
ਰਾਜਧਾਨੀ ਕਾਬੁਲ ਵਿਚ ਔਰਤਾਂ ਦੇ ਕੱਪੜਿਆਂ ਦੀਆਂ ਦੁਕਾਨਾਂ ਵਿਚ ਵੀ ਪੁਤਲਿਆਂ ਦੇ ਚਿਹਰੇ ਢੱਕੇ ਹੋਏ ਹਨ।
ਕਾਬੁਲ: ਅਫਗਾਨਿਸਤਾਨ ਵਿਚ ਤਾਲਿਬਾਨ ਦੀ ਸੱਤਾ ਵਿਚ ਵਾਪਸੀ ਤੋਂ ਬਾਅਦ, ਔਰਤਾਂ 'ਤੇ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ, ਜਿਸ ਵਿਚ ਹਿਜਾਬ ਪਹਿਨਣਾ ਲਾਜ਼ਮੀ ਹੈ। ਹੁਣ ਦੇਸ਼ ਦੀ ਰਾਜਧਾਨੀ ਕਾਬੁਲ ਵਿਚ ਔਰਤਾਂ ਦੇ ਕੱਪੜਿਆਂ ਦੀਆਂ ਦੁਕਾਨਾਂ ਵਿਚ ਵੀ ਪੁਤਲਿਆਂ ਦੇ ਚਿਹਰੇ ਢੱਕੇ ਹੋਏ ਹਨ।
ਇਹ ਵੀ ਪੜ੍ਹੋ: ਬ੍ਰਿਟਿਸ਼ ਕੌਂਸਲ ਦੀ ਨੌਕਰੀ ਛੱਡ ਮਹਿਲਾ ਨੇ ਖੋਲ੍ਹਿਆ MA English Chaiwali ਸਟਾਲ, ਪੜ੍ਹੋ ਦਿਲਚਸਪ ਕਿੱਸਾ
ਸਥਾਨਕ ਮੀਡੀਆ ਨੇ ਦੱਸਿਆ ਕਿ ਤਾਲਿਬਾਨ ਨੇ ਅਗਸਤ 2021 ਵਿਚ ਸੱਤਾ ਵਿਚ ਵਾਪਸੀ ਤੋਂ ਬਾਅਦ ਸਾਰੀਆਂ ਦੁਕਾਨਾਂ ਨੂੰ ਪੁਤਲੇ ਹਟਾਉਣ ਜਾਂ ਉਹਨਾਂ ਦੇ ਸਿਰ ਕਲਮ ਕਰਨ ਦਾ ਹੁਕਮ ਦਿੱਤਾ ਸੀ। ਤਾਲੀਬਾਨ ਦਾ ਆਦੇਸ਼ ਇਸਲਾਮੀ ਕਾਨੂੰਨ ਦੀ ਸਖ਼ਤ ਵਿਆਖਿਆ 'ਤੇ ਅਧਾਰਤ ਸੀ, ਜੋ ਕਿ ਪੁਤਲਿਆਂ ਅਤੇ ਮਨੁੱਖੀ ਰੂਪ ਦੇ ਚਿੱਤਰਾਂ ਦੀ ਵਰਤੋਂ ਨੂੰ ਮਨ੍ਹਾ ਕਰਦਾ ਹੈ। ਪਰ ਇਹ ਫੁਰਮਾਨ ਔਰਤਾਂ ਨੂੰ ਲੋਕਾਂ ਦੀ ਨਜ਼ਰ ਤੋਂ ਦੂਰ ਰੱਖਣ ਲਈ ਤਾਲਿਬਾਨ ਦੀ ਮੁਹਿੰਮ ਨਾਲ ਵੀ ਮੇਲ ਖਾਂਦਾ ਹੈ।
ਇਹ ਵੀ ਪੜ੍ਹੋ: ਕਾਂਗੋ ਗਣਰਾਜ ਦੀ ਚਰਚ 'ਚ ਧਮਾਕਾ: ਹੁਣ ਤੱਕ 17 ਦੀ ਮੌਤ ਤੇ 20 ਗੰਭੀਰ ਜ਼ਖ਼ਮੀ
ਕੁਝ ਦੁਕਾਨਦਾਰਾਂ ਨੇ ਹੁਕਮਾਂ ਦੀ ਪਾਲਣਾ ਕੀਤੀ ਪਰ ਬਾਕੀਆਂ ਨੇ ਇਸ ਦਾ ਵਿਰੋਧ ਕੀਤਾ। ਇਹਨਾਂ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਜੇਕਰ ਇਹ ਹੁਕਮ ਲਾਗੂ ਹੋਇਆ ਤਾਂ ਉਹ ਆਪਣੇ ਕੱਪੜਿਆਂ ਦਾ ਸਹੀ ਪ੍ਰਦਰਸ਼ਨ ਨਹੀਂ ਕਰ ਸਕਣਗੇ ਅਤੇ ਉਹਨਾਂ ਨੂੰ ਆਪਣੇ ਮਹਿੰਗੇ ਪੁਤਲੇ ਨਸ਼ਟ ਕਰਨੇ ਪੈਣਗੇ। ਇਸ ਤੋਂ ਬਾਅਦ ਤਾਲਿਬਾਨ ਨੂੰ ਆਪਣਾ ਹੁਕਮ ਬਦਲਣਾ ਪਿਆ ਅਤੇ ਉਹਨਾਂ ਨੇ ਦੁਕਾਨਦਾਰਾਂ ਨੂੰ ਮੂੰਹ ਢੱਕ ਕੇ ਪੁਤਲਿਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ। ਹੁਣ ਦੁਕਾਨਦਾਰਾਂ ਦੇ ਸਾਹਮਣੇ ਦੁਚਿੱਤੀ ਪੈਦਾ ਹੋ ਗਈ ਕਿ ਉਹਨਾਂ ਨੇ ਹੁਕਮਾਂ ਦੀ ਪਾਲਣਾ ਕਰਨੀ ਹੈ ਅਤੇ ਗਾਹਕਾਂ ਨੂੰ ਵੀ ਆਕਰਸ਼ਿਤ ਕਰਨਾ ਹੈ।
ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਰਾਹੁਲ ਗਾਂਧੀ ਨੂੰ ਜਵਾਬ, ‘ਸਾਨੂੰ ਨਸੀਹਤ ਦੇਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ’
ਅਜਿਹੀ ਸਥਿਤੀ ਵਿਚ ਦੁਕਾਨਦਾਰਾਂ ਨੇ ਇਕ ਰਚਨਾਤਮਕ ਤਰੀਕਾ ਲੱਭਿਆ ਅਤੇ ਵੱਖ-ਵੱਖ ਤਰੀਕਿਆਂ ਨਾਲ ਅਜਿਹੇ ਮਾਸਕਾਂ ਨਾਲ ਆਪਣੇ ਪੁਤਲਿਆਂ ਨੂੰ ਢੱਕ ਲਿਆ, ਜੋ ਗਾਹਕਾਂ ਦਾ ਧਿਆਨ ਖਿੱਚ ਰਹੇ ਹਨ। ਲੇਸੀ ਮੈਰਿਅਮ ਸਟ੍ਰੀਟ 'ਤੇ ਖਰੀਦਦਾਰੀ ਕਰ ਰਹੀ ਇਕ ਔਰਤ ਨੇ ਕਿਹਾ, 'ਜਦੋਂ ਮੈਂ ਪੁਤਲਿਆਂ ਨੂੰ ਦੇਖਦੀ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਇਹ ਪੁਤਲੇ ਬੰਦੀ ਹਨ। ਮੈਨੂੰ ਡਰ ਲੱਗਦਾ ਹੈ। ਇਹਨਾਂ ਦੁਕਾਨਾਂ ਵਿਚ ਮੈਂ ਆਪਣੇ ਆਪ ਨੂੰ ਇਕ ਅਫਗਾਨ ਔਰਤ ਦੇ ਰੂਪ ਵਿਚ ਦੇਖਦੀ ਹਾਂ ਜਿਸ ਨੂੰ ਉਸ ਦੇ ਅਧਿਕਾਰਾਂ ਤੋਂ ਵਾਂਝਾ ਕੀਤਾ ਗਿਆ ਹੈ’।