ਤਾਲਿਬਾਨ ਦੀ ਸੱਤਾ ’ਚ ਭੁੱਖੇ ਬੱਚਿਆਂ ਨੂੰ ਸੁਆਉਣ ਲਈ ਡਰੱਗ ਦੇ ਰਹੇ ਅਫ਼ਗਾਨੀ ਲੋਕ- ਰਿਪੋਰਟ
Published : Nov 28, 2022, 9:46 pm IST
Updated : Nov 28, 2022, 9:46 pm IST
SHARE ARTICLE
Families drug hungry children to sleep, sell organs and their daughters in Afghanistan
Families drug hungry children to sleep, sell organs and their daughters in Afghanistan

ਹਾਲਾਤ ਇੰਨੇ ਖਰਾਬ ਹੁੰਦੇ ਜਾ ਰਹੇ ਹਨ ਕਿ ਪਰਿਵਾਰ ਵਾਲੇ ਆਪਣੇ ਭੁੱਖੇ ਬੱਚਿਆਂ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਸੁਆ ਰਹੇ ਹਨ। ਲੋਕ ਆਪਣੀਆਂ ਧੀਆਂ ਅਤੇ ਅੰਗ ਵੇਚ ਰਹੇ ਹਨ।



ਕਾਬੁਲ: ਅਫਗਾਨਿਸਤਾਨ 'ਚ ਪਿਛਲੇ ਸਾਲ ਅਗਸਤ 'ਚ ਤਾਲਿਬਾਨ ਦੀ ਸੱਤਾ 'ਚ ਵਾਪਸੀ ਹੋਈ ਸੀ, ਉਦੋਂ ਤੋਂ ਹੀ ਇਸ ਦੇਸ਼ 'ਚ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਦੇਸ਼ ਇਕ ਡੂੰਘੇ ਆਰਥਿਕ, ਸਮਾਜਿਕ, ਮਾਨਵਤਾਵਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਸੰਕਟ ਵਿਚ ਡੁੱਬਿਆ ਹੋਇਆ ਹੈ। ਜਿੱਥੇ ਇਕ ਪਾਸੇ ਦੇਸ਼ ਵਿਚ ਗਰੀਬੀ ਅਤੇ ਭੁੱਖਮਰੀ ਵਰਗੀਆਂ ਸਮੱਸਿਆਵਾਂ ਵਧ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਤਾਲਿਬਾਨ ਸ਼ਾਸਨ ਦੇ ਫ਼ਰਮਾਨਾਂ ਕਾਰਨ ਔਰਤਾਂ ਉੱਤੇ ਕਈ ਪਾਬੰਦੀਆਂ ਲਾਈਆਂ ਗਈਆਂ ਹਨ। ਸਿੱਖਿਆ ਅਤੇ ਰੁਜ਼ਗਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਾਲਾਤ ਇੰਨੇ ਖਰਾਬ ਹੁੰਦੇ ਜਾ ਰਹੇ ਹਨ ਕਿ ਪਰਿਵਾਰ ਵਾਲੇ ਆਪਣੇ ਭੁੱਖੇ ਬੱਚਿਆਂ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਸੁਆ ਰਹੇ ਹਨ। ਲੋਕ ਆਪਣੀਆਂ ਧੀਆਂ ਅਤੇ ਅੰਗ ਵੇਚ ਰਹੇ ਹਨ।

ਸੰਯੁਕਤ ਰਾਸ਼ਟਰ ਵਿਸ਼ਵ ਖੁਰਾਕ ਪ੍ਰੋਗਰਾਮ (WFP) ਅਨੁਸਾਰ ਅਫਗਾਨਿਸਤਾਨ ਦੀ ਅੱਧੀ ਆਬਾਦੀ ਭੋਜਨ ਅਸੁਰੱਖਿਅਆ ਦਾ ਸਾਹਮਣਾ ਕਰ ਰਹੀ ਹੈ। ਇਸ ਦੇ ਨਾਲ ਹੀ 95 ਫੀਸਦੀ ਆਬਾਦੀ ਕੋਲ ਖਾਣ ਲਈ ਪੂਰਾ ਭੋਜਨ ਨਹੀਂ ਹੈ। ਇਸ ਦੇਸ਼ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ 10 ਲੱਖ ਤੋਂ ਵੱਧ ਬੱਚੇ ਗੰਭੀਰ ਕੁਪੋਸ਼ਣ ਦਾ ਸ਼ਿਕਾਰ ਹੋ ਚੁੱਕੇ ਹਨ।

ਹਿਊਮਨ ਰਾਈਟਸ ਵਾਚ ਦੇ ਮਾਹਿਰਾਂ ਮੁਤਾਬਕ 15 ਅਗਸਤ, 2021 ਤੋਂ ਅਫਗਾਨ ਦੇ ਲੋਕਾਂ ਦੀ ਜ਼ਿੰਦਗੀ ਨਰਕ ਵਰਗੀ ਹੋ ਗਈ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਆਰਥਿਕ ਅਤੇ ਮਨੁੱਖੀ ਸੰਕਟ ਦਾ ਸਭ ਤੋਂ ਪਹਿਲਾਂ ਸ਼ਿਕਾਰ ਔਰਤਾਂ ਅਤੇ ਬੱਚੇ ਹਨ। ਬੱਚਿਆਂ ਨੂੰ ਸਕੂਲੋਂ ਕੱਢ ਕੇ ਕੰਮ 'ਤੇ ਲਾਇਆ ਜਾ ਰਿਹਾ ਹੈ। ਉਹਨਾਂ ਨੂੰ ਘਰ ਦੀ ਆਮਦਨ ਵਧਾਉਣ ਲਈ ਕੰਮ ਕਰਨ ਲਈ ਵੀ ਧੱਕਿਆ ਜਾਂਦਾ ਹੈ।

ਅਕਸਰ ਬੱਚਿਆਂ ਨੂੰ ਸਸਤੇ ਮਜ਼ਦੂਰ ਬਣਨ ਲਈ ਵੇਚ ਦਿੱਤਾ ਜਾਂਦਾ ਹੈ। ਵਿਆਹ ਲਈ ਕੁੜੀਆਂ ਨੂੰ ਵੀ ਜ਼ਬਰਦਸਤੀ ਵੇਚਿਆ ਜਾਂਦਾ ਹੈ। ਭਾਵੇਂ ਇਸ ਦੇਸ਼ ਵਿਚ ਬੱਚਿਆਂ ਅਤੇ ਲੜਕੀਆਂ ਨੂੰ ਵੇਚਣ ਦਾ ਸਿਲਸਿਲਾ ਪਹਿਲਾਂ ਵੀ ਚੱਲਿਆ ਆ ਰਿਹਾ ਹੈ ਪਰ ਅਜੋਕੇ ਹਾਲਾਤ ਵਿਚ ਇਹ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement