Indian Economy : 2024 ’ਚ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਵਧਾ ਕੇ 6.8 ਫ਼ੀਸਦ ਕਰ ਦਿੱਤਾ: ਆਈਐੱਮਐੱਫ

By : BALJINDERK

Published : Apr 17, 2024, 11:48 am IST
Updated : Apr 17, 2024, 11:48 am IST
SHARE ARTICLE
IMF
IMF

Indian Economy : ਚੀਨ ਦਾ ਵਿਕਾਸ ਦਰ 4.6 ਫ਼ੀਸਦ ਰਹਿਣ ਦਾ ਅਨੁਮਾਨ ਲਗਾਇਆ ਹੈ

Indian Economy : ਵਾਸ਼ਿੰਗਟਨ,  ਕੌਮਾਂਤਰੀ ਮੁਦਰਾ ਫੰਡ (IMF) ਨੇ ਮੰਗਲਵਾਰ ਨੂੰ ਘਰੇਲੂ ਮੰਗ ਵਧਣ ਅਤੇ ਕੰਮਕਾਜੀ ਉਮਰ ਦੀ ਵਧਦੀ ਆਬਾਦੀ ਦਾ ਜ਼ਿਕਰ ਕਰਦੇ ਹੋਏ ਸਾਲ 2024 ਵਾਸਤੇ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ 6.5 ਫ਼ੀਸਦ ਤੋਂ ਵਧਾ ਕੇ 6.8 ਫ਼ੀਸਦ ਕਰ ਦਿੱਤਾ। ਇਸ ਤਰ੍ਹਾਂ ਭਾਰਤ ਦੁਨੀਆਂ ਦੀ ਸਭ ਤੋਂ ਤੇਜ਼ ਰਫ਼ਤਾਰ ਨਾਲ ਵਧ ਰਿਹਾ ਅਰਥਚਾਰਾ ਬਣਿਆ ਹੋਇਆ ਹੈ। ਇਸੇ ਸਮੇਂ ਦੌਰਾਨ ਚੀਨ ਦੀ ਆਰਥਿਕ ਵਿਕਾਸ ਦਰ 4.6 ਫ਼ੀਸਦ ਰਹਿਣ ਦਾ ਅਨੁਮਾਨ ਹੈ।

ਇਹ ਵੀ ਪੜੋ:Nagal news : ਵਿਆਹੁਤਾ ਨੇ ਨਹਿਰ ’ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ 

IMF ਨੇ ਵਿਸ਼ਵ ਆਰਥਿਕ ਨਜ਼ਰੀਆ (ਵਰਲਡ ਇਕਨੌਮਿਕ ਆਊਟਲੁੱਕ) ਦੇ ਤਾਜ਼ਾ ਅੰਕ ਵਿਚ ਕਿਹਾ, “ਭਾਰਤ ਵਿਚ ਵਿਕਾਸ ਦਰ ਸਾਲ 2024 ਵਿਚ 6.8 ਫ਼ੀਸਦ ਅਤੇ 2025 ਵਿਚ 6.5 ਫ਼ੀਸਦ ਰਹਿਣ ਦਾ ਅਨੁਮਾਨ ਹੈ। ਘਰੇਲੂ ਮੰਗ ਵਿਚ ਲਗਾਤਾਰ ਮਜ਼ਬੂਤੀ ਅਤੇ ਕੰਮਕਾਜੀ ਉਮਰ ਦੀ ਵਧਦੀ ਆਬਾਦੀ ਕਾਰਨ ਇਸ ਤੇਜ਼ੀ ਨੂੰ ਮਜ਼ਬੂਤੀ ਮਿਲ ਸਕਦੀ ਹੈ। ਅੰਤਰਰਾਸ਼ਟਰੀ ਮੁਦਰਾ ਫੰਡ ਨੇ ਇਹ ਰਿਪੋਰਟ IMF ਅਤੇ ਵਿਸ਼ਵ ਬੈਂਕ ਦੀ ਸਾਲਾਨਾ ਬਸੰਤ ਮੀਟਿੰਗਾਂ ਤੋਂ ਪਹਿਲਾਂ ਜਾਰੀ ਕੀਤੀ ਹੈ।

ਇਹ ਵੀ ਪੜੋ:IPL 2024: ਪੰਜਾਬ ਕਿੰਗਜ਼ ਇਲੈਵਨ ਅਤੇ ਮੁੰਬਈ ਇੰਡੀਅਨਜ਼ ਵਿਚਾਲੇ 18 ਅਪ੍ਰੈਲ ਨੂੰ ਮੁਹਾਲੀ ’ਚ ਹੋਵੇਗਾ ਮੁਕਾਬਲਾ 

ਰਿਪੋਰਟ ਮੁਤਾਬਕ, ਉੱਭਰਦੇ ਤੇ ਵਿਕਾਸਸ਼ੀਲ ਏਸ਼ੀਆ ਵਿਚ ਵਿਕਾਸ ਦਰ ਪਿਛਲੇ ਸਾਲ ਦੇ ਅਨੁਮਾਨਿਤ 5.6 ਫ਼ੀਸਦ ਤੋਂ ਘੱਟ ਕੇ ਸਾਲ 2024 ਵਿਚ 5.2 ਫ਼ੀਸਦ ਅਤੇ 2025 ਵਿਚ 4.9 ਫ਼ੀਸਦ ਰਹਿਣ ਦਾ ਅਨੁਮਾਨ ਹੈ। ਇਹ ਅਨੁਮਾਨ ਜਨਵਰੀ ਵਿਚ ਲਗਾਏ ਗਏ ਅਨੁਮਾਨ ਦੇ ਮੁਕਾਬਲੇ ਕੁਝ ਬਿਹਤਰ ਹੈ। ਆਈਐੱਮਐੱਫ ਨੇ ਆਪਣੀ ਜਨਵਰੀ ਦੀ ਰਿਪੋਰਟ ਵਿਚ 2024 ਵਾਸਤੇ ਭਾਰਤ ਦੀ ਵਿਕਾਸ ਦਰ 6.5 ਫ਼ੀਸਦ ਰਹਿਣ ਦਾ ਅਨੁਮਾਨ ਲਾਇਆ ਸੀ। ਇਸ ਦੇ ਨਾਲ ਹੀ ਮੁਦਰਾ ਫੰਡ ਨੇ ਚੀਨ ਵਿਚ ਵਿਕਾਸ ਦਰ 2023 ਦੇ 5.2 ਫ਼ੀਸਦ ਦੇ ਮੁਕਾਬਲੇ ਢਿੱਲੀ ਪੈ ਕੇ ਇਸ ਸਾਲ 4.6 ਫ਼ੀਸਦ ਅਤੇ 2025 ਵਿੱਚ 4.1 ਫ਼ੀਸਦ ਰਹਿਣ ਦਾ ਅਨੁਮਾਨ ਲਗਾਇਆ ਹੈ।

ਇਹ ਵੀ ਪੜੋ:Jagraon Court Complex : ਜਗਰਾਉਂ ਕੋਰਟ ਕੰਪਲੈਕਸ ’ਚ ਜਬਰ-ਜ਼ਨਾਹ ਦਾ ਮਾਮਲਾ, ਮੁਲਜ਼ਮ ਫਾਇਨਾਂਸਰ ਨੂੰ ਕੀਤਾ ਕਾਬੂ 

(For more news apart from  India's growth forecast raised to 6.8 percent in 2024: IMF News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM

ਬਲਕੌਰ ਸਿੰਘ ਨੇ ਕਾਂਗਰਸੀ ਲੀਡਰਾਂ ਸਾਹਮਣੇ ਸੁਣਾਈਆਂ ਖਰੀਆਂ ਖਰੀਆਂ, ਬੰਦ ਕਮਰੇ 'ਚ ਕੀ ਹੋਈ ਗੱਲ

30 Apr 2024 10:20 AM

ਖੁੱਲ੍ਹ ਕੇ ਸਾਹਮਣੇ ਆਈ ਲੁਧਿਆਣੇ ਦੀ ਲੜਾਈ ? Live ਸੁਣੋ ਕੀ ਕਹਿ ਰਹੇ ਨੇ ਰਵਨੀਤ ਬਿੱਟੂ ਤੇ ਰਾਜਾ ਵੜਿੰਗ

30 Apr 2024 9:47 AM

Gurjeet Singh Aujla ਨੇ ਕਿਹੜੇ BJP Leader ਨਾਲ ਕੀਤੀ ਸੀ ਮੁਲਾਕਾਤ? ਕਾਂਗਰਸ ਦੇ ਲੀਡਰ ਭਾਜਪਾ ਵੱਲ ਨੂੰ ਕਿਉਂ ਭੱਜੇ?

30 Apr 2024 9:24 AM

"ਬਰੈਂਪਟਨ ਛੱਡ ਓਨਟਾਰਿਓ ਦਾ ਲਵਾਓ ਵੀਜ਼ਾ, ਮਿਲੇਗੀ ਅਸਾਨੀ ਨਾਲ PR", CIC ਜਲੰਧਰ ਵਾਲਿਆਂ ਤੋਂ ਸੁਣੋ

30 Apr 2024 8:55 AM
Advertisement