
ਕੁੱਝ ਲੋਕ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ
ਮਿਲਾਨ- ਕੋਰੋਨਾ ਮਹਾਂਮਾਰੀ ਦੀ ਮਾਰ ਹੇਠ ਆਏ ਛੋਟੇ ਜਿਹੇ ਦੇਸ਼ ਇਟਲੀ ਨੂੰ ਆਰਥਕ ਤੌਰ 'ਤੇ ਬੜੇ ਵੱਡੇ ਸੰਕਟ ਵਿਚੋਂ ਲੰਘਣਾ ਪੈ ਰਿਹਾ ਹੈ, ਜਿਥੇ ਇਕ ਪਾਸੇ ਵੱਡੀਆਂ ਇੰਡਸਟਰੀਆਂ ਅਪਣੇ ਕਾਰੋਬਾਰ ਨੂੰ ਘਾਟੇ ਵਿਚ ਵਿਖਾ ਕੇ ਸਰਕਾਰ ਨੂੰ ਅਰਬਾਂ ਯੂਰੋ ਦਾ ਚੂਨਾ ਲਾ ਰਹੀਆਂ ਹਨ।
Corona Virus
ਉਥੇ ਹੀ ਕੁੱਝ ਲੋਕ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਇਟਲੀ ਵਿਚ ਰਹਿਣ ਵਾਲੇ ਗੁਰਵਿੰਦਰ ਸਿੰਘ ਹਨ, ਜਿਨ੍ਹਾਂ ਨੇ ਪੱਲਿਉਂ ਸਰਕਾਰ ਦੀ ਮਦਦ ਲਈ ਰਾਸ਼ੀ ਦਾਨ ਕੀਤੀ ਹੈ।
Corona Virus
ਇਕ ਪੰਜਾਬੀ ਰੈਸਟੋਰੈਂਟ ਦੇ ਮਾਲਕ ਗੁਰਵਿੰਦਰ ਸਿੰਘ ਵਲੋਂ ਪੌਣੇ ਚਾਰ ਲੱਖ ਰੁਪਏ ਨਾਲ ਸਰਕਾਰ ਦੀ ਮਦਦ ਕੀਤੀ ਗਈ ਹੈ। ਉਹ ਪਹਿਲਾ ਅਜਿਹਾ ਪੰਜਾਬੀ ਹੈ ਜਿਸ ਨੇ ਇਕੱਲੇ ਅਪਣੇ ਤੌਰ 'ਤੇ ਸੱਭ ਤੋਂ ਵੱਧ 4500 ਯੂਰੋ ਰੈੱਡ ਕਰਾਸ ਅਤੇ ਸਥਾਨਕ ਨਗਰ ਕੌਂਸਲ ਨੂੰ ਦਿਤੇ ਹਨ।
Corona Virus
ਪੰਜਾਬੀ ਦੀ ਦਰਿਆਦਿਲੀ ਨੂੰ ਵੇਖ ਇਟਾਲੀਅਨ ਲੋਕ ਵੀ ਹੈਰਾਨ ਹਨ ਤੇ ਉਸ ਦੀ ਸੇਵਾ ਭਾਵਨਾ ਦੇ ਜਜ਼ਬੇ ਦੀ ਵਾਹ-ਵਾਹ ਕਰ ਰਹੇ ਹਨ। ਇਟਲੀ ਵਿਚ ਰਹਿੰਦੇ ਸਿੱਖ ਭਾਈਚਾਰੇ ਨੇ ਬਾਬਾ ਨਾਨਕ ਦੇ ਉਪਦੇਸ਼ ਨੂੰ ਘਰ-ਘਰ ਵਿਚ ਪਹੁੰਚਾਉਂਦਿਆਂ ਸਥਾਨਕ ਸਰਕਾਰ ਅਤੇ ਲੋੜਵੰਦਾਂ ਦੀ ਲੱਖਾਂ ਯੂਰੋ ਨਾਲ ਆਰਥਕ ਸਹਾਇਤਾ ਕੀਤੀ ਹੈ, ਜਿਸ ਦੀ ਹਰ ਕੋਈ ਸ਼ਲਾਘਾ ਕਰਦਾ ਹੈ।
Corona Virus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।