London News : ਬ੍ਰਿਟੇਨ ਗੁਰਦੁਆਰੇ ’ਚ ਨਾਬਾਲਿਗ ਨੇ ਕੀਤਾ ਤੇਜ਼ਧਾਰ ਹਥਿਆਰ ਨਾਲ ਹਮਲਾ

By : BALJINDERK

Published : Jul 17, 2024, 1:17 pm IST
Updated : Jul 17, 2024, 1:17 pm IST
SHARE ARTICLE
Guru Nanak Darbar Gurdwara Gravese
Guru Nanak Darbar Gurdwara Gravese

London News : ਪੁਲਿਸ ਨੇ 17 ਸਾਲਾ ਲੜਕੇ ਨੂੰ ਕੀਤਾ ਗ੍ਰਿਫ਼ਤਾਰ

London News : ਬ੍ਰਿਟੇਨ ਦੇ ਕੈਂਟ ਦੇ ਸ਼ਹਿਰ ਗ੍ਰੇਵਸੈਂਡ ਦੇ ਇੱਕ ਗੁਰਦੁਆਰੇ ਵਿਚ ਬੀਤੀ ਦਿਨੀਂ ਇਕ ਨਾਬਾਲਿਗ ਨੇ ਦੋ ਲੋਕਾਂ ਨੂੰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਪੁਲਿਸ ਨੇ ਇਸ ਹਮਲੇ ਸਬੰਧੀ 17 ਸਾਲਾ ਲੜਕੇ ਨੂੰ ਕਤਲ ਦੀ ਕੋਸਿਸ਼ ਦੇ ਇਲਜਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਦੀ ਜਾਣਕਾਰਪੀ ਸਥਾਨਕ ਸਮੇਂ ਅਨੁਸਾਰ  8 ਵੱਜ ਕੇ 10 ਮਿੰਟ ’ਤੇ ਮਿਲੀ।

ਇਹ ਵੀ ਪੜੋ : Chandigarh News : 5 ਸਾਲਾ ਦੀ ਬੱਚੀ ਮਾਂ ਦਾ ਸਰਨੇਮ ਬਦਲਾਉਣ ਲਈ ਪਹੁੰਚੀ ਹਾਈ ਕੋਰਟ, ਜਾਣੋ ਪੂਰਾ ਮਾਮਲਾ 

ਕੈਂਟ ਪੁਲਿਸ ਨੇ ਕਿਹਾ ਕਿ ਮੁਲਜ਼ਮ ਨੂੰ ਮੇਡਸਟੋਨ ਕਰਾਊਨ ਕੋਰਟ ਵਿਚ ਪੇਸ਼ ਕੀਤਾ ਗਿਆ ਜਿੱਥੇ ਉਸ 'ਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਯਤਨ ਦੇ ਨਾਲ ਹਮਲਾ ਕਰਨ, ਗ਼ੈਰਕਾਨੂੰਨੀ ਹਿੰਸਾ ਦੀ ਵਰਤੋਂ ਕਰਨ ਜਾਂ ਧਮਕੀ ਦੇਣ, ਜਾਨੋਂ ਮਾਰਨ ਦੀ ਧਮਕੀ ਦੇਣ, ਤੇਜ਼ਧਾਰ ਨੂੰ ਹਥਿਆਰ ਨਾਲ ਕਿਸੇ ਵਿਅਕਤੀ ਨੂੰ ਧਮਕਾਉਣ ਅਤੇ ਜਨਤਕ ਥਾਂ 'ਤੇ ਤੇਜ਼ਧਾਰ ਵਸਤੂ ਰੱਖਣ ਦਾ ਦੋਸ਼ ਲਾਇਆ ਗਿਆ ਹੈ। 

ਇਹ ਵੀ ਪੜੋ :Zirakpur News : ਐਕਟਿਵਾ ਸਵਾਰ ਚੋਰ ਘਰ ’ਚ ਵੜ ਇਨਵਰਟਰ ਬੈਟਰੀ ਅਤੇ 3500 ਰੁਪਏ ਨਕਦ ਲੈ ਕੇ ਹੋਇਆ ਫ਼ਰਾਰ

ਗ੍ਰੈਵਸੈਂਡ ਵਿਖੇ ਸ੍ਰੀ ਗੁਰੂ ਨਾਨਕ ਸ੍ਰੀ ਦਰਬਾਰ ਗੁਰਦੁਆਰੇ ਵਿਚ ਵੀਰਵਾਰ ਨੂੰ ਵਾਪਰੀ ਇਸ ਘਟਨਾ ਦੇ ਮਾਮਲੇ ’ਚ ਅਦਾਲਤ ਨੇ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ ਸੀ ਅਤੇ ‘ਮਾਨਸਿਕ ਸਿਹਤ' ਦੀ ਜਾਂਚ ਲਈ ਅਧਿਕਾਰੀਆਂ ਵੱਲੋਂ ਉਸ ਨੂੰ ਜਾਂਚ ਲਈ ਅਧਿਕਾਰੀਆਂ ਵੱਲੋਂ ਉਸ ਨੂੰ ਤੁਰੰਤ ਹਿਰਾਸਤ ਵਿਚ ਲਿਆ ਗਿਆ ਸੀ। ਮਾਨਸਿਕ ਸਿਹਤ ਦੀ ਜਾਂਚ ਮਗਰੋਂ ਉਸ ਨੂੰ ਮੈਡਵੇਅ ਯੂਥ ਕੋਰਟ ਵਿਚ ਵੀਰਵਾਰ ਨੂੰ ਪੇਸ਼ ਕੀਤਾ ਜਾਵੇਗਾ। 

ਇਹ ਵੀ ਪੜੋ : Delhi News : ਪ੍ਰਵਾਸੀ ਮਜ਼ਦੂਰਾਂ ਦੇ ਰਾਸ਼ਨ ਕਾਰਡਾਂ ਲਈ ਤਸਦੀਕ 1 ਮਹੀਨੇ 'ਚ ਪੂਰੀ ਕੀਤੀ ਜਾਵੇ -ਸੁਪਰੀਮ ਕੋਰਟ   

ਕੈਂਟ ਪੁਲਿਸ ਦੇ ਨਾਰਥ ਕੈਂਟ ਡਿਵੀਜ਼ਨਲ ਕਮਾਂਡਰ ਚੀਫ਼ ਸੁਪਰਡੈਂਟ ਐਂਜੀ ਚੈਪਮੇਨ ਨੇ ਕਿਹਾ, “ਇਹ ਇੱਕ ਨਿਵੇਕਲੀ ਘਟਨਾ ਸੀ ਤੇ ਸਾਡੀ ਜਾਂਚ ਮੁਤਾਬਕ ਇਸ ਦਾ ਅਤਿਵਾਦ ਨਾਲ ਕੋਈ ਸਬੰਧ ਨਹੀਂ ਸੀ।” ਉਨ੍ਹਾਂ ਕਿਹਾ, “ਅਸੀਂ ਇਸ ਨੂੰ' ਧਾਰਮਿਕ ਤੌਰ ’ਤੇ ਭੜਕਾਉਣ ਵਾਲਾ ਮਾਮਲਾ ਮੰਨ ਰਹੇ ਹਾਂ। 
ਇਹ ਸਥਾਨਕ ਲੋਕਾਂ ਲਈ ਪ੍ਰੇਸ਼ਾਨ ਕਰਨ ਵਾਲੀ ਘਟਨਾ ਸੀ ਤੇ ਸਾਡੇ ਅਧਿਕਾਰੀ ਭਾਈਚਾਰੇ ਨਾਲ ਰਾਬਤਾ ਬਣਾ ਕੇ ਰੱਖਣਗੇ ਅਤੇ ਖੇਤਰ ਵਿਚ ਗਸ਼ਤ ਕਰਦੇ ਰਹਿਣਗੇ। ਮੈਂ ਸਥਾਨਕ ਭਾਈਚਾਰੇ ਨੂੰ ਉਨ੍ਹਾਂ ਦੇ ਲਗਾਤਾਰ ਸਹਿਯੋਗ ਅਤੇ ਸਹਾਇਤਾ ਲਈ ਧੰਨਵਾਦ ਕਰਨਾ ਚਾਹੁੰਦੀ ਹਾਂ, ਜਦ ਕਿ ਇਹ ਜਾਂਚ ਜਾਰੀ ਹੈ।

(For more news apart from   minor attacked British Gurdwara with sharp weapon News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement