ਪਾਕਿਸਤਾਨੀ ਹਿੰਦੂ ਗਾਇਕ ਨੇ ਮੰਗੀ ਸ੍ਰੀ ਹਰਿਮੰਦਰ ਸਾਹਿਬ 'ਚ ਕੀਰਤਨ ਦੀ ਇਜਾਜ਼ਤ
Published : Jul 16, 2018, 6:21 pm IST
Updated : Jul 16, 2018, 6:21 pm IST
SHARE ARTICLE
 Pakistani Hindu Singer Jatinder Kumar
Pakistani Hindu Singer Jatinder Kumar

ਜਿਸ ਤਰ੍ਹਾਂ ਕਾਫ਼ੀ ਸਮਾਂ ਪਹਿਲਾਂ ਪਾਕਿਸਤਾਨ ਵਿਚ ਭਾਈ ਮਰਦਾਨਾ ਜੀ ਦੇ ਖ਼ਾਨਦਾਨ ਵਿਚੋਂ ਆਏ ਉਨ੍ਹਾਂ ਦੇ ਵਾਰਸਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਰਤਨ ...

ਲਾਹੌਰ : ਜਿਸ ਤਰ੍ਹਾਂ ਕਾਫ਼ੀ ਸਮਾਂ ਪਹਿਲਾਂ ਪਾਕਿਸਤਾਨ ਵਿਚ ਭਾਈ ਮਰਦਾਨਾ ਜੀ ਦੇ ਖ਼ਾਨਦਾਨ ਵਿਚੋਂ ਆਏ ਉਨ੍ਹਾਂ ਦੇ ਵਾਰਸਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਰਤਨ ਦੀ ਇਜਾਜ਼ਤ ਮੰਗੀ ਸੀ, ਉਸੇ ਤਰ੍ਹਾਂ ਹੁਣ ਫਿਰ ਪਾਕਿਸਤਾਨ ਵਿਚ ਹਿੰਦੂ ਸ਼ਬਦ ਅਤੇ ਧਾਰਮਿਕ ਗੀਤ ਗਾਉਣ ਵਾਲੇ ਇਕ ਨੌਜਵਾਨ ਜਤਿੰਦਰ ਕੁਮਾਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਸ਼ਬਦ ਗਾਉਣ ਦੀ ਇੱਛਾ ਪ੍ਰਗਟ ਕੀਤੀ ਹੈ। ਉਸ ਨੂੰ ਡਰ ਹੈ ਕਿ ਗੈਰ ਕੇਸ਼ਧਾਰੀ ਸਿੱਖ ਹੋਣ ਕਾਰਨ ਉਸ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Sri Harmandir SahibSri Harmandir Sahibਜਤਿੰਦਰ ਕੁਮਾਰ ਨੇ ਕਿਹਾ ਕਿ ਉਹ ਇਕ ਸਾਲ ਤੋਂ ਵੀ ਵਧੇਰੇ ਸਮੇਂ ਤੋਂ ਮਰਿਯਾਦਾ ਮੁਤਾਬਕ ਸਥਾਨਕ ਗੁਰਦੁਆਰਾ ਗੁਰਪੋਤਾ ਸਾਹਿਬ ਵਿਚ ਸ਼ਬਦ ਗਾ ਰਿਹਾ ਹੈ ਅਤੇ ਸੋਚਦਾ ਹੈ ਕਿ ਉਹ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਚ ਸ਼ਬਦ ਗਾ ਰਿਹਾ ਹੈ। 25 ਸਾਲਾ ਬੀ.ਕਾਮ ਗ੍ਰੇਜੂਏਟ ਜਤਿੰਦਰ ਕੁਮਾਰ ਨੇ ਇਕ ਹੋਰ ਸ਼ਬਦ ਗਾਇਕ ਅਮਿਤ ਕੁਮਾਰ ਨਾਲ ਮਿਲ ਕੇ ਸ਼ਬਦ ਅਤੇ ਧਾਰਮਿਕ ਗੀਤ ਗਾਏ ਹਨ। ਪਾਕਿਸਤਾਨ ਵਿਚ ਸਿੰਧ ਸੂਬੇ ਦੇ ਖੈਰਪੁਰ ਜ਼ਿਲੇ ਦੇ ਖੇਰਪੁਰ ਮੀਰ ਸ਼ਹਿਰ ਦੇ ਗੁਰਦੁਆਰੇ ਵਿਚ ਤਬਲੇ 'ਤੇ ਸਾਹਿਲ ਕੁਮਾਰ ਸ਼ਬਦ ਕੀਰਤਨ ਵਿਚ ਉਸ ਦੀ ਮਦਦ ਕਰਦਾ ਹੈ। 

Kirtan Kirtanਜਤਿੰਦਰ ਕੁਮਾਰ ਨੇ ਕਿਹਾ ਕਿ ਉਸ ਨੇ ਕਈ ਸਿੱਖ ਭਾਈਚਾਰਿਆਂ ਦੇ ਨਾਲ-ਨਾਲ ਗੁਰਦੁਆਰਾ ਗੁਰਪੋਤਾ ਸਾਹਿਬ ਦੇ ਪ੍ਰਧਾਨ ਨਾਨਕ ਰਾਮ ਅੱਗੇ ਆਪਣੀ ਇੱਛਾ ਜ਼ਾਹਰ ਕੀਤੀ ਹੈ ਪਰ ਨਾਨਕ ਰਾਮ ਨੇ ਕਿਹਾ ਹੈ ਕਿ ਉਸ ਨੂੰ ਡਰ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਕਮੇਟੀ ਦਾ ਪ੍ਰਸ਼ਾਸਨ ਉਸ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਸ਼ਬਦ ਗਾਉਣ ਦੀ ਸ਼ਾਇਦ ਹੀ ਇਜਾਜ਼ਤ ਦੇਵੇਗਾ ਕਿਉਂਕਿ ਉਸ ਕੋਲ ਪੱਗ ਅਤੇ ਦਾੜ੍ਹੀ ਨਹੀਂ ਹੈ। ਜਤਿੰਦਰ ਨੇ ਦਸਿਆ ਕਿ ਉਹ ਇਸ ਸਬੰਧ ਵਿਚ ਖ਼ੁਦ ਐੱਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਲ ਗੱਲ ਕਰੇਗਾ।

Kirtan Kirtanਜਤਿੰਦਰ ਮੁਤਾਬਕ ਉਹ ਅਤੇ ਉਸ ਦੇ ਸ਼ਬਦ ਗਾਇਕ ਸਾਥੀਆਂ ਨੂੰ ਸਿੰਧ ਸੂਬੇ ਦੇ ਗੁਰਦੁਆਰਿਆਂ ਅਤੇ ਸਿੱਖਾਂ ਤੇ ਹਿੰਦੂਆਂ ਦੇ ਘਰਾਂ ਵਿਚ ਬੁਲਾਇਆ ਜਾਂਦਾ ਹੈ। ਉਹ 9 ਸਾਲ ਦੀ ਉਮਰ ਤੋਂ ਲਗਾਤਾਰ ਗੁਰਦੁਆਰਾ ਸਾਹਿਬ ਜਾ ਰਿਹਾ ਹੈ। ਸ਼ੁਰੂ ਵਿਚ ਉੱਥੇ ਉਹ ਸਫ਼ਾਈ ਦੀ ਸੇਵਾ ਕਰਦਾ ਸੀ, ਫਿਰ ਉਸ ਨੇ ਤਬਲਾ ਸਿੱਖਣਾ ਸ਼ੁਰੂ ਕਰ ਦਿਤਾ ਅਤੇ ਸ਼ਬਦ ਗਾਉਣ ਵਾਲਿਆਂ ਦੇ ਸਮੂਹ ਨਾਲ ਜੁੜ ਗਿਆ। ਹੌਲੀ-ਹੌਲੀ ਉਸ ਨੇ ਭਜਨ ਅਤੇ ਧਾਰਮਿਕ ਗੀਤ ਗਾਉਣੇ ਸ਼ੁਰੂ ਕਰ ਦਿਤੇ। 

Bhai Mardana JiBhai Mardana Jiਜਤਿੰਦਰ ਕੁਮਾਰ ਨੇ ਇਹ ਵੀ ਦੱਸਿਆ ਕਿ ਸਿੰਧ ਦੇ ਗੁਰਦੁਆਰਿਆਂ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐੱਸ.ਜੀ.ਪੀ.ਸੀ.) ਦੀ ਕੋਈ ਭੂਮਿਕਾ ਨਹੀਂ ਹੈ। ਉਹ ਖੁਦ ਨੌਜਵਾਨਾਂ ਨੂੰ ਤਬਲਾ ਅਤੇ ਹਾਰਮੋਨੀਅਮ ਵਜਾਉਣਾ ਸਿਖਾਉਂਦਾ ਹੈ ਅਤੇ ਰਾਗਾਂ ਬਾਰੇ ਜਾਣਕਾਰੀ ਦਿੰਦਾ ਹੈ। ਉਸ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦੀ ਇਹ ਮੰਗ ਸਵੀਕਾਰ ਕਰ ਲੈਂਦੀ ਹੈ ਤਾਂ ਇਹ ਉਸ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement