
ਪੱਤਰਕਾਰ ਜਮਾਲ ਖਸ਼ੋਗੀ ਦੇ ਲਾਪਤਾ ਹੋਣ ਤੋਂ ਬਾਅਦ ਨਿਸ਼ਾਨੇ ਉਤੇ ਰਿਹਾ ਸਾਊਦੀ ਅਰਬ ਅਉਣ ਵਾਲੇ ਦਿਨਾਂ ਵਿਚ ਵੱਡਾ ਖੁਲਾਸਾ...
ਵਾਸ਼ਿੰਗਟਨ (ਭਾਸ਼ਾ) : ਪੱਤਰਕਾਰ ਜਮਾਲ ਖਸ਼ੋਗੀ ਦੇ ਲਾਪਤਾ ਹੋਣ ਤੋਂ ਬਾਅਦ ਨਿਸ਼ਾਨੇ ਉਤੇ ਰਿਹਾ ਸਾਊਦੀ ਅਰਬ ਅਉਣ ਵਾਲੇ ਦਿਨਾਂ ਵਿਚ ਵੱਡਾ ਖੁਲਾਸਾ ਕਰ ਸਕਦਾ ਹੈ। ਖ਼ਬਰਾਂ ਦੇ ਮੁਤਾਬਕ, ਸਾਊਦੀ ਅਰਬ ਸ਼ਾਸਨ ਇਕ ਰਿਪੋਟ ਤਿਆਰ ਕਰ ਰਿਹਾ ਹੈ ਜਿਸ ਵਿਚ ਉਹ ਸਵੀਕਾਰ ਕਰੇਗਾ ਕਿ ਪੱਤਰਕਾਰ ਜਮਾਲ ਖਸ਼ੋਗੀ ਦੀ ਮੌਤ ਇਸਤਾਨਬੁਲ ਵਿਚ ਸਥਿਤ ਸਾਊਦੀ ਵਣਜ ਦੂਤਾਵਾਸ ਵਿਚ ਪੁਛਗਿੱਛ ਦੇ ਦੌਰਾਨ ਹੋਈ। ਇਕ ਮੀਡੀਆ ਰਿਪੋਟ ਵਿਚ ਇਹ ਜਾਣਕਾਰੀ ਦਿਤੀ ਗਈ ਸੀ। ਅਜਿਹਾ ਸ਼ੱਕ ਹੈ ਕਿ ਤੁਰਕੀ ਦੇ ਇਸਤਾਨਬੁਲ ਵਿਚ ਸਥਿਤ ਸਾਊਦੀ ਵਣਜ ਦੂਤਾਵਾਸ ਵਿਚ ਖਸ਼ੋਗੀ ਦਾ ਕਤਲ ਕਰ ਦਿਤਾ ਗਿਆ ਹੈ।
Jamal Khashoggi ਇਸ ਘਟਨਾ ਉਤੇ ਸੰਸਾਰਿਕ ਪੱਧਰ ਉਤੇ ਅਤੇ ਖਾਸ ਕਰ ਕੇ ਅਮਰੀਕਾ ਵਿਚ ਗੁੱਸਾ ਹੈ, ਕਿਉਂਕਿ ਮੂਲ ਰੂਪ ਵਿਚ ਸਾਊਦੀ ਨਾਗਰਿਕ ਖਸ਼ੋਗੀ ਅਮਰੀਕਾ ਦਾ ਸਥਾਈ ਰੂਪ ਵਿਚ ਨਾਗਰਿਕ ਸੀ ਅਤੇ ਵਾਸ਼ਿੰਗਟਨ ਪੋਸਟ ਲਈ ਕੰਮ ਕਰਦਾ ਸੀ। ਅਮਰੀਕੀ ਸੰਸਦ ਸਾਊਦੀ ਅਰਬ ਦੇ ਨਾਲ 110 ਅਰਬ ਡਾਲਰ ਦਾ ਵੱਡਾ ਸੁਰੱਖਿਆ ਕਰਾਰ ਰੱਦ ਕਰਨ ਦੀ ਮੰਗ ਕਰ ਰਿਹਾ ਹੈ ਜਦੋਂ ਕਿ ਕਈ ਕੰਪਨੀਆਂ, ਸੀਈਓ, ਅਖ਼ਬਾਰਾਂ ਨੇ ਸਾਊਦੀ ਅਰਬ ਵਿਚ ਹੋਣ ਵਾਲੇ ਇਕ ਵਿੱਤੀ ਸੰਮੇਲਨ ਵਿਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ।
Jamal Khashoggiਸੰਸਾਰਿਕ ਰੋਸ ਦੇ ਵਿਚ ਸੀਐਨਐਨ ਨੇ ਸੋਮਵਾਰ ਨੂੰ ਖ਼ਬਰ ਦਿਤੀ ਕਿ ਸਾਊਦੀ ਅਰਬ ਇਕ ਰਿਪੋਟ ਤਿਆਰ ਕਰ ਰਿਹਾ ਹੈ ਜਿਸ ਵਿਚ ਉਹ ਸਵੀਕਾਰ ਕਰੇਗਾ ਕਿ ਖਸ਼ੋਗੀ ਦੀ ਮੌਤ ਪੁਛਗਿੱਛ ਦੇ ਦੌਰਾਨ ਹੋਈ। ਦੋ ਅਣਪਛਾਤੇ ਸੂਤਰਾਂ ਦੁਆਰਾ ਚੈਨਲ ਨੇ ਕਿਹਾ ਕਿ ਪੁਛਗਿੱਛ ਦਾ ਮਕਸਦ ਤੁਰਕੀ ਤੋਂ ਉਨ੍ਹਾਂ ਦੇ ਅਗਵਾਹ ਦੇ ਬਾਰੇ ਵਿਚ ਜਾਣਕਾਰੀ ਹਾਸਲ ਕਰਨਾ ਸੀ। ਚੈਨਲ ਨੇ ਕਿਹਾ, ‘ਇਕ ਸੂਤਰ ਨੇ ਦੱਸਿਆ ਕਿ ਰਿਪੋਟ ਵਿਚ ਇਹ ਸਿੱਟਾ ਸਾਹਮਣੇ ਆ ਸਕਦਾ ਹੈ ਕਿ ਮਨਜ਼ੂਰੀ ਅਤੇ ਪਾਰਦਰਸ਼ਿਤਾ ਤੋਂ ਬਿਨਾਂ ਅਭਿਆਨ ਨੂੰ ਅੰਜਾਮ ਦਿਤਾ ਗਿਆ ਅਤੇ ਇਸ ਵਿਚ ਸ਼ਾਮਿਲ ਲੋਕਾਂ ਨੂੰ ਜ਼ਿੰਮੇਦਾਰ ਠਹਿਰਾਇਆ ਜਾਵੇਗਾ।’
Jamal Khashoggiਹਾਲਾਂਕਿ, ਚੈਨਲ ਨੇ ਕਿਹਾ ਕਿ ਰਿਪੋਟ ਵਿਚ ਬਦਲਾਵ ਵੀ ਕੀਤਾ ਜਾ ਸਕਦਾ ਹੈ ਕਿਉਂਕਿ ਉਸ ਨੂੰ ਅਜੇ ਤਿਆਰ ਹੀ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਾਊਦੀ ਅਰਬ ਦੇ ਕਿੰਗ ਸਲਮਾਨ ਨਾਲ ਗੱਲ ਕੀਤੀ ਸੀ, ਜਿਸ ਵਿਚ ਸਲਮਾਨ ਨੇ ਲਾਪਤਾ ਪੱਤਰਕਾਰ ਦੇ ਬਾਰੇ ਵਿਚ ਕੋਈ ਜਾਣਕਾਰੀ ਪਤਾ ਹੋਣ ਤੋਂ ਇਨਕਾਰ ਕੀਤਾ ਸੀ। ਸਾਊਦੀ ਅਰਬ ਨੇ ਅਧਿਕਾਰਿਕ ਤੌਰ ਉਤੇ ਕਿਹਾ ਹੈ ਕਿ ਖਸ਼ੋਗੀ ਉਸ ਦੇ ਦੂਤਾਵਾਸ ਤੋਂ ਚਲੇ ਗਏ ਸਨ ਪਰ ਅਜੇ ਤੱਕ ਉਸ ਨੇ ਇਸ ਦੇ ਕੋਈ ਸਬੂਤ ਨਹੀਂ ਦਿਤੇ ਹਨ।
ਟਰੰਪ ਨੇ ਇਸ ਮਾਮਲੇ ਵਿਚ ਸਾਊਦੀ ਅਰਬ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿਤੀ ਹੈ। ਉਨ੍ਹਾਂ ਨੇ ਸਾਊਦੀ ਨੇਤਾ ਨਾਲ ਗੱਲਬਾਤ ਕਰਨ ਲਈ ਅਪਣੇ ਵਿਦੇਸ਼ ਮੰਤਰੀ ਮਾਇਕ ਪੋਪਿਓ ਨੂੰ ਰਵਾਨਾ ਕੀਤਾ ਹੈ।