
ਚੀਨੀ ਜਵਾਨਾਂ ਦੀਆਂ ਮੌਤਾਂ ਬਾਰੇ ਟਿਪਣੀ ਤੋਂ ਇਨਕਾਰ
ਬੀਜਿੰਗ : ਚੀਨ ਨੇ ਪੂਰਬੀ ਲਦਾਖ਼ ਦੀ ਗਲਵਾਨ ਘਾਟੀ ਵਿਚ ਚੀਨੀ ਅਤੇ ਭਾਰਤੀ ਫ਼ੌਜ ਵਿਚਾਲੇ ਹੋਈ ਹਿੰਸਕ ਝੜਪ ਮਗਰੋਂ ਦਾਅਵਾ ਕੀਤਾ ਕਿ ਘਾਟੀ ਵਿਚ ਖ਼ੁਦਮੁਖਤਾਰੀ ਹਮੇਸ਼ਾ ਹੀ ਉਸ ਦੀ ਰਹੀ ਹੈ ਪਰ ਉਸ ਨੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਚੀਨ ਹੋਰ ਝੜਪਾਂ ਨਹੀਂ ਚਾਹੁੰਦਾ।
India China
ਭਾਰਤ ਨੇ ਕਲ ਕਿਹਾ ਸੀ ਕਿ ਹਿੰਸਕ ਝਭ ਖੇਤਰ ਵਿਚ ਜਿਉਂ ਦੀ ਤਿਉਂ ਸਥਿਤੀ ਨੂੰ ਇਕਪਾਸੜ ਤਰੀਕੇ ਨਾਲ ਬਦਲਣ ਦੇ ਚੀਨ ਦੇ ਯਤਨਾਂ ਕਾਰਨ ਹੋਈ। ਚੀਨੀ ਵਿਦੇਸ਼ੀ ਮੰਤਰਾਲੇ ਦੇ ਬੁਲਾਰੇ ਝਾਓ ਲਿਜੀਯਾਨ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ, 'ਗਲਵਾਨ ਘਾਟੀ ਵਿਚ ਖ਼ੁਦਮੁਖਤਾਰੀ ਹਮੇਸ਼ਾ ਹੀ ਚੀਨ ਦੀ ਰਹੀ ਹੈ।'
China
ਇਸ ਤੋਂ ਪਹਿਲਾਂ ਚੀਨੀ ਫ਼ੌਜ ਨ ੇਵੀ ਨਵਾਂ ਵਿਵਾਦ ਸ਼ੁਰੂ ਕਰਦਿਆਂ ਕਲ ਇਸੇ ਤਰ੍ਹਾਂ ਦਾ ਬਿਆਨ ਦਿਤਾ ਸੀ। ਇਹ ਪੁੱਛੇ ਜਾਣ 'ਤੇ ਗਲਵਾਨ ਨੂੰ ਗ਼ੈਰ ਵਿਵਾਦਤ ਸਰਹੱਦੀ ਖੇਤਰ ਮੰਨਿਆ ਜਾਂਦਾ ਹੈ ਤਾਂ ਚੀਨ ਇਸ ਖੇਤਰ 'ਤੇ ਹੁਣ ਅਪਣੀ ਖ਼ੁਦਮੁਖਤਾਰੀ ਦਾ ਦਾਅਵਾ ਕਿਉਂ ਕਰ ਰਿਹਾ ਹੈ ਤਾਂ ਝਾਓ ਨੇ ਕਿਹਾ, 'ਗਲਵਾਨ ਖੇਤਰ ਦੇ ਮਾਮਲੇ ਵਿਚ ਅਸੀਂ ਫ਼ੌਜੀ ਅਤੇ ਕੂਟਨੀਤਕ ਜ਼ਰੀਏ ਰਾਹੀਂ ਗੱਲਬਾਤ ਕਰ ਰਹੇ ਹਾਂ। ਇਸ ਮਾਮਲੇ ਵਿਚ ਸਹੀ ਅਤੇ ਗ਼ਲਤ ਬਹੁਤ ਸਪੱਸ਼ਟ ਹੈ। ਇਹ ਚੀਨੀ ਸਰਹੱਦ ਅੰਦਰ ਵਾਪਰਿਆ ਅਤੇ ਇਸ ਲਈ ਚੀਨ 'ਤੇ ਦੋਸ਼ ਨਹੀਂ ਲਾਇਆ ਜਾ ਸਕਦਾ।'
trade
ਝਾਓ ਨੇ ਝੜਪ ਵਿਚ ਚੀਨੀ ਧਿਰ ਦੇ 43 ਜਵਾਨਾਂ ਦੀ ਮੌਤ ਸਬੰਧੀ ਰੀਪੋਰਟਾਂ ਬਾਰੇ ਟਿਪਣੀ ਕਰਨ ਤੋਂ ਇਨਕਾਰ ਕਰ ਦਿਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਮਾਮਲੇ ਬਾਰੇ ਫ਼ਿਲਹਾਲ ਕੁੱਝ ਨਹੀਂ ਕਹਿਣਾ ਅਤੇ ਚੀਨੀ ਤੇ ਭਾਰਤੀ ਫ਼ੌਜਾਂ ਇਸ ਸਾਰਥਕ ਮਾਮਲੇ ਨਾਲ ਮਿਲ ਕੇ ਨਜਿੱਠ ਰਹੀਆਂ ਹਨ। ਇਹ ਪੁੱਤੇ ਜਾਣ 'ਤੇ ਕਿ ਭਵਿੱਖ ਵਿਚ ਅਜਿਹੀਆਂ ਝੜਪਾਂ ਨੂੰ ਰੋਕਿਆ ਜਾਵੇਗਾ ਤਾਂ ਉਨ੍ਹਾਂ ਕਿਹਾ ਕਿ ਚੀਨੀ ਧਿਰ ਹੋਰ ਝੜਪਾਂ ਨਹੀਂ ਵੇਖÎਣਾ ਚਾਹੁੰਦੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ