
ਬ੍ਰਿਟੇਨ ਅਤੇ ਅਮਰੀਕਾ ਸਾਊਦੀ ਪੱਤਰਕਾਰ ਜਮਾਲ ਖਾਸ਼ੋਗ ਦੇ ਲਾਪਤਾ ਹੋਣ ਤੋਂ ਬਾਅਦ ਸਾਊਦੀ ਅਰਬ ਵਿਚ ਹੋਣ ਵਾਲੇ ਇਕ ਵਿਸ਼ਾਲ...
ਲੰਦਨ (ਭਾਸ਼ਾ) : ਬ੍ਰਿਟੇਨ ਅਤੇ ਅਮਰੀਕਾ ਸਾਊਦੀ ਪੱਤਰਕਾਰ ਜਮਾਲ ਖਾਸ਼ੋਗ ਦੇ ਲਾਪਤਾ ਹੋਣ ਤੋਂ ਬਾਅਦ ਸਾਊਦੀ ਅਰਬ ਵਿਚ ਹੋਣ ਵਾਲੇ ਇਕ ਵਿਸ਼ਾਲ ਅੰਤਰਰਾਸ਼ਟਰੀ ਕਾਂਨਫਰੰਸ ਦੇ ਬਾਈਕਾਟ ਕਰਨ ‘ਤੇ ਵਿਚਾਰ ਕਰ ਰਹੇ ਹਨ। ਸਾਊਦੀ ਸਰਕਾਰ ਦੇ ਆਲੋਚਕ ਖ਼ਾਸ਼ੋਗੀ ਇਸਤਾਂਬੁਲ ਵਿਚ ਸਾਊਦੀ ਅਰਬ ਦੇ ਵਣਜ ਦੂਤਾਵਾਸ ਵਿਚ ਦਾਖ਼ਲ ਹੋਣ ਤੋਂ ਬਾਅਦ ਦੋ ਅਕਤੂਬਰ ਨੂੰ ਲਾਪਤਾ ਹੋ ਗਏ ਸੀ। ਜਿਸ ਨਾਲ ਰਿਆਦ ਅਤੇ ਅੰਕਾਰਾ ਦੇ ਵਿਚ ਤਣਾਅ ਵਧ ਗਿਆ ਹੈ। ਇਸਤਾਂਬੁਲ ‘ਚ ਅਧਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਸਾਉਦੀ ਏਜੰਟਾਂ ਨੇ ਖ਼ਾਸ਼ੋਗੀ ਦੀ ਹੱਤਿਆ ਕਰ ਦਿਤੀ ਹੈ। ਸਾਉਦੀ ਅਰਬ ਨੇ ਦੋਸ਼ਾ ਨੂੰ ਝੂਠਾ ਦੱਸਿਆ ਹੈ।
Britain And America
ਕੁਟਨੀਤਕ ਸੂਤਰਾਂ ਨੇ ਦੱਸਿਆ ਹੈ ਕਿ ਅਮਰੀਕਾ ਦੇ ਵਿਤ ਮੰਤਰੀ ਸਟੀਵ ਮਨੁਚਿਨ ਅਤੇ ਬ੍ਰਿਟੇਨ ਦੇ ਅੰਤਰਰਾਸ਼ਟੀ ਵਪਾਰ ਮੰਤਰੀ ਲਿਆਮ ਫਾਕਸ ਕਾਂਨਫਰੰਸ ‘ਚ ਹਿੱਸਾ ਨਹੀਂ ਲੈਣਗੇ। ਇਸ ਕਾਂਨਫਰੰਸ ਦੀ ਅਗਵਾਈ ਸਾਉਦੀ ਦੇ ਕ੍ਰਾਉਨ ਪ੍ਰਿੰਸ ਮੁਹੰਮਦ ਬਿਨ ਬ੍ਰਿਟੇਨ ਦੇ ਅੰਤਰਰਾਸ਼ਟਰੀ ਵਪਾਰ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਕਿ ਫਾਕਸ ਦੀ ਯਾਤਰਾ ‘ਤੇ ਹੁਣ ਆਖਰੀ ਮੋਹਰ ਨਹੀਂ ਲੱਗੀ। ਸਾਉਦੀ ਏਜੰਟਾਂ ਦੁਆਰਾ ਖ਼ਾਸ਼ੋਗੀ ਦੀ ਹੱਤਆ ਦੀ ਪੁਸ਼ਟੀ ਹੋ ਜਾਣ ਦੀ ਸੂਰਤ ‘ਚ ਨਿੰਦਾ ਲਈ ਇਕ ਸੰਯੁਕਤ ਬਿਆਨ ਜਾਰੀ ਕਰਨ ਨੂੰ ਲੈ ਕੀ ਵੀ ਅਮਰੀਕਾ ਅਤੇ ਯੂਰਪੀ ਰਾਜਨਿਤਕਾਂ ਦੇ ਵਿੱਚ ਚਰਚਾ ਹੋਈ ਸੀ।
Jamal Khashoggi
ਸਾਊਦੀ ਅਰਬ ਨੇ ਕਿਹਾ ਹੈ ਕਿ ਜੇਕਰ ਉਸ ਦੇ ਖ਼ਿਲਾਫ਼ ਖ਼ਾਸ਼ੋਗੀ ਮਾਮਲੇ ਨੂੰ ਲੈ ਕੇ ਕੋਈ ਪ੍ਰਤੀਬੰਧ ਲਗਾਇਆ ਗਿਆ ਤਾਂ ਉਹ ਉਸਦਾ ਕਰਾਰਾ ਜਵਾਬ ਦੇਣਗੇ। ਜ਼ਿਕਰਯੋਗ ਹੈ ਕਿ ਸਾਊਦੀ ਅਰਬ ਨੇ ਖ਼ਾਸ਼ੋਗੀ ਦੇ ਗਾਇਬ ਹੋਣ ‘ਚ ਕਿਸੇ ਵੀ ਭੂਮਿਕਾ ਤੋਂ ਇੰਨਕਾਰ ਕੀਤਾ ਹੈ। ਇਹ ਵੀ ਪੜ੍ਹੋ : ਪਾਕਿਸਤਾਨ ‘ਚ ਇਕ ਆਟੋ ਰਿਕਸ਼ਾ ਚਾਲਕ ਦੇ ਖਾਤੇ ‘ਚੋਂ 300 ਕਰੋੜ ਰੁਪਏ ਦੇ ਲੈਣ-ਦੇਣ ਦਾ ਮਾਮਲਾ ਸਾਹਮਣਾ ਪਾਕਿਸਤਾਨ ਦੀ ਜਾਂਚ ਏਜੰਸੀ ਏਐਫ਼ਆਈਏ ਨੇ ਆਟੋ ਰਿਕਸ਼ਾ ਚਾਲਕ ਨੂੰ ਸੰਮਨ ਜਾਰੀ ਕਰ ਕੇ ਅਪਣਾ ਪੱਖ ਰੱਖਣ ਨੂੰ ਕਿਹਾ ਹੈ। ਚਾਲਕ ਦਾ ਨਾਨ ਮੁਹੰਮਦ ਰਸ਼ੀਦ ਹੈ ਅਤੇ ਉਹ ਕਰਾਚੀ ਦਾ ਰਹਿਣ ਵਾਲਾ ਹੈ। ਉਸ ਨੂੰ ਅਪਣੇ ਖਾਤੇ ਉਸ ਸਮੇਂ ਪਤਾ ਲੱਗਿਆ ਜਦੋਂ ਉਸ ਨੂੰ ਪਾਕਿਸਤਾਨ ਦੀ ਜਾਂਚ ਏਜੰਸੀ ਏਐਫ਼ਆਈਏ ਨੇ ਸੰਮਨ ਭੇਜ ਕੇ ਉਸ ਦਾ ਜਵਾਬ ਮੰਗਿਆ।