
ਸੰਯੁਕਤ ਅਰਬ ਅਮੀਰਾਤ ਦੇ ਆਬੂ ਧਾਬੀ ‘ਚ ਆਪਣੇ ਘਰ ‘ਚ ਲੱਗੀ ਅੱਗ ਤੋਂ ਪਤਨੀ...
ਦੁਬਈ: ਸੰਯੁਕਤ ਅਰਬ ਅਮੀਰਾਤ ਦੇ ਆਬੂ ਧਾਬੀ ‘ਚ ਆਪਣੇ ਘਰ ‘ਚ ਲੱਗੀ ਅੱਗ ਤੋਂ ਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਝੁਲਸੇ ਇੱਕ 32 ਸਾਲ ਦੇ ਭਾਰਤੀ ਸ਼ਖਸ ਦੀ ਮੌਤ ਹੋ ਗਈ ਜਦੋਂ ਕਿ ਪਤਨੀ ਦਾ ਇਲਾਜ ਜਾਰੀ ਹੈ। ਰਿਪੋਰਟ ਮੁਤਾਬਿਕ ਪਿਛਲੇ ਸੋਮਵਾਰ ਨੂੰ ਕੇਰਲ ਦੇ ਰਹਿਣ ਵਾਲੇ ਅਨਿਲ ਨਿਨਾਨ ਦੇ ਘਰ ਵਿੱਚ ਸ਼ਾਰਟ ਸਰਕਿਟ ਦੇ ਕਾਰਨ ਅੱਗ ਲੱਗ ਗਈ ਸੀ।
Death Case
ਜਿਸ ‘ਚ ਉਹ ਬੁਰੀ ਤਰ੍ਹਾਂ ਜਖਮੀ ਹੋ ਗਿਆ ਸੀ। ਜਖਮੀ ਹਾਲਤ ‘ਚ ਉਸਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ ਜਿੱਥੇ ਉਸਨੇ ਇਲਾਜ ਦੇ ਦੌਰਾਨ ਦਮ ਤੋੜ ਦਿੱਤਾ। ਸੇਂਟ ਥਾਮਸ ਮਾਰ ਥੋਮਾ ਗਿਰਜਾ ਘਰ ਦੇ ਇੱਕ ਅਧਿਕਾਰੀ ਸੋਜਨ ਥਾਮਸ ਦੇ ਹਵਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਘਟਨਾ ਦੀ ਪੂਰੀ ਜਾਣਕਾਰੀ ਨਹੀਂ ਹੈ।
Death
ਪਰ ਨਿਨਾਨ ਦੀ ਪਤਨੀ ਨੀਨੂ ਜਦੋਂ ਘਰ ਵਿੱਚ ਅੱਗ ਲੱਗੀ ਸੀ ਤਾਂ ਲਾਂਘੇ ਵਿੱਚ ਸੀ ਅਤੇ ਅੱਗ ਦੀ ਚਪੇਟ ਵਿੱਚ ਆ ਗਈ ਸੀ। ਉਸ ਸਮੇਂ ਅਨਿਲ ਬੈਡਰੂਮ ਵਿੱਚ ਸੀ। ਉਹ ਪਤਨੀ ਨੂੰ ਬਚਾਉਣ ਲਈ ਭੱਜਿਆ, ਪਰ ਆਪਣੇ ਆਪ ਵੀ ਅੱਗ ਦੀ ਚਪੇਟ ਵਿੱਚ ਆ ਗਿਆ। ਇਸ ਘਟਨਾ ‘ਚ ਨਿਨਾਨ 90 ਫੀਸਦੀ ਝੁਲਸ ਗਿਆ। ਅਨਿਲ ਦੇ ਇੱਕ ਕਰੀਬੀ ਰਿਸ਼ਤੇਦਾਰ ਨੇ ਦੱਸਿਆ ਕਿ ਅੱਗ ‘ਚ ਪਤਨੀ ਵੀ ਝੁਲਸੀ, ਪਰ ਉਸਦੀ ਹਾਲਤ ਸਥਿਰ ਹੈ ਅਤੇ ਹਸਪਤਾਲ ‘ਚ ਹੁਣ ਇਲਾਜ ਚੱਲ ਰਿਹਾ ਹੈ।
Death
ਜੋੜੇ ਦਾ ਚਾਰ ਸਾਲ ਦਾ ਪੁੱਤਰ ਵੀ ਹੈ। ਅਨਿਲ ਦੀ ਮੌਤ ਨਾਲ ਅਸੀਂ ਸਦਮੇਂ ਵਿੱਚ ਹਾਂ। ਉਨ੍ਹਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ‘ਤੇ ਚਾਰ ਸਾਲ ਦੇ ਬੇਟੇ ਦੇ ਨਾਲ ਪਤੀ-ਪਤਨੀ ਨੂੰ ਉਂਮ ਅਲ ਕਵੈਨ ਦੇ ਸ਼ੇਖ ਖਲੀਫਾ ਜਨਰਲ ਹਸਪਤਾਲ ਵਿੱਚ ਭਰਤੀ ਕਰਾਇਆ ਜਿੱਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਮੰਗਲਵਾਰ ਨੂੰ ਅਬੂ ਧਾਬੀ ਦੇ ਮਫਰਾਕ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਸੀ।