ਮਲੇਸ਼ੀਆ ਨੂੰ ਮਿਲਿਆ ਪਹਿਲਾ ਸਿੱਖ ਉਪ ਮੁੱਖ ਮੰਤਰੀ

By : GAGANDEEP

Published : Aug 16, 2023, 7:18 pm IST
Updated : Aug 16, 2023, 7:18 pm IST
SHARE ARTICLE
photo
photo

ਇਸ ਅਹੁਦੇ ’ਤੇ ਰਹਿ ਕੇ ਹਰ ਕਿਸੇ ਦੀ ਸੇਵਾ ਕਰਾਂਗਾ : ਜਗਦੀਪ ਸਿੰਘ ਦਿਉ

 

 

ਜੌਰਜ ਟਾਊਨ: ਜਗਦੀਪ ਸਿੰਘ ਦਿਉ ਮਲੇਸ਼ੀਆ ’ਚ ਸਥਿਤ ਪੇਨਾਂਗ ਟਾਪੂ ਦੇ ਉਪ ਮੁੱਖ ਮੰਤਰੀ ਬਣ ਗਏ ਹਨ। ਉਹ ਪੇਨਾਂਗ ਦੇ ਦਾਤੁਕ ਕੇਰਾਮਤ ਤੋਂ ਵਿਧਾਇਕ ਹਨ ਅਤੇ ਪੂਰੇ ਮਲੇਸ਼ੀਆ ’ਚ ਕਿਸੇ ਸੂਬੇ ਦੇ ਪਹਿਲੇ ਸਿੱਖ ਉਪ ਮੁੱਖ ਮੰਤਰੀ ਹੋਣਗੇ। ਅੱਜ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਇਸ ਅਹੁਦੇ ਨੂੰ ਪ੍ਰਾਪਤ ਕਰ ਕੇ ਬਹੁਤ ਸਨਮਾਨਿਤ ਮਹਿਸੂਸ ਕਰ ਰਹੇ ਹਨ ਅਤੇ ਇਸ ਅਹੁਦੇ ’ਤੇ ਰਹਿ ਕੇ ਹਰ ਕਿਸੇ ਦੀ ਸੇਵਾ ਕਰਨਗੇ।

ਪ੍ਰੋ. ਦਾਤੁਕ ਮੁਹੰਮਦ ਅਬਦੁਲ ਹਮੀਦ ਦੇ ਉਪ ਮੁੱਖ ਮੰਤਰੀ-1 ਬਣਨ ਤੋਂ ਬਾਅਦ ਜਗਦੀਪ ਸਿੰਘ ਦਿਉ ਨੂੰ ਅੱਜ ਉਪ ਮੁੱਖ ਮੰਤਰੀ-2 ਬਣਾਇਆ ਗਿਆ। ਇਸ ਤੋਂ ਪਹਿਲਾਂ ਉਹ ਸਥਾਨਕ ਸਰਕਾਰ ਦੇ ਹਾਊਸਿੰਗ ਸਟੇਟ ਮੰਤਰੀ ਸਨ। ਅੱਜ ਪੇਨਾਂਗ ਸਰਕਾਰ ’ਚ ਸੱਤ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ।

ਦਾਤੁਕ ਕੇਰਾਮਤ ਤੋਂ ਚਾਰ ਵਾਰੀ ਵਿਧਾਇਕ ਚੁਣੇ ਗਏ ਜਗਦੀਪ ਸਿੰਘ ਦਿਉ ਮਲੇਸ਼ੀਆ ਦੀ ਦੀ ਪ੍ਰਮੱਖ ਸ਼ਖ਼ਸੀਅਤ ਸਵ. ਉੱਤਮ ਕਿਰਪਾਲ ਸਿੰਘ ਦੇ ਸਭ ਤੋਂ ਵੱਡੇ ਪੁੱਤਰ ਹਨ। ਜਗਦੀਪ ਸਿੰਘ ਦਿਉ ਦੇ ਦੋ ਭਰਾ, ਗੋਬਿੰਦ ਸਿੰਘ ਦਿਉ ਅਤੇ ਰਾਮਕ੍ਰਿਪਾਲ ਸਿੰਘ ਵੀ ਮਲੇਸ਼ੀਆ ਦੀ ਸਰਕਾਰ ’ਚ ਅਹਿਮ ਅਹੁਦਿਆਂ ’ਤੇ ਹਨ। ਗੋਬਿੰਦ ਸਿੰਘ ਸਾਬਕਾ ਸੰਚਾਰ ਅਤੇ ਮਲਟੀਮੀਡੀਆ ਮੰਤਰੀ ਹਨ ਜਦਕਿ ਰਾਮਕ੍ਰਿਪਾਲ ਸਿੰਘ ਇਸ ਵੇਲੇ ਪ੍ਰਧਾਨ ਮੰਤਰੀ ਦੇ ਵਿਭਾਗ ’ਚ ਉਪ ਮੰਤਰੀ ਹਨ। 

SHARE ARTICLE

ਏਜੰਸੀ

Advertisement

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM
Advertisement