
ਇਨ੍ਹਾਂ ਪੈਸਿਆਂ ਵਿਚੋਂ ਆਪਣੇ ਬੇਟੇ ਲਈ ਇਕ ਕਾਰ ਖ੍ਰੀਦੇਗੀ।
ਕਿਸੇ ਨੇ ਸੱਚ ਹੀ ਕਿਹਾ ਹੈ ਕਿ ਰੱਬ ਜਦੋਂ ਵੀ ਦਿੰਦਾ ਹੈ ਛੱਪੜ-ਪਾੜ ਕੇ ਦਿੰਦਾ ਹੈ। ਇਸ ਤਰ੍ਹਾਂ ਦਾ ਇਕ ਮਾਮਲੇ ਸਾਹਮਣੇ ਆਇਆ ਹੈ ਜਿਸ ਨੂੰ ਦੇਖਣ ਤੋਂ ਬਾਅਦ ਹਰ ਕੋਈ ਹੈਰਾਨ ਹੋ ਰਿਹਾ ਹੈ। ਦਰਅਸਲ, ਪਹਿਲੀ ਲਾਟਰੀ ਵਿਚ ਇਕ ਔਰਤ ਨੇ 37 ਲੱਖ ਰੁਪਏ ਜਿੱਤੇ। ਉਸ ਤੋਂ ਬਾਅਦ ਉਸੇ ਨੰਬਰ ਤੇ 15 ਕਰੋੜ ਰੁਪਏ ਦੁਬਾਰਾ ਜਿੱਤੇ। ਇਕੋ ਨੰਬਰ ਤੇ ਦੋ ਵਾਰ ਲਾਟਰੀ ਜਿੱਤ ਇਸ ਔਰਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਨਾਰਥ ਕੈਰੋਲਿਨਾ ਦੀ ਇਕ ਔਰਤ ਨੇ ਪਾਵਰਬਾਲ ਪ੍ਰਾਈਜ਼ ਲਾਟਰੀ ਵਿਚ 20 ਲੱਖ ਡਾਲਰ (ਤਕਰੀਬਨ 15 ਕਰੋੜ) ਦੀ ਰਾਸ਼ੀ ਜਿੱਤੀ।
Lottery
ਲਾਟਰੀ ਦਾ ਨੰਬਰ ਉਹੋ ਸੀ ਜਿਸ ਉਤੇ ਇਸ ਮਹਿਲਾ ਨੇ 3 ਸਾਲ ਪਹਿਲਾਂ 37 ਲੱਖ ਰੁਪਏ ਜਿੱਤੇ ਸਨ। ਡਰਹਮ ਦੀ ਰਹਿਣ ਵਾਲੀ ਲਾਟਰੀ ਜੇਤੂ ਸ਼ਨਿਕਾ ਮਿਲਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਸ ਨੇ ਨਾਰਥ ਕੈਰੋਲੀਨਾ ਲਾਟਰੀ ਦੇ ਅਧਿਕਾਰੀਆਂ ਨੂੰ ਦੱਸਿਆ ਹੈ ਕਿ ਉਸ ਨੇ ਪਾਵਰਬਾਲ ਲਾਟਰੀ ਦੀ ਟਿਕਟ ਆਨਲਾਈਨ ਖਰੀਦੀ ਹੈ। ਉਸ ਨੇ ਉਸੇ ਨੰਬਰ ਦੀ ਲਾਟਰੀ ਖਰੀਦੀ, ਜੋ ਉਸ ਨੇ ਪਹਿਲਾਂ ਖਰੀਦ ਕੀਤੀ ਸੀ।
dollar lottery
ਉਹ ਨੰਬਰ ਉਸ ਦੇ ਬੱਚੇ ਦਾ ਜਨਮਦਿਨ ਨੰਬਰ ਹੈ। ਮਿਲਰ ਨੇ ਕਿਹਾ ਹੈ ਕਿ ਉਹ ਹਮੇਸ਼ਾਂ ਇਕੋ ਨੰਬਰ ਦੀ ਲਾਟਰੀ ਖਰੀਦਦੀ ਸੀ। ਜਿਸ ਕਾਰਨ ਮਿਲਰ ਦੀ ਕਿਸਮਤ ਇਕ ਵਾਪ ਮੁੜ ਖੁੱਲ੍ਹ ਗਈ। ਮਿਲਰ ਨੇ ਦੱਸਿਆ ਹੈ ਕਿ ਉਹ ਸਵੇਰੇ 6 ਵਜੇ ਉੱਠੀ, ਜਿਵੇਂ ਹੀ ਉਸ ਨੇ ਲਾਟਰੀ ਦੇ ਡਰਾਅ ਦਾ ਨਤੀਜਾ ਵੇਖਿਆ, ਉਹ ਰੋਣ ਲੱਗੀ। ਉਸ ਨੇ ਦੱਸਿਆ ਕਿ ਪਹਿਲਾਂ ਮੈਂ ਸੋਚਿਆ ਇਹ ਸੱਚ ਨਹੀਂ ਹੋ ਸਕਦਾ।
Lottery
ਇਸ ਲਈ ਉਸ ਨੇ ਵਾਰ ਵਾਰ ਨੰਬਰਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਕਈ ਵਾਰ ਜਾਂਚ ਤੋਂ ਬਾਅਦ, ਉਸਨੂੰ ਪੂਰਾ ਵਿਸ਼ਵਾਸ ਸੀ ਕਿ ਉਸ ਨੇ 2 ਮਿਲੀਅਨ ਡਾਲਰ ਜਿੱਤੇ ਸਨ। ਦੱਸ ਦੱਈਏ ਕਿ 2017 ਦੇ ਡਰਾਅ ਵਿਚ, ਇਸ ਗਿਣਤੀ ਨੇ 50 ਹਜ਼ਾਰ ਡਾਲਰ ਦੀ ਰਕਮ ਜਿੱਤੀ ਸੀ। ਉਸ ਦਾ ਕਹਿਣਾ ਹੈ ਕਿ ਹੁਣ ਉਹ ਇਨ੍ਹਾਂ ਪੈਸਿਆਂ ਵਿਚੋਂ ਆਪਣੇ ਬੇਟੇ ਲਈ ਇਕ ਕਾਰ ਖ੍ਰੀਦੇਗੀ। ਇਸ ਦੇ ਨਾਲ ਹੀ ਉਹ ਇਕ ਘਰ ਦੀ ਖ੍ਰੀਦ ਦੇ ਨਾਲ-ਨਾਲ ਆਪਣੇ ਸਾਰੇ ਬਿੱਲਾਂ ਦਾ ਭੁਗਤਾਨ ਕਰੇਗੀ।
Lottery
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।