
ਔਰਤ ਨੇ ਖ਼ੁਦ ਹੀ ਗੁਆਂਢੀਆਂ ਘਰ ਜਾ ਕੇ ਦੱਸੀ ਆਪਣੀ ਕਾਰਤੂਤ
ਨਵੀਂ ਦਿੱਲੀ: ਇੰਗਲੈਂਡ ਵਿਚ ਇਕ ਔਰਤ ਨੇ ਆਪਣੇ 81 ਸਾਲਾ ਪਤੀ 'ਤੇ ਉਬਲਦਾ ਪਾਣੀ ਪਾ ਦਿੱਤਾ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। 59 ਸਾਲਾਂ ਦੀ ਕੋਰਿਨਾ ਬੇਂਸ (Corina Bynes) ਦੇ ਵਿਆਹ ਨੂੰ 38 ਸਾਲ ਹੋ ਗਏ ਹਨ। ਕੋਰਿਨਾ ਬੇਂਸ (Corina Bynes) ਆਪਣੇ ਪਤੀ ਦੀ ਇਕ ਗੱਲ ਤੋਂ ਪਰੇਸ਼ਾਨ ਸੀ। ਜਿਸ ਦੇ ਚਲਦੇ ਉਸ ਨੇ ਆਪਣੇ ਪਤੀ ਉਪਰ ਗਰਮ ਪਾਣੀ ਪਾ ਦਿੱਤਾ ਅਤੇ ਉਸਦੇ ਪਤੀ ਦੀ ਮੌਤ ਹੋ ਗਈ। ਕੋਰਿਨਾ ਨੂੰ ਇਸ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ
Corina Bynes
ਕੋਰਿਨਾ (Corina Bynes) ਨੇ ਆਪਣੇ ਪਤੀ 'ਤੇ ਨਾ ਸਿਰਫ ਉਬਲਦਾ ਪਾਣੀ ( boiled water) ਪਾਇਆ, ਬਲਕਿ ਇਸ ਵਿਚ ਤਿੰਨ ਕਿੱਲੋ ਖੰਡ ਵੀ ਪਾਈ ਗਈ ਸੀ। ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੋਰਿਨਾ (Corina Bynes) ਆਪਣੇ ਪਤੀ ਨੂੰ ਕਿੰਨਾ ਜ਼ਿਆਦਾ ਨੁਕਸਾਨ ਪਹੁੰਚਾਉਣਾ ਚਾਹੁੰਦੀ ਸੀ। ਉਬਲਦੇ ਪਾਣੀ ਵਿਚ ਚੀਨੀ ਬਹੁਤ ਘਾਤਕ ਹੋ ਜਾਂਦੀ ਹੈ।
Boiled water
ਜ਼ਿਕਰਯੋਗ ਹੈ ਕਿ ਦੋਸ਼ੀ ਔਰਤ ਨੇ ਆਪਣੇ ਪਤੀ ਨੂੰ ਸਾੜਨ ਤੋਂ ਬਾਅਦ ਖ਼ੁਦ ਗੁਆਂਢੀਆਂ ਨੂੰ ਆਪਣੀ ਕਾਰਤੂਤ ਬਾਰੇ ਦੱਸਿਆ ਕਿ ਉਸਨੇ ਆਪਣੇ ਪਤੀ ਨੂੰ ਮਾਰ ਦਿੱਤਾ। ਦੱਸ ਦੇਈਏ ਕਿ ਘਟਨਾ ਦੌਰਾਨ ਔਰਤ ਦੇ ਪਤੀ ਦਾ ਸਰੀਰ 36 ਪ੍ਰਤੀਸ਼ਤ ਤੱਕ ਸੜ ਚੁੱਕਿਆ ਸੀ। ਜਿਵੇਂ ਹੀ ਗੁਆਂਢੀਆਂ ਨੂੰ ਮਾਈਕਲ ਦੇ ਸੜਨ ਬਾਰੇ ਪਤਾ ਲੱਗਿਆ ਤਾਂ, ਉਹਨਾਂ ਨੇ ਪੀੜਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਪਰ ਉਸਦੀ ਜਾਨ ਬਚਾਈ ਨਹੀਂ ਜਾ ਸਕੀ। ਇਲਾਜ ਦੌਰਾਨ ਉਸਦੀ ਮੌਤ ਹੋ ਗਈ।
Boiled water
ਕੀ ਹੈ ਪੂਰਾ ਮਾਮਲਾ?
ਦਰਅਸਲ ਕੋਰਿਨਾ (Corina Bynes) ਆਪਣੀ ਧੀ ਨਾਲ ਖਰੀਦਦਾਰੀ ਕਰਨ ਗਈ ਸੀ ਪਰ ਉਸਦੇ ਪਤੀ ਨੇ ਉਸਨੂੰ ਘਰ ਜਲਦੀ ਬੁਲਾ ਲਿਆ। ਖਬਰਾਂ ਅਨੁਸਾਰ ਕੋਰਿਨਾ ਦਾ ਪਤੀ ਕਿਸੇ ਕੰਮ ਕਾਰਨ ਕੋਰਿਨਾ ਨੂੰ ਜਲਦੀ ਤੋਂ ਜਲਦੀ ਘਰ ਬੁਲਾਉਣਾ ਚਾਹੁੰਦਾ ਸੀ। ਕੋਰਿਨਾ (Corina Bynes) ਨੇ ਉਸ ਸਮੇਂ ਕੁਝ ਨਹੀਂ ਕਿਹਾ ਸੀ ਪਰ ਉਹ ਇਸ ਗੱਲ ਤੋਂ ਬਹੁਤ ਨਾਰਾਜ਼ ਸੀ।
ਇਹ ਵੀ ਪੜ੍ਹੋ: ਮਹਾਰਾਸ਼ਟਰ 'ਚ ਪਟਾਕਾ ਫੈਕਟਰੀ ਵਿਚ ਹੋਇਆ ਵੱਡਾ ਧਮਾਕਾ
ਇਸ ਤੋਂ ਬਾਅਦ ਕੋਰਿਨਾ (Corina Bynes) ਨੇ ਪਾਣੀ ਨੂੰ ਉਬਾਲਿਆ ਅਤੇ ਇਸ ਵਿਚ ਤਿੰਨ ਕਿੱਲੋ ਖੰਡ ਪਾਈ ਅਤੇ ਇਸ ਉਬਲਦੇ ਪਾਣੀ ( boiled water) ਨੂੰ ਬਾਲਟੀ ਵਿਚ ਪਾਉਣ ਤੋਂ ਬਾਅਦ ਕੋਰਿਨਾ ਨੇ ਆਪਣੇ ਸੌਂ ਰਹੇ ਪਤੀ 'ਤੇ ਡੋਲ੍ਹ ਦਿੱਤਾ ਜਿਸ ਨਾਲ ਉਸਦੇ ਪਤੀ ਦਾ ਇੱਕ ਤਿਹਾਈ ਸਰੀਰ ਸੜ ਗਿਆ ਅਤੇ ਇਸ ਵਿਅਕਤੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਵਿਆਹ ਕਰਵਾਉਣ ਤੋਂ ਮੁਕਰਿਆ ਪ੍ਰੇਮੀ, IELTS ਦੀ ਵਿਦਿਆਰਥਣ ਨੇ ਨਹਿਰ 'ਚ ਮਾਰੀ ਛਾਲ, ਮੌਤ