਮੈਤਰੀ ਸਬੰਧ ਦੀ ਕੀਤੀ ਪਹਿਲ

ਕਾਠਮੰਡੂ : ਭਾਰਤ ਨੇ ਇਥੇ ਵਿਸ਼ਵ ਪ੍ਰਸਿੱਧ ਪਸ਼ੂਪਤੀਨਾਥ ਮੰਦਰ ਕੰਪਲੈਕਸ ਵਿਚ 2.33 ਕਰੋੜ ਰੁਪਏ ਦੀ ਲਾਗਤ ਨਾਲ ਸਫ਼ਾਈ ਕੇਂਦਰ ਦੀ ਉਸਾਰੀ ਦੀ ਵਚਨਬੱਧਤਾ ਪ੍ਰਗਟਾਈ ਹੈ। ਪਸ਼ੁਪਤੀਨਾਥ ਮੰਦਰ ਕੰਪਲੈਕਸ ਦੇ ਵਿਕਾਸ ਲਈ ਭਾਰਤ ਵਲੋਂ ਮਦਦ ਅਜਿਹੇ ਸਮੇਂ ਵਿਚ ਦਿਤੀ ਜਾ ਰਹੀ ਹੈ ਜਦੋਂ ਦੋਵੇਂ ਦੇਸ਼ਾਂ ਵਿਚਾਲੇ ਸਰਹੱਦ ਵਿਵਾਦ ਵੱਧ ਗਿਆ ਹੈ। ਅਧਿਕਾਰਤ ਬਿਆਨ ਮੁਤਾਬਕ ਸ਼ਰਧਾਲੂਆਂ ਲਈ ਇਸ ਪਵਿੱਤਰ ਸਥਲ 'ਤੇ ਬੁਨਿਆਦੀ ਢਾਂਚੇ ਵਿਚ ਸੁਧਾਰ ਕਰਨ ਦੇ ਉਦੇਸ਼ ਨਾਲ ਸਫ਼ਾਈ ਕੇਂਦਰ ਦਾ ਨਿਰਮਾਣ ਹੋਵੇਗਾ। ਇਸ ਪ੍ਰਾਜੈਕਟ ਦਾ ਨਿਰਮਾਣ 'ਨੇਪਾਲ-ਭਾਰਤ ਮੈਤਰੀ: ਵਿਕਾਸ ਹਿੱਸੇਦਾਰ' ਦੇ ਤਹਿਤ ਭਾਰਤ ਦੇ ਉੱਚ ਪ੍ਰਭਾਵ ਵਾਲੇ ਭਾਈਚਾਰਕ ਵਿਕਾਸ ਯੋਜਨਾ ਦੇ ਤੌਰ 'ਤੇ ਹੋਵੇਗਾ।

pashupatinath templepashupatinath temple

ਪਸ਼ੂਪਤੀਨਾਥ ਮੰਦਰ ਵਿਚ ਸਫ਼ਾਈ ਕੇਂਦਰ ਦੀ ਉਸਾਰੀ ਲਈ ਭਾਰਤੀ ਦੂਤਾਵਾਸ, ਨੇਪਾਲ ਦੇ ਸੰਘੀ ਮਾਮਲਾ ਮੰਤਰਾਲੇ, ਸਧਾਰਨ ਪ੍ਰਸ਼ਾਸਨ ਅਤੇ ਕਾਠਮੰਡੂ ਮਹਾਨਗਰੀ ਸ਼ਹਿਰ ਦੇ ਵਿਚ ਇਕ ਸਮਝੌਤਾ ਪੱਤਰ 'ਤੇ ਦਸਤਖ਼ਤ ਕੀਤੇ ਗਏ। ਇਹ ਮੰਦਰ ਵਿਸ਼ਵ ਵਿਰਾਸਤ ਸਥਲ ਦੇ ਤਹਿਤ ਵੀ ਸੂਚੀਬੱਧ ਹੈ। ਇਥੇ ਭਾਰਤੀ ਦੂਤਾਵਾਸ ਵਲੋਂ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿਤੀ ਗਈ।

pashupatinath templepashupatinath temple

ਭਾਰਤੀ ਸਫਾਰਤਖ਼ਾਨੇ ਵਲੋਂ ਜਾਰੀ ਬਿਆਨ ਮੁਤਾਬਕ ਪਹਿਲ ਦੇ ਆਧਾਰ 'ਤੇ ਭਾਰਤ ਨੇ ਸਫ਼ਾਈ ਕੇਂਦਰ ਦੇ ਲਈ 3.72 ਕਰੋੜ ਨੇਪਾਲੀ ਰੁਪਏ (2.33 ਕਰੋੜ ਭਾਰਤੀ ਰੁਪਏ) ਦੀ ਆਰਥਕ ਮਦਦ ਦੇਣ ਦੀ ਵਚਨਬੱਧਤਾ ਦੁਹਰਾਈ ਹੈ। ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਕਾਠਮੰਡੂ ਮਹਾਨਗਰੀ ਸ਼ਹਿਰ ਨੇਪਾਲ ਸਰਕਾਰ ਦੇ ਨਿਰਧਾਰਤ ਨਿਯਮਾਂ ਦੇ ਮੁਤਾਬਕ 15 ਮਹੀਨੇ ਵਿਚ ਕਰੇਗਾ। ਪਸ਼ੂਪਤੀਨਾਥ ਮੰਦਰ ਨੇਪਾਲ ਦਾ ਸਭ ਤੋਂ ਵੱਡਾ ਮੰਦਰ ਕੰਪਲੈਕਸ ਹੈ ਅਤੇ ਬਾਗਮਤੀ ਨਦੀ ਦੇ ਦੋਹੀਂ ਪਾਸੀਂ ਫੈਲਿਆ ਹੋਇਆ ਹੈ ਜਿਥੇ ਰੋਜ਼ਾਨਾ ਨੇਪਾਲ ਅਤੇ ਭਾਰਤ ਤੋਂ ਹਜ਼ਾਰਾਂ ਸ਼ਰਧਾਲੂ ਆਉਂਦੇ ਹਨ।

pashupatinath templepashupatinath temple

ਨੇਪਾਲੀ ਸੰਸਦ ਦੇ ਹੇਠਲੇ ਸਦਨ ਨੇ ਭਾਰਤ ਦੇ ਖੇਤਰਾਂ ਨੂੰ ਅਪਣੇ ਨਕਸ਼ੇ 'ਚ ਕੀਤਾ ਸ਼ਾਮਲ : ਪਸ਼ੁਪਤੀਨਾਥ ਮੰਦਰ ਕੰਪਲੈਕਸ ਦੇ ਵਿਕਾਸ ਲਈ ਭਾਰਤ ਵਲੋਂ ਮਦਦ ਅਜਿਹੇ ਸਮੇਂ ਵਿਚ ਦਿਤੀ ਜਾ ਰਹੀ ਹੈ ਜਦੋਂ ਦੋਵੇਂ ਦੇਸ਼ਾਂ ਵਿਚਾਲੇ ਸਰਹੱਦ ਵਿਵਾਦ ਵੱਧ ਗਿਆ ਹੈ।

pashupatinath templepashupatinath temple

ਨੇਪਾਲੀ ਸੰਸਦ ਦੇ ਹੇਠਲੇ ਸਦਨ ਨੇ ਭਾਰਤ ਦੇ ਉੱਤਰਾਖੰਡ ਦੇ ਲਿਪੁਲੇਖ, ਕਾਲਾਪਾਣੀ ਅਤੇ ਲਿਮਪਿਆਧੁਰਾ ਨੂੰ ਅਪਣੇ ਨਵੇਂ ਨਕਸ਼ੇ ਵਿਚ ਸ਼ਾਮਲ ਕਰਨ ਲਈ ਸੰਵਿਧਾਨ 'ਚ ਸ਼ੋਧ ਦੇ ਮਕਸਦ ਨਾਲ ਇਕ ਬਿਲ ਨੂੰ ਸਰਬਸੰਮਤੀ ਨਾਲ ਪਾਸ ਕੀਤਾ। ਇਸ ਕਦਮ ਨੂੰ ਭਾਰਤ ਨੇ ''ਅਸਵੀਕਾਰਯੋਗ'' ਦਸਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: Nepal, Central, Kathmandu

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement