ਜੋਅ ਬਾਇਡਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਦੱਸਿਆ “ਯੁੱਧ ਅਪਰਾਧੀ”
Published : Mar 17, 2022, 12:54 pm IST
Updated : Mar 17, 2022, 2:46 pm IST
SHARE ARTICLE
Joe Biden, Vladimir Putin
Joe Biden, Vladimir Putin

ਇਕ ਸਮਾਰੌਹ ਦੌਰਾਨ ਪੱਤਰਕਾਰਾਂ ਵੱਲੋਂ ਕੀਤੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਬਾਇਡਨ ਨੇ ਕਿਹਾ ਕਿ, “ਮੈਨੂੰ ਲੱਗਦਾ ਉਹ (ਪੁਤਿਨ) ਇਕ ਯੁੱਧ ਅਪਰਾਧੀ ਹੈ।”

 

ਵਸ਼ਿੰਗਟਨ - ਯੂਕਰੇਨ ਉੱਤੇ ਲਗਾਤਾਰ ਰੂਸ ਵੱਲੋਂ ਹੋ ਰਹੇ ਹਮਲਿਆਂ ਕਾਰਨ ਯੂਕਰੇਨ ਦੇ ਨਾਗਰਿਕਾਂ ’ਤੇ ਪੈ ਰਹੇ ਵਿਨਾਸ਼ਕਾਰੀ ਅਸਰ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਬਾਇਡਨ ਨੇ ਪੁਤਿਨ ਨੂੰ 'ਯੁੱਧ ਅਪਰਾਧੀ ਕਿਹਾ ਹੈ। ਵਾਈਟ ਹਾਊਸ ਵਿਚ ਹੋ ਰਹੇ ਇਕ ਸਮਾਰੌਹ ਦੌਰਾਨ ਪੱਤਰਕਾਰਾਂ ਵੱਲੋਂ ਕੀਤੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਜੋਅ ਬਾਇਡਨ ਨੇ  ਕਿਹਾ ਕਿ, “ਮੈਨੂੰ ਲੱਗਦਾ ਉਹ (ਪੁਤਿਨ) ਇਕ ਯੁੱਧ ਅਪਰਾਧੀ ਹੈ।”

Joe BidenJoe Joe Biden

ਇੱਕ ਹੋਰ ਸਵਾਲ ਦੇ ਜਵਾਬ ਵਿਚ ਪੁਤਿਨ ਨੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ।  ਇਸ ਤੋਂ ਥੋੜ੍ਹੇ ਸਮੇਂ ਬਾਅਦ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਦੀਆਂ ਟਿੱਪਣੀਆਂ ਹੀ ਕਾਫ਼ੀ ਹਨ। ਉਹ ਦਿਲ ਤੋਂ ਗੱਲ ਕਰ ਰਹੇ ਸੀ ਤੇ ਅਸੀਂ ਟੀ.ਵੀ ਵਿਚ ਇਕ ਹੋਰ ਦੇਸ਼ ਵਿਚ ਹਮਲੇ ਦੇ ਜਰੀਏ ਇਕ ਘਿਨੇਉਣੇ ਤਾਨਾਸ਼ਾਹ ਦੀਆਂ ਵਹਿਸ਼ੀ ਕਾਰਵਾਈਆਂ ਨੂੰ ਮੱਦੇਨਜ਼ਰ ਰੱਖ ਕੇ ਹੀ ਬੋਲ ਰਹੇ ਸੀ। 

Russian President Vladimir PutinRussian President Vladimir Putin

ਇਸ ਤੋਂ ਪਹਿਲਾਂ ਬਾਈਡਨ ਨੇ ਯੂਕਰੇਨ ਨੂੰ 80 ਕਰੋੜ ਡਾਲਰ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਅਤੇ ਇਸ ਦੇ ਨਾਲ ਹੀ ਅਮਰੀਕਾ ਨੇ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿਚ ਯੂਕਰੇਨ ਨੂੰ ਇਕ ਅਰਬ ਡਾਲਰ ਦੀ ਮਦਦ ਦੀ ਘੋਸ਼ਣਾ ਕੀਤੀ।ਬਾਇਡਨ ਨੇ ਕਿਹਾ ਹੈ ਕਿ, “ਪੁਤਿਨ ਯੂਕਰੇਨ ਵਿਚ ਬਹੁਤ ਤਬਾਹੀ ਫੈਲਾ ਰਹੇ ਹਨ, ਇਮਾਰਤਾਂ, ਹਸਪਤਾਲਾਂ ’ਤੇ ਬੰਬਾਰੀ ਕਰ ਰਹੇ ਹਨ।

ukraine crisisukraine crisis

ਮੇਰਾ ਮਤਲਬ ਇਹ ਹੈ ਕਿ ਉਹ ਬਹੁਤ ਹੀ ਖ਼ਤਰਨਾਕ ਹਨ। ਮੈਂ ਇਸ ਬਾਰੇ ਆਪਣੇ ਪਿੱਛੇ ਖੜ੍ਹੇ ਕਮਾਂਡਰ ਜਨਰਲ (ਮਾਰਕ) ਮਿਲੇ ਨਾਲ ਗੱਲ ਕਰ ਰਿਹਾ ਸੀ। ਮੇਰਾ ਮਤਲਬ ਹੈ ਕਿ ਇਹ ਹੈਰਾਨ ਕਰਨ ਵਾਲਾ ਹੈ। ਅਸੀਂ ਕੱਲ੍ਹ ਇਕ ਰਿਪੋਰਟ ਦੇਖੀ ਸੀ ਜਿਸ ਵਿਚ ਰੂਸੀ ਸੈਨਾ ਵੱਲੋਂ ਮਾਰਿਓਪੋਲ ਦੇ ਸਭ ਤੋਂ ਵੱਡੇ ਹਸਪਤਾਲ ਦੇ ਮਰੀਜ਼ਾਂ ਨੂੰ ਕੈਦੀ ਬਣਾ ਲਿਆ ਹੈ।”

PHOTOPHOTO

ਉਹਨਾਂ ਨੇ ਕਿਹਾ ਹੈ “ਇਹ ਵਧੀਕੀਆਂ ਹਨ। ਇਹ ਦੁਨੀਆਂ ਲਈ ਗੁੱਸੇ ਦੀ ਗੱਲ ਹੈ ਅਤੇ ਦੁਨੀਆਂ ਯੂਕਰੇਨ ਲਈ ਸਮਰਥਨ ਅਤੇ ਇਸ ਵਚਨਬੱਧਤਾ ਲਈ ਸਾਡਾ ਸਮਰਥਨ ਕਰਨ ਲਈ ਇੱਕਜੁੱਟ ਹੈ, ਪੁਨਿਤ ਨੂੰ ਇਸ ਦੀ ਭਾਰੀ ਕੀਮਤ ਚਕਾਉਣੀ ਪਵੇਗੀ। ਅਮਰੀਕਾ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਇਸ ਯਤਨ ਦੀ ਅਗਵਾਹੀ ਕਰ ਰਿਹਾ ਹੈ ਅਤੇ ਵੱਡੇ ਪੱਧਰ ’ਤੇ ਸੁਰੱਖਿਆ ਅਤੇ ਮਾਨਵੀ ਸਹਿਯੋਗ ਪ੍ਰਦਾਨ ਕਰਵਾ ਰਿਹਾ ਹੈ।”

ਇਸ ਸਹਾਇਤਾ ਨੂੰ ਅਸੀਂ ਅੱਗੇ ਵਧਾ ਰਹੇ ਹਾਂ ਅਤੇ ਅਸੀਂ ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ ਵਿਚ ਵੀ ਸਹਿਯੋਗ ਜਾਰੀ ਰੱਖਾਂਗੇ। ਬਾਇਡਨ ਨੇ ਕਿਹਾ ਕਿ ਯੂਕਰੇਨ ਨੂੰ ਮੁਹੱਈਆ ਕਰਵਾਏ ਗਏ ਸੁਰੱਖਿਆ ਪੈਕੇਜ ਵਿਚ 800 ਜ਼ਹਾਜ ਰੋਧਕ ਪ੍ਰਣਾਲੀਆਂ, 9000 ਹਥਿਆਰਬੰਦ ਵਾਹਨ ਰੋਧਨ ਪ੍ਰਣਾਲੀਆਂ, 7000 ਛੋਟੇ ਹਥਿਆਰ, ਮਸ਼ੀਨ ਗੰਨ, ਸ਼ਾਟਗੰਨ ਅਤੇ ਗ੍ਰਨੇਡ ਪ੍ਰੋਜੈਕਟਰ ਵੀ ਸ਼ਾਮਿਲ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement