
ਮਲੇਸ਼ੀਆ ਦੇ ਲੋਕਾਂ ਨੇ ਅਪਣੇ ਦੇਸ਼ ਨੂੰ ਬਚਾਉਣ ਲਈ ਦੇਸ਼ ਭਗਤੀ ਦੀ ਵੱਡੀ ਮਿਸਾਲ ਕਾਇਮ ਕੀਤੀ ਹੈ,ਜਿਸ ਦੀ ਵਿਸ਼ਵ ਭਰ ਵਿਚ ਸ਼ਲਾਘਾ ਕੀਤੀ ਜਾ ਰਹੀ ਹੈ।
ਕੁਆਲਾਲੰਪੁਰ : ਮਲੇਸ਼ੀਆ ਦੇ ਲੋਕਾਂ ਨੇ ਅਪਣੇ ਦੇਸ਼ ਨੂੰ ਬਚਾਉਣ ਲਈ ਦੇਸ਼ ਭਗਤੀ ਦੀ ਵੱਡੀ ਮਿਸਾਲ ਕਾਇਮ ਕੀਤੀ ਹੈ,ਜਿਸ ਦੀ ਵਿਸ਼ਵ ਭਰ ਵਿਚ ਸ਼ਲਾਘਾ ਕੀਤੀ ਜਾ ਰਹੀ ਹੈ। ਦਰਅਸਲ ਮਲੇਸ਼ੀਆ ਇਸ ਸਮੇਂ 19 ਲੱਖ ਕਰੋੜ ਰੁਪਏ ਦੇ ਭਾਰੀ ਕਰਜ਼ੇ ਹੇਠ ਦਬਿਆ ਹੋਇਆ ਹੈ, ਜਦਕਿ ਮਲੇਸ਼ੀਆ ਦੀ ਕੁੱਲ ਆਰਥਿਕਤਾ 20 ਲੱਖ ਕਰੋੜ ਰੁਪਏ ਦੀ ਹੈ। ਇਸ ਭਾਰੀ ਕਰਜ਼ੇ ਦੀ ਵਜ੍ਹਾ ਨਾਲ ਮਲੇਸ਼ੀਆ ਦੀ ਆਰਥਿਕਤਾ ਡਾਂਵਾਂਡੋਲ ਹੋ ਰਹੀ ਹੈ ਪਰ ਹੁਣ ਦੇਸ਼ 'ਤੇ ਲੱਦੀ ਇਸ ਕਰਜ਼ੇ ਭਾਰੀ ਪੰਡ ਨੂੰ ਲਾਹੁਣ ਲਈ ਮਲੇਸ਼ੀਆ ਦੇ ਲੋਕ ਅਪਣੀ ਇੱਛਾ ਅਨੁਸਾਰ ਅੱਗੇ ਆਏ ਹਨ।
Malaysia flagਜਨਤਾ ਦੀ ਦੇਸ਼ ਪ੍ਰਤੀ ਇਸ ਦੇਸ਼ ਭਗਤੀ ਦਾ ਨਤੀਜਾ ਇਹ ਨਿਕਲਿਆ ਕਿ ਮੁਹਿੰਮ ਸ਼ੁਰੂ ਹੋਣ ਦੇ ਮਹਿਜ਼ 24 ਘੰਟੇ ਅੰਦਰ ਹੀ 'ਮਲੇਸ਼ੀਆ ਹੋਪ ਫੰਡ' ਵਿਚ ਕਰੀਬ 2 ਮਿਲੀਅਨ ਡਾਲਰ ਜਮ੍ਹਾਂ ਹੋ ਗਏ। ਅਸਲ ਵਿਚ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਜ਼ੀਬ ਰੱਜ਼ਾਕ 'ਤੇ ਕਰੀਬ 70 ਕਰੋੜ ਡਾਲਰ ਦੀ ਵੱਡੀ ਰਕਮ ਚੋਰੀ ਕੀਤੇ ਜਾਣ ਦਾ ਦੋਸ਼ ਹੈ ਜੋ ਉਨ੍ਹਾਂ ਨੇ ਅਪਣੇ ਖਾਤੇ ਵਿਚ ਟਰਾਂਸਫਰ ਕਰਵਾਏ ਸਨ। ਭਾਵੇਂ ਕਿ ਸਾਬਕਾ ਪ੍ਰਧਾਨ ਮੰਤਰੀ ਨਜ਼ੀਬ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕੀਤਾ ਹੈ ਪਰ ਹਾਲ ਹੀ ਵਿਚ ਹੋਈਆਂ ਚੋਣਾਂ ਵਿਚ ਇਸ ਵਜ੍ਹਾ ਕਰਕੇ ਹੀ ਨਜ਼ੀਬ ਨੂੰ ਮਹਾਤਿਰ ਮੁਹੰਮਦ ਦੇ ਹੱਥੋਂ ਕਰਾਰੀ ਮਾਤ ਖਾਣੀ ਪਈ ਹੈ।
matahir mohammedਮਹਾਤਿਰ ਮੁਹੰਮਦ ਮਲੇਸ਼ੀਆ ਦੇ ਕਾਫ਼ੀ ਬਜ਼ੁਰਗ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਹੁਣੇ ਕਰਜ਼ੇ ਵਿਚ ਡੁੱਬੇ ਦੇਸ਼ ਦੀ ਵਾਗਡੋਰ ਸੰਭਾਲੀ ਹੈ। ਉਨ੍ਹਾਂ ਆਖਿਆ ਕਿ ਦੇਸ਼ ਦੀ ਮਾੜੀ ਆਰਥਿਕ ਹਾਲਤ ਦਾ ਜਦੋਂ ਜਨਤਾ ਨੂੰ ਪਤਾ ਚਲਿਆ ਤਾਂ ਉਹ ਸਵੈ ਇੱਛਾ ਨਾਲ ਸਰਕਾਰ ਨੂੰ ਦਾਨ ਦੇਣ ਲਈ ਅੱਗੇ ਆਈ ਹੈ। ਦੇਸ਼ ਭਗਤੀ ਦੇ ਰਾਗ਼ ਤਾਂ ਭਾਵੇਂ ਸਾਡੇ ਦੇਸ਼ ਭਾਰਤ ਵਿਚ ਵੀ ਅਲਾਪੇ ਜਾਂਦੇ ਹਨ ਪਰ ਅਫ਼ਸੋਸ ਕਿ ਇਹ ਸੱਚਾਈ ਤੋਂ ਕੋਹਾਂ ਦੂਰ ਹੁੰਦੇ ਨੇ, ਸਿਰਫ਼ ਰਾਜਨੀਤੀ ਲਈ..!
matahir mohammedਇਕ ਪਾਸੇ ਮਲੇਸ਼ੀਆ ਵਿਚ ਪ੍ਰਧਾਨ ਮੰਤਰੀ ਦੇ ਇਕ ਸੱਦੇ 'ਤੇ ਦੇਸ਼ ਦੀ ਜਨਤਾ ਦੇਸ਼ ਦਾ ਕਰਜ਼ਾ ਲਾਹੁਣ ਲਈ ਅੱਗੇ ਆ ਗਈ ਹੈ ਪਰ ਦੂਜੇ ਪਾਸੇ ਭਾਰਤ ਦੀ ਸਰਕਾਰ ਦੇਸ਼ ਦਾ ਪੈਸਾ ਲੁੱਟਣ ਵਾਲਿਆਂ ਨੂੰ ਕਥਿਤ ਤੌਰ 'ਤੇ ਵਿਦੇਸ਼ ਭੱਜਣ ਦੇ ਮੌਕੇ ਦੇ ਰਹੀ ਹੈ।
Malaysia peoplesਦੇਸ਼ ਨੂੰ ਬੁਰੀ ਤਰ੍ਹਾਂ ਨੋਚ ਕੇ ਵੱਡੇ-ਵੱਡੇ ਧਨਾਢ ਕਾਰੋਬਾਰੀ ਇਕ-ਇਕ ਕਰਕੇ ਵਿਦੇਸ਼ ਜਾ ਬੈਠੇ ਹਨ ਪਰ ਮੋਦੀ ਸਰਕਾਰ ਹੱਥ 'ਤੇ ਹੱਥ ਰੱਖੀਂ ਬੈਠੀ ਹੈ। ਅੱਜ ਸਾਡੇ ਤੋਂ ਛੋਟੇ ਛੋਟੇ ਦੇਸ਼ਾਂ ਵਿਚ ਵੀ ਸਾਡੇ ਦੇਸ਼ ਤੋਂ ਬਿਹਤਰ ਸਹੂਲਤਾਂ ਹਨ। ਇਸ ਦੀ ਵਜ੍ਹਾ ਇਹ ਹੈ ਕਿ ਉਥੋਂ ਦੇ ਨੇਤਾਵਾਂ ਨੂੰ ਅਪਣੇ ਦੇਸ਼ ਪ੍ਰਤੀ ਲਗਾਅ ਹੈ। ਉਨ੍ਹਾਂ ਦੇ ਮਨ ਵਿਚ ਸੱਚੀ ਦੇਸ਼ ਭਗਤੀ ਹੈ ਜਦਕਿ ਇੱਥੇ ਦੇਸ਼ ਭਗਤੀ ਦੇ ਨਾਂਅ 'ਤੇ ਮਹਿਜ਼ ਸਿਆਸਤ ਖੇਡੀ ਜਾਂਦੀ ਹੈ। ਮਲੇਸ਼ੀਆ ਦੇ ਲੋਕਾਂ ਦੀ ਦੇਸ਼ ਭਗਤੀ ਵਾਕਈ ਕਾਬਲੇ ਤਾਰੀਫ਼ ਹੈ, ਜਿਸ ਦੇ ਲਈ ਉਥੋਂ ਦੇ ਪ੍ਰਧਾਨ ਮੰਤਰੀ ਵੀ ਵਧਾਈ ਦੇ ਪਾਤਰ ਹਨ,ਜਿਨ੍ਹਾਂ 'ਤੇ ਮਲੇਸ਼ੀਆ ਦੀ ਜਨਤਾ ਨੇ ਅਪਣਾ ਵਿਸ਼ਵਾਸ ਪ੍ਰਗਟਾਇਆ ਹੈ।