
ਚੀਨ ਵਿਚ ਜਾਨਲੇਵਾ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਨਵੀਂ ਦਿੱਲੀ: ਚੀਨ ਵਿਚ ਜਾਨਲੇਵਾ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਚੀਨੀ ਸਰਕਾਰ ਕਈ ਕੋਸ਼ਿਸ਼ਾਂ ਕਰ ਰਹੀ ਹੈ, ਪਰ ਫਿਰ ਵੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਬੁੱਧਵਾਰ ਨੂੰ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਚੀਨ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1,110 ਹੋ ਗਈ ਹੈ।
Photo
ਚੀਨ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1,000 ਤੋਂ ਪਾਰ ਪਹੁੰਚ ਗਈ ਹੈ ਅਤੇ ਹਾਲੇ ਤੱਕ 42,708 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ ਨੇ ਜਿਨੇਵਾ ਵਿਚ ਮੰਗਲਵਾਰ ਨੂੰ ਇਕ ਬੈਠਕ ਕੀਤੀ ਜਾਂ ਜੋ ਤੇਜ਼ੀ ਨਾਲ ਜਾਂਚ, ਦਵਾਈ ਅਤੇ ਟੀਕੇ ਉਪਲਬਧ ਕਰਾਏ ਜਾ ਸਕਣ ਅਤੇ ਇਸ ਵਾਇਰਸ ਦੇ ਪ੍ਰਭਾਵ ਨੂੰ ਰੋਕਿਆ ਜਾ ਸਕੇ, ਜੋ ਪਹਿਲਾਂ ਤੋਂ ਹੀ 20 ਦੇਸ਼ਾਂ ਤੱਕ ਪਹੁੰਚ ਚੁੱਕਾ ਹੈ।
Photo
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਤੱਕ ਇਸ ਵਾਇਰਸ ਨਾਲ ਪੀੜਤ ਮਰਨ ਵਾਲਿਆਂ ਦੀ ਗਿਣਤੀ 1,017 ਤੱਕ ਪਹੁੰਚ ਗਈ ਅਤੇ ਚੀਨ ਵਿਚ ਹੁਣ ਤੱਕ 42,708 ਮਾਮਲਾ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਵਿਦੇਸ਼ਾਂ ਵਿਚ 390 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਤਰਰਾਸ਼ਟਰੀ ਮਹਿਰਾਂ ਦੀ ਇਕ ਟੀਮ ਬਰੁਸ ਐਲਵਰਡ ਦੀ ਅਗਵਾਈ ਵਿਚ ਸੋਮਵਾਰ ਰਾਤ ਚੀਨ ਪਹੁੰਚੀ।
Photo
ਟੀਮ ਨੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਤੋਂ ਨਜਿੱਠਣ ਲਈ ਚੀਨੀ ਸਿਹਤ ਅਧਿਕਾਰੀਆਂ ਨਾਲ ਚਰਚਾ ਸ਼ੁਰੂ ਕੀਤੀ। ਜਿਨੇਵਾ ਵਿਚ 400 ਮਾਹਿਰਾਂ ਦੀ ਬੈਠਕ 11-12 ਫਰਵਰੀ ਨੂੰ ਹੋ ਰਹੀ ਹੈ, ਜਿਸ ਵਿਚ ਵਾਇਰਸ ਦੇ ਪਹਿਲੂਆਂ ‘ਤੇ ਜਾਂਚ ਜਾਰੀ ਹੈ।
ਕੋਰੋਨਾ ਵਾਇਰਸ ਦੇ ਲੱਛਣ
ਬੁਖ਼ਾਰ ਹੋਣਾ, ਸਾਹ ਲੈਣ ਵਿਚ ਮੁਸ਼ਕਲ ਹੋਣਾ, ਸਰਦੀ-ਜ਼ੁਕਾਮ, ਖਾਂਸੀ ਹੋਣਾ, ਸਿਰ-ਦਰਦ ਅਤੇ ਸਰੀਰ ਦੇ ਅੰਗਾਂ ਦਾ ਸੁੰਨ ਪੈ ਜਾਣਾ।
Photo
ਕੋਰੋਨਾ ਵਾਇਰਸ ਤੋਂ ਬਚਾਅ
ਇਸ ਦਾ ਬਚਾਅ ਬਿਮਾਰ ਲੋਕਾਂ ਤੋਂ ਦੂਰ ਰਹਿ ਕੇ ਕੀਤਾ ਜਾ ਸਕਦਾ ਹੈ। ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਜਾਂ ਸੈਨਟਾਇਜ਼ਰ ਨਾਲ ਸਾਫ਼ ਕਰੋ। ਖੰਘ ਅਤੇ ਛਿੱਕ ਆਉਣ ਵੇਲੇ, ਆਪਣੀ ਨੱਕ ਅਤੇ ਮੂੰਹ ਨੂੰ ਟਿਸ਼ੂ ਨਾਲ ਢੱਕੋ। ਜ਼ੁਕਾਮ ਜਾਂ ਫਲੂ ਵਰਗੇ ਲੱਛਣ ਵਾਲੇ ਲੋਕਾਂ ਨਾਲ ਨੇੜਲੇ ਸੰਪਰਕ ਕਰਨ ਤੋਂ ਪਰਹੇਜ਼ ਕਰੋ। ਇਸ ਤੋਂ ਇਲਾਵਾ, ਖਾਣਾ ਚੰਗੀ ਤਰ੍ਹਾਂ ਪਕਾਓ, ਮੀਟ ਅਤੇ ਅੰਡੇ ਪਕਾਉਣ ਤੋਂ ਬਾਅਦ ਹੀ ਖਾਓ। ਜਾਨਵਰਾਂ ਦੇ ਸੰਪਰਕ ਵਿਚ ਘੱਟ ਆਓ।