ਨਿਊਜ਼ੀਲੈਂਡ 'ਚ ਹੋਏ ਅਤਿਵਾਦੀ ਹਮਲੇ 'ਚ ਮਰਨ ਵਾਲਿਆਂ ਦੀ ਗਿਣਤੀ 50 ਹੋਈ
Published : Mar 17, 2019, 9:06 pm IST
Updated : Mar 17, 2019, 9:07 pm IST
SHARE ARTICLE
Death Toll in New Zealand Mass Shooting Climbs to 50
Death Toll in New Zealand Mass Shooting Climbs to 50

ਮ੍ਰਿਤਕਾਂ 'ਚ 8 ਭਾਰਤੀ ਵੀ ਸ਼ਾਮਲ, ਤਸਵੀਰਾਂ ਜਾਰੀ

ਔਕਲੈਂਡ : ਕ੍ਰਾਈਸਟਚਰਚ ਵਿਖੇ ਸ਼ੁੱਕਰਵਾਰ ਨੂੰ ਹੋਏ ਅਤਿਵਾਦੀ ਹਮਲੇ 'ਚ ਮਰਨ ਵਾਲਿਆਂ ਦੀਆਂ ਲਾਸ਼ਾਂ ਪਰਵਾਰਾਂ ਦੇ ਹਵਾਲੇ ਕਰਨੀਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ।  ਇਸ ਅਤਿਵਾਦੀ ਹਮਲੇ 'ਚ ਮਰਨ ਵਾਲਿਆਂ ਦਾ ਅੰਕੜਾ 50 ਤਕ ਪਹੁੰਚ ਗਿਆ ਹੈ, ਜਿਨ੍ਹਾਂ ਵਿਚ 8 ਭਾਰਤੀ ਵੀ ਸ਼ਾਮਲ ਹਨ।

ਭਾਰਤੀਆਂ ਦੇ ਨਾਵਾਂ ਦਾ ਵੇਰਵਾ ਆ ਚੁਕਾ ਹੈ ਜਿਨ੍ਹਾਂ ਵਿਚ ਆਰਿਫ਼ ਵੋਰਾ (58), ਰਾਮੀਜ ਵੋਰਾ (28) ਦੋਵੇਂ ਪਿਉ-ਪੁੱਤਰ, ਇਸ ਤੋਂ ਇਲਾਵਾ ਮਹਿਬੂਬ ਖੋਖਰ (64), ਓਜੇਰ ਕਾਦਰ (24), ਅਤੇ ਇਕ ਔਰਤ ਕੇਰਲਾ ਤੋਂ ਅਨਸੀ ਅਲੀਬਾਵਾ (23), ਮੁਹੰਮਦ ਇਮਰਾਨ ਖ਼ਾਨ (46) ਕਰੀਮਨਗਰ ਤੇਲੰਗਾਨਾ, ਫ਼ਰਹਾਜ਼ ਆਹਸ਼ਨ (31) ਹੈਦਰਾਬਾਦ ਅਤੇ ਜੁਨੈਦ ਕਾਰਾ (38) ਗੁਜਰਾਤ ਸ਼ਾਮਲ ਹਨ। ਅਹਿਮਦ ਇਕਬਾਲ ਜਹਾਂਗੀਰ ਹੈਦਰਾਬਾਦ ਜ਼ਖ਼ਮੀ ਚੱਲ ਰਹੇ ਹਨ। ਭਾਰਤੀ ਹਾਈ ਕਮਿਸ਼ਨ ਨੇ 'ਸੁਪੋਰਟ ਗਰੁੱਪ' ਵਜੋਂ ਕ੍ਰਾਈਸਟਚਰਚ ਵਿਖੇ ਸਹਾਇਤਾ ਕੇਂਦਰ ਖੋਲ੍ਹਿਆ ਗਿਆ ਹੈ।

ਦੂਜੇ ਪਾਸੇ ਫੜੇ ਗਏ ਕਾਤਲ ਉਤੇ ਵਿਸ਼ੇਸ਼ ਤਰ੍ਹਾਂ ਦੀ ਸਜ਼ਾ ਦਾ ਵੀ ਸੋਚਿਆ ਜਾ ਰਿਹਾ ਹੈ। ਇਸ ਵੇਲੇ ਸਿਰਫ਼ ਉਸ ਉਤੇ ਇਕ ਕਤਲ ਦਾ ਕੇਸ ਪਾਇਆ ਗਿਆ ਹੈ ਜਦਕਿ ਬਾਕੀ ਦੇ ਸਾਰੇ ਦੋਸ਼ (50 ਕਤਲ) ਅਜੇ ਰੋਕ ਕੇ ਰੱਖੇ ਗਏ ਹਨ। ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ 'ਦਿ ਟੈਰੋਰਿਜ਼ਮ ਸੁਪਰੈਸ਼ਨ ਐਕਟ 2002' ਅਧੀਨ ਇਸ ਸਾਰੇ ਕੇਸ ਨੂੰ ਰੱਖਣ ਦੇ ਲਈ ਕਾਫੀ ਕਾਨੂੰਨੀ ਕਾਗ਼ਜ਼ੀ ਕਾਰਵਾਈ ਦੇ ਵਿਚੋਂ ਲੰਘਣਾ ਪਵੇਗਾ। 

17 ਮਿੰਟ ਤਕ ਖੌਫ਼ਨਾਕ ਮੰਜ਼ਰ ਦੇਖਿਆ : ਤਿੰਨ ਚਸ਼ਮਦੀਦਾਂ ਨੇ ਕੀਤਾ ਬਿਆਨ
ਨਿਊਜ਼ੀਲੈਂਡ 'ਚ ਹੋਏ ਅਤਿਵਾਦੀ ਹਮਲੇ ਦਾ 17 ਮਿੰਟ ਤਕ ਖੌਫ਼ਨਾਕ ਮੰਜ਼ਰ ਕਈ ਲੋਕਾਂ ਨੇ ਅਪਣੇ ਅੱਖੀਂ ਦੇਖਿਆ। ਕ੍ਰਾਈਸਟਚਰਚ ਦੀ ਮਸਜਿਦ ਅਲ ਨੂਰ ਵਿਚ ਇਹ ਘਟਨਾ ਉਦੋਂ ਵਾਪਰੀ ਜਦੋਂ ਇਕ ਸ਼ਖ਼ਸ ਨੇ ਪ੍ਰਾਰਥਨਾ ਕਰ ਰਹੇ ਲੋਕਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਚਸ਼ਮਦੀਦ ਨੇ ਅਪਣਾ ਨਾਂ ਦੱਸਣ ਤੋਂ ਇਨਕਾਰ ਕਰਦਿਆਂ ਦਸਿਆ ਕਿ ਉਸ ਨੇ ਮੁਲਜ਼ਮ ਨੂੰ ਇਕ ਆਦਮੀ ਦੀ ਛਾਤੀ 'ਤੇ ਗੋਲੀਆਂ ਚਲਾਉਂਦੇ ਹੋਏ ਵੇਖਿਆ। ਉਸ ਦੇ ਮੁਤਾਬਕ 20 ਮਿੰਟਾਂ ਤਕ ਗੋਲੀਆਂ ਚੱਲੀਆਂ ਅਤੇ 60 ਤੋਂ ਵੱਧ ਲੋਕ ਜ਼ਖ਼ਮੀ ਹੋਏ।

ਇਕ ਹੋਰ ਚਸ਼ਮਦੀਦ ਫ਼ਾਰਿਦ ਅਹਿਮਦ ਨੇ ਕਿਹਾ ਕਿ ਮੈਂ ਕਮਰੇ 'ਚੋਂ ਵੇਖਿਆ ਕਿ ਇਕ ਮੁੰਡਾ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪਿਛੇ ਤੋਂ ਉਸ 'ਤੇ ਗੋਲੀ ਚੱਲੀ ਤੇ ਉਹ ਉੱਥੇ ਹੀ ਮਰ ਗਿਆ। ਮੈਂ ਫਰਸ਼ 'ਤੇ ਸੈਂਕੜੇ ਗੋਲੀਆਂ ਦੇ ਖੋਲ ਵੇਖੇ। 

ਚਸ਼ਮਦੀਦ ਸਈਅਦ ਅਹਿਮਦ ਨੇ ਦਸਿਆ ਕਿ ਗੋਲੀਆਂ ਚਲਾਉਣ ਵੇਲੇ ਉਹ ਸ਼ਖ਼ਸ ਕੁੱਝ ਚੀਖ ਰਿਹਾ ਸੀ। ਉਨ੍ਹਾਂ ਲੋਕਾਂ ਨੇ ਘੱਟੋ-ਘੱਟ ਅੱਠ ਲੋਕਾਂ ਨੂੰ ਮਰਦੇ ਵੇਖਿਆ ਜਿਸ ਵਿਚ ਦੋ ਉਨ੍ਹਾਂ ਦੇ ਦੋਸਤ ਸਨ। ਉਸ ਨੇ ਦੇਖਿਆ ਕਿ ਮਸਜਿਦ 'ਚ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ।

'ਮੇਰਾ ਪੁੱਤਰ ਹੁਣ ਕਦੇ ਵੀ ਭਾਰਤ ਨਹੀਂ ਪਰਤੇਗਾ'
ਮੈਂ ਪਿਛਲੀ ਰਾਤ ਹੀ ਅਪਣੇ ਪੁੱਤਰ ਨਾਲ ਗੱਲਬਾਤ ਕੀਤੀ ਸੀ ਅਤੇ ਉਸ ਨੂੰ ਭਾਰਤ ਆਉਣ ਲਈ ਕਿਹਾ ਸੀ ਕਿਉਂਕਿ ਉਸ ਨੂੰ ਮਿਲੇ ਹੋਏ ਕਾਫ਼ੀ ਸਮਾਂ ਹੋ ਗਿਆ ਸੀ। ਸਾਨੂੰ ਨਹੀਂ ਪਤਾ ਸੀ ਕਿ ਅਗਲੀ ਹੀ ਸਵੇਰ ਸਾਨੂੰ ਗੋਲੀਬਾਰੀ ਦੀ ਖ਼ਬਰ ਸੁਣਨ ਨੂੰ ਮਿਲੇਗੀ। ਇਹ ਬੋਲ ਨਿਊਜ਼ੀਲੈਂਡ ਦੇ ਕ੍ਰਾਈਸਟ ਮਸਜਿਦ ਵਿਚ ਹੋਏ ਹਮਲੇ ਦੌਰਾਨ ਮਾਰੇ ਗਏ ਫ਼ਰਾਜ਼ ਅਹਿਸਾਨ ਦੇ ਪਿਤਾ ਸਈਦੁਦੀਨ ਦੇ ਸਨ। ਫ਼ਰਾਜ਼ ਆਮ ਤੌਰ 'ਤੇ 2 ਸਾਲ 'ਚ ਇਕ ਵਾਰ ਭਾਰਤ ਆਉਂਦਾ ਸੀ। ਫ਼ਰਾਜ਼ ਨਾਲ ਨਿਊਜ਼ੀਲੈਂਡ ਵਿਚ ਰਹਿੰਦੀ ਉਸ ਦੀ ਪਤਨੀ ਨੇ ਅਪਣੇ ਪਤੀ ਦੀ ਮੌਤ ਦੀ ਖ਼ਬਰ ਦਿਤੀ। ਪਿਤਾ ਨੇ ਭਰੇ ਮਨ ਨਾਲ ਕਿਹਾ ਕਿ ਹੁਣ ਮੇਰਾ ਪੁੱਤਰ ਕਦੇ ਵੀ ਭਾਰਤ ਨਹੀਂ ਆਵੇਗਾ।

'ਅੱਲਾ ਦੀ ਬੰਦਗੀ ਕਰਨ ਗਿਆ ਮੇਰਾ ਭਰਾ ਅੱਲਾ ਦਾ ਹੋ ਗਿਆ' 
ਗੁਜਰਾਤ ਦੇ ਮੂਸਾ ਵਲੀ ਪਟੇਲ ਦੀ ਵੀ ਹਸਪਤਾਲ ਵਿਚ ਮੌਤ ਹੋ ਗਈ ਹੈ। ਮੂਸਾ ਵਲੀ ਦੇ ਭਰਾ ਹਾਜੀ ਅਲੀ ਨੇ ਦਸਿਆ ਕਿ ਇਲਾਜ ਦੌਰਾਨ ਮੂਸਾ ਦੀ ਮੌਤ ਹੋ ਗਈ। ਗੁਜਰਾਤ ਦੇ ਭਰੂਚ ਇਲਾਕੇ ਦੇ ਰਹਿਣ ਵਾਲੇ ਹਾਜੀ ਅਲੀ ਨੇ ਦਸਿਆ ਕਿ ਉਨ੍ਹਾਂ ਦਾ ਭਰਾ ਪਰਵਾਰ ਨਾਲ ਸ਼ੁੱਕਰਵਾਰ ਨੂੰ ਨਮਾਜ਼ ਅਦਾ ਕਰਨ ਗਿਆ ਸੀ ਜਿਥੇ ਉਸ ਨੂੰ ਗੋਲੀਆਂ ਲੱਗੀਆਂ। ਉਸ ਨੇ ਕਿਹਾ ਕਿ ਉਹ ਅੱਲਾ ਦੀ ਬੰਦਗੀ ਕਰਨ ਗਿਆ ਹੀ ਅੱਲਾ ਨੂੰ ਪਿਆਰਾ ਹੋ ਗਿਆ।

'ਬੜਾ ਹੀ ਸ਼ਾਂਤ ਦੇਸ਼ ਹੈ ਨਿਊਜ਼ੀਲੈਂਡ'
ਨਿਊਜ਼ੀਲੈਂਡ ਦੀ ਰਹਿਣ ਵਾਲੀ ਸ੍ਰੀਲਤਾ ਭਾਰਤ ਵਿਚ ਘੁੰਮਣ ਆਈ ਹੋਈ ਹੈ। ਉਸ ਨੇ ਨਿਊਜ਼ੀਲੈਂਡ ਦੇ ਹਾਲਾਤ ਬਾਰੇ ਦਸਿਆ। ਸ੍ਰੀਲਤਾ ਨੇ ਕਿਹਾ ਕਿ ਅਸੀਂ 16 ਸਾਲ ਪਹਿਲਾਂ ਨਿਊਜ਼ੀਲੈਂਡ ਚਲੇ ਗਏ ਸੀ। ਅਸੀਂ ਆਕਲੈਂਡ ਵਿਚ ਰਹਿੰਦੇ ਹਾਂ। ਨਿਊਜ਼ੀਲੈਂਡ ਇਕ ਸ਼ਾਂਤੀਪੂਰਨ ਦੇਸ਼ ਹੈ। ਉੱਥੇ ਇਕ ਮਾਮੂਲੀ ਹਾਦਸਾ ਵੀ ਇਕ ਵੱਡਾ ਮੁੱਦਾ ਮੰਨਿਆ ਜਾਂਦਾ ਹੈ ਪਰ ਇਸ ਹਾਦਸੇ ਨੇ ਨਿਊਜ਼ੀਲੈਂਡ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿਤਾ ਹੈ।

Location: New Zealand, Auckland

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement