
ਇਹ ਜੋ ਔਰਤ ਤੁਹਾਨੂੰ ਠੇਠ ਪੰਜਾਬੀ ਬੋਲਦੀ ਸੁਣਾਈ ਦੇ ਰਹੀ ਹੈ। ਇਸਦਾ ਪੰਜਾਬ ਜਾਂ ਭਾਰਤ ਨਾਲ ਕੋਈ ਵਾਅ ਵਾਸਤਾ ਨਹੀਂ ਹੈ ਅਤੇ ਨਾ
ਅਮਰੀਕਾ : ਇਹ ਜੋ ਔਰਤ ਤੁਹਾਨੂੰ ਠੇਠ ਪੰਜਾਬੀ ਬੋਲਦੀ ਸੁਣਾਈ ਦੇ ਰਹੀ ਹੈ। ਇਸਦਾ ਪੰਜਾਬ ਜਾਂ ਭਾਰਤ ਨਾਲ ਕੋਈ ਵਾਅ ਵਾਸਤਾ ਨਹੀਂ ਹੈ ਅਤੇ ਨਾ ਹੀ ਇਸਦਾ ਕੋਈ ਰਿਸ਼ਤੇਦਾਰ ਪੰਜਾਬੀ ਹੈ ਪਰ ਫਿਰ ਵੀ ਇਹ ਕਿੰਨੀ ਫਰਾਟੇਦਾਰ ਪੰਜਾਬੀ ਬੋਲ ਰਹੀ। ਇੱਕ ਪੰਜਾਬੀ ਇਸ ਨਾਲ ਸਵਾਲ ਜਵਾਬ ਕਰ ਰਿਹਾ ਹੈ ਤੇ ਇਹ ਉਨ੍ਹਾਂ ਇਹ ਉਸਦੇ ਸਵਾਲਾਂ ਦੇ ਜਵਾਬ ਫਟਾਫਟ ਦੇ ਰਹੀ ਹੈ।
Viral video girl speaking Punjabi
ਦਰਅਸਲ ਗੱਲਬਾਤ ਦੌਰਾਨ ਇਸ ਔਰਤ ਨੇ ਦੱਸਿਆ ਕਿ ਇਸਦੇ ਮਾਤਾ ਪਿਤਾ ਜਮਾਇਕਾ ਦੇ ਹਨ ਅਤੇ ਇਹ ਅਮਰੀਕਾ 'ਚ ਜੰਮੀ ਹੈ। ਇਹ 6 ਸਾਲ ਤੋਂ ਪੰਜਾਬੀ ਸਿੱਖ ਰਹੀ ਹੈ ਅਤੇ ਹਿੰਦੀ ਤੇ ਉਰਦੂ ਦੀ ਵੀ ਜਾਣਕਾਰੀ ਰੱਖਦੀ ਹੈ। ਇਸ ਔਰਤ ਨੇ ਪੰਜਾਬੀ ਤਾਂ ਸਿੱਖੀ ਹੀ ਨਾਲ ਨਾਲ ਆਪਣਾ ਨਾਮ ਵੀ ਬਦਲਕੇ ਕਮਲਜੀਤ ਕੌਰ ਵੀ ਰੱਖ ਲਿਆ।
Viral video girl speaking Punjabi
ਇੱਕ ਪਾਸੇ ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਬੋਲਣ ਤੇ ਜੁਰਮਾਨੇ ਲੱਗ ਰਹੇ ਹਨ। ਦੇਸ਼ ਵਿਚ ਇਕ ਰਾਸ਼ਟਰ ਇੱਕ ਭਾਸ਼ਾ ਦੇ ਨਾਮ ਤੇ ਲੋਕਾਂ ਨੂੰ ਉਨ੍ਹਾਂ ਦੀ ਮਾਂ ਬੋਲੀ ਤੋਂ ਦੂਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਇੱਕ ਅਜਿਹੇ ਗੈਰ ਪੰਜਾਬੀ ਲੋਕ ਨੇ ਜੋ ਪੰਜਾਬੀ ਮਾਂ ਬੋਲੀ ਦੀ ਅਹਿਮੀਅਤ ਪੰਜਾਬ ਜਾਂ ਭਾਰਤ ਵਿਚ ਨਾ ਜੰਮਕੇ ਵੀ ਜਾਣਦੇ ਹਨ ਉਸਦੀ ਮਿਠਾਸ ਨੂੰ ਖੂਬ ਸਮਝਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।