'ਟਾਇਲਟ ਸੀਟ' 'ਤੇ ਆਇਆ ਚੋਰਾਂ ਦਾ ਦਿਲ
Published : Sep 16, 2019, 3:10 pm IST
Updated : Sep 16, 2019, 3:11 pm IST
SHARE ARTICLE
35 crore rupees golden toilet stolen
35 crore rupees golden toilet stolen

ਬ੍ਰਿਟੇਨ ਦੇ ਆਕਸਫੋਰਟਸ਼ਾਇਰ ਸਥਿਤ ਬਲੇਨਹੇਮ ਪੈਲੇਸ 'ਚ ਚੋਰਾਂ ਨੇ ਸੋਨੇ ਦੀ ਇੱਕ ਟਾਇਲਟ 'ਤੇ ਹੀ ਹੱਥ ਸਾਫ਼ ਕਰ ਦਿੱਤਾ ਹੈ। 18 ਕੈਰੇਟ ਸੋਨੇ ਨਾਲ ਬਣੇ

ਲੰਦਨ : ਬ੍ਰਿਟੇਨ ਦੇ ਆਕਸਫੋਰਟਸ਼ਾਇਰ ਸਥਿਤ ਬਲੇਨਹੇਮ ਪੈਲੇਸ 'ਚ ਚੋਰਾਂ ਨੇ ਸੋਨੇ ਦੀ ਇੱਕ ਟਾਇਲਟ 'ਤੇ ਹੀ ਹੱਥ ਸਾਫ਼ ਕਰ ਦਿੱਤਾ ਹੈ। 18 ਕੈਰੇਟ ਸੋਨੇ ਨਾਲ ਬਣੇ ਅਤੇ 50 ਲੱਖ ਡਾਲਰ ਤੋਂ ਜ਼ਿਆਦਾ ਮੁੱਲ ਦੇ ਇਸ ਟਾਇਲਟ ਨੂੰ ਆਰਟ ਪ੍ਰਦਰਸਨੀ ਵਿੱਚ ਰੱਖਿਆ ਗਿਆ ਸੀ। ਦੱਸ ਦਈਏ ਕਿ ਇਸ ਮਹਿਲ 'ਚ ਬ੍ਰਿਟੇਨ ਦੇ ਸਾਬਕਾ ਪ੍ਰਧਾਨਮੰਤਰੀ ਵਿੰਸਟਨ ਚਰਚਿਲ ਦਾ ਜਨਮ ਹੋਇਆ ਸੀ। ਪੁਲਿਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਟਲੀ ਦੇ ਕਲਾਕਾਰ ਮੌਰੀਜੀਓ ਕੈਟਲਾਨ ਨੇ ਆਪਣੀ ਆਰਟ ਪ੍ਰਦਰਸਨੀ ਵਿੱਚ ਇਸ ਟਾਇਲਟ ਨੂੰ ਰੱਖਿਆ ਸੀ।  

35 crore rupees golden toilet stolen35 crore rupees golden toilet stolen

ਲੰਦਨ ਤੋਂ ਲੱਗਭੱਗ 90 ਕਿਲੋਮੀਟਰ ਦੂਰ ਸਥਿਤ ਇਸ ਪੈਲੇਸ 'ਚ ਲੱਗੀ ਪ੍ਰਦਰਸਨੀ ਨੂੰ ਦੋ ਦਿਨ ਪਹਿਲਾਂ ਹੀ ਲੋਕਾਂ ਲਈ ਖੋਲਿਆ ਗਿਆ ਸੀ। ਪੁਲਿਸ ਨੂੰ ਸ਼ਨੀਵਾਰ ਦੀ ਸਵੇਰ 4.57 ਤੇ ਟਾਇਲਟ ਚੋਰੀ ਹੋਣ ਦੀ ਜਾਣਕਾਰੀ ਮਿਲੀ। ਪੁਲਿਸ ਦੇ ਇੱਕ ਬਿਆਨ ਮੁਤਾਬਕ ਘਟਨਾ ਨੂੰ ਅੰਜਾਮ ਦੇ ਕੇ ਚੋਰ ਉੱਥੇ ਤੋਂ ਕਰੀਬ 4.50 ਵਜੇ ਫਰਾਰ ਹੋ ਗਏ ਸਨ। ਮਾਮਲੇ ਵਿੱਚ 66 ਸਾਲ ਦੇ ਇੱਕ ਵਿਅਕਤੀ ਨੂੰ ਚੋਰੀ ਦੇ ਸੰਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

 35 crore rupees golden toilet stolen35 crore rupees golden toilet stolen

ਅਮਰੀਕਾ ਦੇ ਨਾਮ ਤੋਂ ਸੀ ਮਸ਼ਹੂਰ
ਪੁਲਿਸ ਦਾ ਕਹਿਣਾ ਹੈ ਕਿ ਚੋਰੀ ਕੀਤੇ ਗਏ ਟਾਇਲਟ ਨੂੰ ਅਜੇ ਬਰਾਮਦ ਨਹੀਂ ਕੀਤਾ ਜਾ ਸਕਿਆ ਹੈ ਪਰ ਇਸਨੂੰ ਲੱਭਣ ਦੀ ਅਤੇ ਮੁਲਜਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਸੇ ਵੀ ਗਵਾਹ ਨੂੰ ਪੁਲਿਸ ਨਾਲ ਸੰਪਰਕ ਕਰਨ ਦੀ ਵੀ ਅਪੀਲ ਕੀਤੀ ਹੈ। ਅਮਰੀਕਾ ਦੇ ਨਾਮ ਨਾਲ ਜਾਣੇ ਜਾਣ ਵਾਲੇ ਇਸ ਟਾਇਲਟ ਨੂੰ ਸਭ ਤੋਂ ਪਹਿਲਾਂ ਨਿਊਯਾਰਕ ਸਿਟੀ ਵਿੱਚ ਸਾਲ 2016 ਵਿੱਚ ਗਗੇਨਹਾਇਮ ਵਿੱਚ ਦਿਖਾਇਆ ਗਿਆ ਸੀ।

35 crore rupees golden toilet stolen35 crore rupees golden toilet stolen

ਅਮਰੀਕਾ ਨਾਮਕ ਟਾਇਲਟ ਨੂੰ ਇੱਕ ਵਾਰ ਲੋਨ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੀ ਆਫਰ ਕੀਤਾ ਗਿਆ ਸੀ।  ਬਲੇਨਹਾਇਮ ਪੈਲੇਸ ਵਿੱਚ ਇਸ ਟਾਇਲਟ ਨੂੰ ਉਸ ਕਮਰੇ ਦੇ ਕੋਲ ਲਗਾਇਆ ਗਿਆ ਸੀ, ਜਿਸ ਵਿੱਚ ਚਰਚਿਲ ਦਾ ਜਨਮ ਹੋਇਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement