
ਰਵੀ ਸਿੰਘ ਨੇ ਅਪਣੇ ਟਵੀਟ ਵਿਚ ਲਿਖਿਆ ਕਿ...
ਲੰਡਨ: ਬਾਲੀਵੁੱਡ ਦੇ ਮਹਾਂਨਾਇਕ ਮੰਨੇ ਜਾਂਦੇ ਅਮਿਤਾਭ ਬੱਚਨ ਦਾ ਪਰਿਵਾਰ ਇਸ ਸਮੇਂ ਕੋਰੋਨਾ ਦੇ ਭਿਆਨਕ ਬਿਮਾਰੀ ਤੋਂ ਪੀੜਤ ਹੈ। ਅਜਿਹੇ ਵਿਚ ਜਿੱਥੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਉਹਨਾਂ ਦੀ ਸਿਹਤ ਠੀਕ ਹੋਣ ਦੀ ਕਾਮਨਾ ਕੀਤੀ ਜਾ ਰਹੀ ਹੈ ਉੱਥੇ ਹੀ ਖਾਲਸਾ ਏਡ ਦੇ ਮੁੱਖੀ ਰਵੀ ਸਿੰਘ ਖਾਲਸਾ ਨੇ ਇਕ ਟਵੀਟ ਜ਼ਰੀਏ ਅਮਿਤਾਭ ਬੱਚਨ ਨੂੰ ਮਨੁੱਖਤਾ ਵਿਰੁਧ ਕੀਤੇ ਅਪਰਾਧਾਂ ਲਈ ਤੌਬਾ ਅਤੇ ਮੁਆਫ਼ੀ ਮੰਗਣ ਦੀ ਸਲਾਹ ਦਿੱਤੀ ਹੈ।
Amitabh Bachchan
ਰਵੀ ਸਿੰਘ ਨੇ ਅਪਣੇ ਟਵੀਟ ਵਿਚ ਲਿਖਿਆ ਕਿ ਪਿਆਰੇ ਸ਼੍ਰੀਮਾਨ ਅਮਿਤਾਭ ਬੱਚਨ ਜਦੋਂ ਤੁਸੀਂ 1984 ਵਿਚ ਖੂਨ ਦਾ ਬਦਲਾ ਖੂਨ ਦੀ ਗੱਲ ਆਖੀ ਜਿਸ ਦੇ ਨਤੀਜੇ ਵਜੋਂ ਸਿੱਖ ਕਤਲੇਆਮ ਹੋਇਆ, ਮੈਂ ਸੱਚਮੁੱਚ ਤੁਹਾਨੂੰ ਬਹੁਤ ਨਫ਼ਰਤ ਕਰਦਾ ਹਾਂ। ਪਰ ਇਕ ਸਿੱਖ ਹੋਣ ਦੇ ਨਾਤੇ ਮੈਂ ਕਦੇ ਨਹੀਂ ਚਾਹਾਂਗਾ ਕਿ ਤੁਹਾਨੂੰ ਕੋਈ ਨੁਕਸਾਨ ਪਹੁੰਚੇ। ਹਾਲਾਂਕਿ ਮੈਂ ਉਮੀਦ ਜ਼ਰੂਰ ਕਰਦਾ ਹਾਂ ਕਿ ਤੁਸੀਂ ਮਨੁੱਖਤਾ ਦੇ ਵਿਰੁਧ ਕੀਤੇ ਗਏ ਅਪਰਾਧ ਲਈ ਤੌਬਾ ਕਰੋਗੇ ਅਤੇ ਮੁਆਫ਼ੀ ਮੰਗੋਗੇ।
Sammy Dhaliwal
ਰਵੀ ਸਿੰਘ ਦਾ ਟਵੀਟ ਅਜਿਹੇ ਸਮੇਂ ਵਿਚ ਸਾਮਹਣੇ ਆਇਆ ਹੈ ਜਦੋਂ ਅਮਿਤਾਭ ਬੱਚਨ ਕੋਰੋਨਾ ਦੀ ਬਿਮਾਰੀ ਨਾਲ ਜੂਝ ਰਹੇ ਹਨ। ਉੱਧਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਰਹਿਣ ਵਾਲੀ ਪੰਜਾਬੀ ਕਲਾਕਾਰ ਸੈਮੀ ਧਾਲੀਵਾਲ ਨੇ ਵੀ ਸਵਾਲ ਉਠਾਉਂਦਿਆਂ ਆਖਿਆ ਕਿ ਕਿਉਂ ਅਮਿਤਾਭ ਬੱਚਨ ਲਈ ਅਰਦਾਸ ਕਰੀਏ। ਉਸ ਨੇ ਅਜਿਹਾ ਕਿਹੜਾ ਮਾਰਕਾ ਮਾਰਿਆ ਹੈ ਕਿ ਉਸ ਦੇ ਲਈ ਅਰਦਾਸ ਕੀਤੀ ਜਾਵੇ।
Amitabh Bachchan
ਕੀ ਹੋਰ ਲੋਕਾਂ ਨੂੰ ਕੋਰੋਨਾ ਨਹੀਂ ਹੋਇਆ? ਪਰ ਸਾਨੂੰ ਜਤਿੰਦਰ ਸ਼ੰਟੀ ਵਰਗੇ ਲੋਕਾਂ ਲਈ ਅਰਦਾਸ ਕਰਨੀ ਚਾਹੀਦੀ ਹੈ ਜੋ ਦਿੱਲੀ ਵਿਚ ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਕਰਦੇ ਹੋਏ ਖੁਦ ਕੋਰੋਨਾ ਦਾ ਸ਼ਿਕਾਰ ਹੋ ਗਏ ਪਰ ਹਲੇ ਵੀ ਉਹਨਾਂ ਦੀ ਇਹ ਸੇਵਾ ਜਾਰੀ ਹੈ। ਉਹਨਾਂ ਅੱਗੇ ਕਿਹਾ ਕਿ ਜਿਹੜੇ ਡਾਕਟਰ, ਨਰਸਾਂ ਜਾਂ ਹੋਰ ਕਈ ਲੋਕਾ ਸੇਵਾ ਵਿਚ ਲੱਗੇ ਹੋਏ ਹਨ ਉਹਨਾਂ ਲਈ ਅਰਦਾਸ ਕੌਣ ਕਰੇਗਾ।
Ravi Singh Khalsa
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅਦਾਕਾਰਾਂ ਨੇ ਲੋਕਾਂ ਨੂੰ ਕੁੱਝ ਨਹੀਂ ਦੇਣਾ, ਸਗੋਂ ਆਂਢ-ਗੁਆਂਢ ਤੇ ਸਮਾਜਿਕ ਸੰਸਥਾਵਾਂ ਨੇ ਹੀ ਕੰਮ ਆਉਣਾ ਹੈ। ਇਸ ਲਈ ਅਮਿਤਾਭ ਦੇ ਨਾਲ-ਨਾਲ ਉਹਨਾਂ ਲੋਕਾਂ ਲਈ ਵੀ ਅਰਦਾਸ ਕਰੋ ਜੋ ਬਿਨਾਂ ਕਿਸੇ ਲਾਲਚ ਦੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਿੰਦੇ ਹਨ। ਜ਼ਿਕਰਯੋਗ ਹੈ ਕਿ 1984 ਸਿੱਖ ਕਤਲੇਆਮ ਮਾਮਲੇ ਵਿਚ ਅਮਿਤਾਭ ਬੱਚਨ ਦੀ ਭੂਮਿਕਾ ਵੀ ਸਾਹਮਣੇ ਆ ਚੁੱਕੀ ਹੈ ਕਿਉਂ ਕਿ ਅਮਿਤਾਭ ਬੱਚਨ ਦੇ ਗਾਂਧੀ ਪਰਿਵਾਰ ਨਾਲ ਚੰਗੇ ਸਬੰਧ ਸਨ। ਇੰਦਰਾ ਗਾਂਧੀ ਦੀ ਮੌਤ ਸਮੇਂ ਵੀ ਅਮਿਤਾਭ ਬੱਚਨ ਉਸ ਦੀ ਲਾਸ਼ ਕੋਲ ਹਸਪਤਾਲ ਵਿਚ ਮੌਜੂਦ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।