
ਮੈਕਸੀਕੋ ਸਿਟੀ ਹਵਾਈ ਅੱਡੇ ਦੇ ਠੀਕ ਬਾਹਰ ਵਾਲੀ ਸੜਕ 'ਤੇ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਨੇ ਇੱਕ ਵਾਹਨ ਉੱਤੇ ਗੋਲੀਬਾਰੀ ਕੀਤੀ ।
ਮੈਕਸੀਕੋ ਸਿਟੀ : ਮੈਕਸੀਕੋ ਸਿਟੀ ਹਵਾਈ ਅੱਡੇ ਦੇ ਠੀਕ ਬਾਹਰ ਵਾਲੀ ਸੜਕ 'ਤੇ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਨੇ ਇੱਕ ਵਾਹਨ ਉੱਤੇ ਗੋਲੀਬਾਰੀ ਕੀਤੀ। ਦੱਸ ਦਈਏ ਕਿ ਸ਼ੁੱਕਰਵਾਰ ਨੂੰ ਹੋਈ ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋਏ ਹਨ।
firing
ਇਹ ਵੀ ਪੜ੍ਹੋ : ਸਿੰਘੂ ਮਾਮਲਾ : ਜੇਕਰ ਮ੍ਰਿਤਕ ਦੀ ਦੇਹ ਪਿੰਡ 'ਚ ਲਿਆਂਦੀ ਗਈ ਤਾਂ ਕੀਤਾ ਜਾਵੇਗਾ ਵਿਰੋਧ : ਪਿੰਡ ਵਾਸੀ
ਜਾਣਕਾਰੀ ਅਨੁਸਾਰ ਜਿਨ੍ਹਾਂ ਲੋਕਾਂ 'ਤੇ ਹਮਲਾ ਹੋਇਆ ਉਹ ਹਵਾਈ ਅੱਡੇ ਦੇ ਟਰਮੀਨਲ- 2 ਵੱਲ ਜਾ ਰਹੇ ਸਨ। ਹਮਲਾਵਰ ਵਲੋਂ ਗੋਲੀਆਂ ਚਲਾਉਣ 'ਤੇ ਪੀੜਤਾਂ ਨੇ ਵੀ ਜਵਾਬੀ ਗੋਲੀਬਾਰੀ ਕੀਤੀ ਜਿਸ ਵਿੱਚ ਹਮਲਾਵਰ ਮਾਰਿਆ ਗਿਆ।
ਇਹ ਵੀ ਪੜ੍ਹੋ : ਮਹਾਰਾਸ਼ਟਰ : ਅੱਗ ਲੱਗਣ ਨਾਲ ਫਰਨੀਚਰ ਦੇ 40 ਗੁਦਾਮ ਸੜ ਕੇ ਸੁਆਹ
ਮੈਕਸੀਕੋ ਸਿਟੀ ਪੁਲਿਸ ਨੇ ਇਸ ਘਟਨਾ ਵਿੱਚ ਸ਼ਾਮਲ ਲੋਕਾਂ ਦੀ ਪਹਿਚਾਣ ਜਨਤਕ ਨਹੀਂ ਕੀਤੀ ਹੈ। ਹਮਲਾ ਕਿਸ ਮਕਸਦ ਨਾਲ ਕੀਤਾ ਗਿਆ ਇਹ ਅਜੇ ਵੀ ਨਹੀਂ ਦੱਸਿਆ ਗਿਆ। ਹਮਲੇ ਵਿਚ ਜ਼ਖ਼ਮੀ ਹੋਏ ਵਿਅਕਤੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।