
ਚੀਨ ਦੇ ਪ੍ਰਮਾਣੂ ਜ਼ਖ਼ੀਰੇ ਵਿਚ 290 ਹਥਿਆਰ ਹਨ ਜਦੋਂ ਕਿ ਭਾਰਤ ਕੋਲ 130 ਤੋਂ 140 ਦੇ ਕਰੀਬ ਹਥਿਆਰ ਹਨ
ਲੰਡਨ: ਭਾਰਤ ਨੇ ਪਿਛਲੇ ਸਾਲ 10 ਹਥਿਆਰ ਜੋੜ ਕੇ ਅਪਣੇ ਪਰਮਾਣੂ ਹਥਿਆਰ ਘਰ ਵਿਚ ਵਾਧਾ ਕੀਤਾ ਪਰ ਚੀਨ ਅਤੇ ਪਾਕਿਸਤਾਨ ਦੀ ਤੁਲਨਾ ਵਿਚ ਦੇਸ਼ ਕੋਲ ਘੱਟ ਹਥਿਆਰ ਹਨ। ਸਵੀਡਨ ਦੇ ਇਕ ਪ੍ਰਮੁਖ ਬੁੱਧੀਜੀਵੀ ਵਲੋਂ ਸੋਮਵਾਰ ਨੂੰ ਜਾਰੀ ਰਿਪੋਰਟ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ।
File
'ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਚੀਚਿਊਟ' (ਸਿਪਰੀ) ਨੇ ਅਪਣੀ ਰਿਪੋਰਟ ਵਿਚ ਕਿਹਾ ਹੈ ਕਿ ਭਾਰਤ ਅਤੇ ਚੀਨ ਦੋਹਾਂ ਨੇ 2019 ਵਿਚ ਅਪਣੇ ਪਰਮਾਣੂ ਜ਼ਖ਼ੀਰੇ ਵਿਚ ਵਾਧਾ ਕੀਤਾ। ਚੀਨ ਦੇ ਹਥਿਆਰਾਂ ਵਿਚ ਜਿਥੇ ਕੁੱਲ 320 ਹਥਿਆਰ ਹਨ ਉਥੇ ਪਾਕਿਸਤਾਨ ਕੋਲ 160 ਜਦੋਂਕਿ ਭਾਰਤ ਕੋਲ 150 ਹਥਿਆਰ ਹਨ।
File
ਰਿਪੋਰਟ ਵਿਚ ਸੁਚੇਤ ਕੀਤਾ ਗਿਆ,''ਚੀਨ ਅਪਣੇ ਪਰਮਾਣੂ ਹਥਿਆਰ ਘਰ ਦੇ ਮਹੱਤਵਪੂਰਨ ਆਧੁਨਿਕੀਕਰਨ ਦੇ ਅੱਧ ਵਿਚ ਹੈ। ਉਹ ਪਹਿਲੀ ਵਾਰ ਕਥਿਤ ਪਰਮਾਣੂ ਟ੍ਰਾਈਡ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਜ਼ਮੀਨ ਅਤੇ ਸਮੁੰਦਰ ਆਧਾਰਤ ਮਿਸਾਈਲ ਅਤੇ ਪਰਮਾਣੂ ਮਿਸਾਈਲ ਲੈ ਕੇ ਜਾਣ ਦੇ ਕਾਬਲ ਜਹਾਜ਼ ਨਾਲ ਬਣਿਆ ਹੋਇਆ ਹੈ।''
File
ਸਿਪਰੀ ਨੇ ਅਪਣੀ 2019 ਦੀ ਰਿਪੋਰਟ ਵਿਚ ਕਿਹਾ ਸੀ ਕਿ ਚੀਨ ਦੇ ਪ੍ਰਮਾਣੂ ਜ਼ਖ਼ੀਰੇ ਵਿਚ 290 ਹਥਿਆਰ ਹਨ ਜਦੋਂ ਕਿ ਭਾਰਤ ਕੋਲ 130 ਤੋਂ 140 ਦੇ ਕਰੀਬ ਹਥਿਆਰ ਹਨ। ਪਾਕਿਸਤਾਨ ਦੇ ਪਰਮਾਣੂ ਹਥਿਆਰ ਘਰ ਵਿਚ 150 ਤੋਂ 160 ਹਥਿਆਰ ਸਨ ਜੋ ਇਸ ਸਾਲ ਦੇ ਅੰਕੜਿਆਂ ਵਿਚ ਵੀ ਉਨੇ ਹੀ ਹਨ।
File
ਰਿਪੋਰਟ ਮੁਤਾਬਕ ਤੈਨਾਤ 1,750 ਪਰਮਾਣੂ ਹਥਿਆਰਾਂ ਨਾਲ ਅਮਰੀਕਾ ਚੋਟੀ 'ਤੇ ਹੈ ਜਿਸ ਕੋਲ ਕੁੱਲ ਪਰਮਾਣੂ ਹਥਿਆਰ 5,800 ਹਨ ਜਦੋਂਕਿ 1,570 ਤੈਨਾਤ ਅਤੇ ਕੁੱਲ 6,375 ਪਰਮਾਣੂ ਹਥਿਆਰਾਂ ਨਾਲ ਰੂਸ ਦੂਜੇ ਨੰਬਰ 'ਤੇ ਹੈ। ਬ੍ਰਿਟੇਨ ਕੋਲ ਕੁੱਲ 215 ਹਥਿਆਰ ਹਨ।
File
ਰਿਪੋਰਟ ਮੁਤਾਬਕ 2020 ਦੀ ਸ਼ੁਰੂਆਤ ਵਿਚ ''ਨੌ ਪਰਮਾਣੂ ਮਲਕੀਤੀ ਵਾਲੇ ਦੇਸ਼ਾਂ- ਅਮਰੀਕਾ, ਰੂਸ, ਬ੍ਰਿਟੇਨ, ਫ਼੍ਰਾਂਸ, ਚੀਨ, ਭਾਰਤ, ਪਾਕਿਸਤਾਨ, ਇਜ਼ਰਾਈਲ ਅਤੇ ਉੱਤਰ ਕੋਰੀਆ ਕੋਲ ਕੁੱਲ ਮਿਲਾ ਕੇ 13,400 ਪਰਮਾਣੂ ਹਥਿਆਰ ਸਨ। ਇਹ 2019 ਦੀ ਸ਼ੁਰੂਆਤ ਵਿਚ ਇਨਾਂ ਦੇਸ਼ਾਂ ਕੋਲ 13,865 ਪਰਮਾਣੂ ਹਥਿਆਰ ਹੋਣ ਦੇ ਸਿਪਰੀ ਦੇ ਅੰਦਾਜ਼ੇ ਤੋਂ ਘੱਟ ਹਨ।''
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।