
ਜੌਨਸਨ ਕੋਰੋਨਾ ਦੀ ਲਪੇਟ ਵਿਚ ਮਾਰਚ ਵਿਚ ਹੀ ਆ ਗਏ ਸਨ। ਉਸ ਸਮੇਂ ਉਹ ਤਿੰਨ ਦਿਨ ਹਸਪਤਾਲ ਦੇ ਆਈਸੀਯੂ ਵਿਚ ਵੀ ਰਹੇ।
ਲੰਡਨ : ਬਿ੍ਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਇਕ ਵਾਰ ਫਿਰ ਤੋਂ ਕੁਆਰੰਟਾਈਨ ਵਿਚ ਚਲੇ ਗਏ ਹਨ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਐੱਮਪੀ ਨਾਲ ਮੁਲਾਕਾਤ ਕਰਕੇ ਆਏ ਸਨ। ਇਹ ਐੱਮਪੀ ਕੋਵਿਡ-19 ਦੇ ਟੈਸਟ ਵਿਚ ਪਾਜ਼ੇਟਿਵ ਮਿਲੇ ਹਨ। ਜੌਨਸਨ ਕੋਰੋਨਾ ਦੀ ਲਪੇਟ ਵਿਚ ਮਾਰਚ ਵਿਚ ਹੀ ਆ ਗਏ ਸਨ। ਉਸ ਸਮੇਂ ਉਹ ਤਿੰਨ ਦਿਨ ਹਸਪਤਾਲ ਦੇ ਆਈਸੀਯੂ ਵਿਚ ਵੀ ਰਹੇ। ਸੈਲਫ ਆਈਸੋਲੇਸ਼ਨ ਵਿਚ ਜਾਣ ਦੀ ਜਾਣਕਾਰੀ ਜੌਨਸਨ ਨੇ ਖ਼ੁਦ ਹੀ ਟਵੀਟ ਕਰਕੇ ਦਿੱਤੀ ਹੈ।
ਉਨ੍ਹਾਂ ਟਵੀਟ ਕਰਕੇ ਕਿਹਾ ਕਿ 'ਮੈਨੂੰ ਸਿਹਤ ਅਧਿਕਾਰੀਆਂ ਨੇ ਸੂਚਿਤ ਕੀਤਾ ਹੈ ਕਿ ਤੁਹਾਨੂੰ ਕੁਆਰੰਟਾਈਨ ਵਿਚ ਚਲੇ ਜਾਣਾ ਚਾਹੀਦਾ ਹੈ ਕਿਉਂਕਿ ਜਿਸ ਵਿਅਕਤੀ ਨਾਲ ਤੁਸੀਂ ਸੰਪਰਕ ਵਿਚ ਆਏ ਹੋ ਉਹ ਕੋਵਿਡ-19 ਪਾਜ਼ੇਟਿਵ ਹੈ।' ਜੌਨਸਨ ਨੂੰ ਕੋਰੋਨਾ ਦੇ ਕੋਈ ਲੱਛਣ ਨਹੀਂ ਹਨ ਅਤੇ ਉਹ ਦੋ ਹਫ਼ਤੇ ਤਕ ਕੁਆਰੰਟਾਈਨ ਵਿਚ ਰਹਿਣਗੇ। ਪਰ ਇਸ ਵਾਰ ਕੁਆਰੰਟਾਈਨ ਵਿਚ ਰਹਿਣ ਦੌਰਾਨ ਜੌਨਸਨ ਆਪਣਾ ਕੰਮ ਜਾਰੀ ਰੱਖਣਗੇ।
Hi folks, I’ve been instructed by our NHS Test & Trace scheme to self-isolate for two weeks, after being in contact with someone with Covid-19.
— Boris Johnson (@BorisJohnson) November 16, 2020
I’m in good health and have no symptoms, and will continue to lead on our response to the virus & our plans to #BuildBackBetter pic.twitter.com/yNgIme8lOz