
ਐਤਵਾਰ ਨੂੰ ਲਗਭਗ 2 ਲੱਖ ਲੋਕ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਸਨ
ਹਾਂਗਕਾਂਗ : ਜਦੋਂ ਕੋਈ ਹਾਦਸਾ ਵਾਪਰਦਾ ਹੈ ਤਾਂ ਪੀੜਤ ਵਿਅਕਤੀ ਲਈ ਇਕ-ਇਕ ਮਿੰਟ ਬੇਸ਼ਕੀਮਤੀ ਹੋ ਜਾਂਦਾ ਹੈ। ਉਸ ਨੂੰ ਘੱਟ ਤੋਂ ਘੱਟ ਸਮੇਂ 'ਚ ਡਾਕਟਰੀ ਇਲਾਜ ਦੀ ਲੋੜ ਹੁੰਦੀ ਹੈ। ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਦੀ ਅਜਿਹੀ ਮਨੁੱਖਤਾ ਦੀ ਮਿਸਾਲ ਹਾਂਗਕਾਂਗ ਵਾਸੀਆਂ ਨੇ ਪੇਸ਼ ਕੀਤੀ ਹੈ। ਐਤਵਾਰ ਨੂੰ ਸੜਕਾਂ 'ਤੇ ਲੱਖਾਂ ਪ੍ਰਦਰਸ਼ਨਕਾਰੀ ਸਰਕਾਰ ਦੇ ਫ਼ੈਸਲੇ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਸਨ। ਪਰ ਜਦੋਂ ਉਨ੍ਹਾਂ ਨੇ ਐਂਬੁਲੈਂਸ ਨੂੰ ਆਉਂਦਿਆਂ ਵੇਖਿਆ ਤਾਂ ਪ੍ਰਦਰਸ਼ਨ ਭੁੱਲ ਕੇ ਐਂਬੁਲੈਂਸ ਨੂੰ ਰਸਤਾ ਦਿੱਤਾ।
Hong Kong protest
ਹਾਂਗਕਾਂਗ 'ਚ ਪਿਛਲੇ ਕੁਝ ਦਿਨਾਂ ਤੋਂ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ। ਐਤਵਾਰ ਨੂੰ ਲਗਭਗ 2 ਲੱਖ ਲੋਕ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਸਨ। ਇਹ ਸਾਰੇ ਲੋਕ ਵਿਵਾਦਤ ਐਕਸਟ੍ਰਾਡਿਸ਼ਨ ਬਿਲ ਦਾ ਵਿਰੋਧ ਕਰ ਰਹੇ ਸਨ। ਇਸ ਬਿਲ ਨਾਲ ਹਾਂਗਕਾਂਸ ਤੋਂ ਲੋਕਾਂ ਨੂੰ ਚੀਨ ਵਿਚ ਹਵਾਲਗੀ 'ਚ ਮਦਦ ਮਿਲ ਸਕੇਗੀ।
Hong Kong protest
ਜ਼ਿਕਰਯੋਗ ਹੈ ਕਿ ਪ੍ਰਦਰਸ਼ਨਕਾਰੀ ਹਾਂਗਕਾਂਗ ਦੇ ਆਗੂ ਕੈਰੀ ਲਾਮ ਨੂੰ ਅਹੁਦਾ ਛੱਡਣ ਦੀ ਮੰਗ ਕਰ ਰਹੇ ਸਨ। ਹਾਂਗਕਾਂਗ ਦੇ ਵੱਖ-ਵੱਖ ਹਿੱਸਿਆਂ 'ਚ ਟ੍ਰੈਫ਼ਿਕ ਪੂਰੀ ਤਰ੍ਹਾਂ ਰੁਕਿਆ ਹੋਇਆ ਸੀ। ਸੈਂਟਰਲ ਹਾਂਗਕਾਂਗ ਦੇ ਐਡਮਾਰਾਲਟੀ ਅਤੇ ਕਾਜਬੇ 'ਚ ਹਜ਼ਾਰਾਂ ਲੋਕ ਸੜਕਾਂ 'ਤੇ ਸਨ। ਐਡਮਾਰਾਲਟੀ 'ਚ ਸਰਕਾਰ ਦਾ ਹੈਡ ਕੁਆਰਟਰ ਹੈ ਅਤੇ ਇਥੇ ਲੋਕ ਸਵੇਰ ਤੋਂ ਲੈ ਕੇ ਰਾਤ ਤਕ ਡਟੇ ਹੋਏ ਸਨ। ਅਚਾਨਕ ਰਾਤ 9 ਵਜੇ ਇਕ ਪ੍ਰਦਰਸ਼ਨਕਾਰੀ ਬੋਹੇਸ਼ ਹੋ ਗਿਆ।
網上見到的視頻,巨量的人群如摩西過紅海一般,讓路給救護車。香港人不是暴徒。 pic.twitter.com/hZZzYGjgun
— 三爪 (@sanzhao4) 16 June 2019
ਪ੍ਰਦਰਸ਼ਨਕਾਰੀਆਂ ਨੇ ਜਿਵੇਂ ਹੀ ਐਂਬੁਲੈਂਸ ਦੇ ਹੂਟਰ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੇ ਤੁਰੰਤ ਐਂਬੁਲੈਂਸ ਦੇ ਜਾਣ ਲਈ ਰਸਤਾ ਛੱਡ ਦਿੱਤਾ। ਕੁਝ ਯੂਜਰਾਂ ਨੇ ਤਾਂ ਭੀੜ ਦੀ ਤੁਲਨਾ ਲਾਲ ਸਾਗਰ ਨਾਲ ਕਰ ਦਿੱਤੀ। ਹਾਂਗਕਾਂਗ 'ਚ ਇਸ ਸਮੇਂ ਇਤਿਹਾਸ ਦਾ ਸੱਭ ਤੋਂ ਵੱਡਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਐਤਵਾਰ ਨੂੰ ਪ੍ਰਦਰਸ਼ਨਕਾਰੀਆਂ ਦੀ ਗਿਣਤੀ 3,38,000 ਸੀ ਅਤੇ ਇਹ ਸੱਭ ਤੋਂ ਵੱਧ ਹੈ।