
ਚੀਨ ਨੇ ਬਿੱਲ ਪਾਸ ਹੋਣ 'ਤੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ
ਵਾਸ਼ਿੰਗਟਨ : ਅਮਰੀਕੀ ਪ੍ਰਤੀਨਿਧੀ ਸਭਾ ਨੇ ਮੰਗਲਵਾਰ ਨੂੰ ਹਾਂਗਕਾਂਗ ਵਿਚ ਲੋਕਤੰਤਰ ਪੱਖੀ ਪ੍ਰਦਰਸ਼ਨਕਾਰੀਆਂ ਦੀ ਮੰਗ ਵਾਲਾ ਇਕ ਬਿੱਲ ਪਾਸ ਕੀਤਾ ਜਿਸ ਦਾ ਉਦੇਸ਼ ਉਸ ਅਰਧ-ਖ਼ੁਦਮੁਖਤਿਆਰ ਖੇਤਰ ਵਿਚ ਨਾਗਰਿਕ ਅਧਿਕਾਰਾਂ ਦੀ ਰਾਖੀ ਕਰਨਾ ਹੈ। ਚੀਨ ਨੇ ਇਸ ਕਦਮ 'ਤੇ ਸਖਤ ਪ੍ਰਤੀਕ੍ਰਿਆ ਦਿਤੀ ਹੈ।
'ਹਾਂਗ ਕਾਂਗ ਹਿਊਮਨ ਰਾਈਟਸ ਐਂਡ ਡੈਮੋਕਰੇਸੀ ਐਕਟ' ਹੁਣ ਸੀਨੇਟ ਵਿਚ ਪੇਸ਼ ਕੀਤਾ ਜਾਵੇਗਾ, ਜਿਥੇ ਇਹ ਪਾਸ ਹੋਣ ਤੋਂ ਬਾਅਦ ਕਾਨੂੰਨ ਬਣ ਜਾਵੇਗਾ। ਬਿੱਲ ਨੂੰ ਕਾਂਗਰਸ ਵਿਚ ਦੋ ਧਿਰਾਂ ਦਾ ਸਮਰਥਨ ਮਿਲਿਆ, ਜੋ ਬਹੁਤ ਘੱਟ ਹੁੰਦਾ ਹੈ।
U.S. House Passes Bill Aimed at Supporting Hong Kong Protests
ਇਹ ਕਾਨੂੰਨ ਹਾਂਗਕਾਂਗ-ਅਮਰੀਕਾ ਦੀ ਵਿਸ਼ੇਸ਼ ਵਪਾਰਕ ਸਥਿਤੀ ਨੂੰ ਖਤਮ ਕਰ ਦੇਵੇਗਾ ਜਦ ਤਕ ਕਿ ਵਿਦੇਸ਼ ਵਿਭਾਗ ਸਾਲਾਨਾ ਇਹ ਪ੍ਰਮਾਣਿਤ ਨਹੀਂ ਕਰਦਾ ਕਿ ਸ਼ਹਿਰ ਦੇ ਅਧਿਕਾਰੀ ਮਨੁੱਖੀ ਅਧਿਕਾਰਾਂ ਅਤੇ ਕਾਨੂੰਨ ਵਿਵਸਥਾ ਦਾ ਸਤਿਕਾਰ ਕਰ ਰਹੇ ਹਨ। ਬਿੱਲ ਵਿਚ ਹਾਂਗ ਕਾਂਗ ਵਿਚ ਖੁਦਮੁਖਤਿਆਰੀ ਅਤੇ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਨ ਅਤੇ ਪਾਬੰਦੀਆਂ ਲਗਾਉਣ ਦੇ ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰ ਦੀ ਵਿਵਸਥਾ ਕੀਤੀ ਗਈ ਹੈ। ਚੀਨ ਨੇ ਇਸ ਬਿੱਲ ਦੇ ਪਾਸ ਹੋਣ 'ਤੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਹੈ।
U.S. House Passes Bill Aimed at Supporting Hong Kong Protests
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੈਂਗ ਸ਼ੁਆਂਗ ਨੇ ਇਕ ਬਿਆਨ ਵਿਚ ਕਿਹਾ, “''ਹਾਂਗ ਕਾਂਗ ਦੇ ਸਾਹਮਣੇ ਅਖੌਤੀ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਦਾ ਮੁੱਦਾ ਬਿਲਕੁਲ ਵੀ ਨਹੀਂ ਹੈ, ਬਲਕਿ ਹਿੰਸਾ ਨੂੰ ਰੋਕਣ, ਵਿਵਸਥਾ ਨੂੰ ਬਹਾਲ ਕਰਨ ਅਤੇ ਜਲਦੀ ਤੋਂ ਜਲਦੀ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਦਾ ਮੁੱਦਾ ਹੈ। ''
ਗੈਂਗ ਨੇ ਕਿਹਾ ਕਿ ਅਮਰੀਕਾ ਨੂੰ ਇਸ ਮਾਮਲੇ ਵਿਚ ਦਖਲ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ। ਉਸਨੇ ਚੇਤਾਵਨੀ ਵੀ ਦਿਤੀ ਕਿ ਚੀਨ ਪ੍ਰਸਤਾਵਿਤ ਹਾਂਗ ਕਾਂਗ ਬਿੱਲ ਨਾਲ ਨਜਿੱਠਣ ਲਈ ਠੋਸ ਕਦਮ ਚੁੱਕੇਗਾ।
U.S. House Passes Bill Aimed at Supporting Hong Kong Protests
ਮੰਗਲਵਾਰ ਨੂੰ ਸਦਨ ਦੇ ਤਲ 'ਤੇ ਬਿੱਲ ਪੇਸ਼ ਕਰਨ ਵਾਲੇ ਇਸ ਦੇ ਪ੍ਰਮੁੱਖ ਪ੍ਰਸਤਾਵਕ, ਰਿਪਬਲੀਕਨ ਸੰਸਦ ਮੈਂਬਰ ਕ੍ਰਿਸ ਸਮਿੱਥ ਨੇ ਕਿਹਾ, “ਅੱਜ ਅਸੀਂ ਚੀਨੀ ਰਾਸ਼ਟਰਪਤੀ ਅਤੇ ਹਾਂਗਕਾਂਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੈਰੀ ਲਾਮ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਇਮਾਨਦਾਰੀ ਨਾਲ ਇਨ੍ਹਾਂ ਸਰਕਾਰੀ ਵਾਅਦਿਆਂ ਦਾ ਸਨਮਾਨ ਕਰਨ ਕਿ ਹਾਂਗ ਕਾਂਗ ਦੇ ਅਧਿਕਾਰਾਂ ਅਤੇ ਖੁਦਮੁਖਤਿਆਰੀ ਦੀ ਰਖਿਆ ਹੋਵੇਗੀ।''