
ਕੈਨੇਡਾ ਅਤੇ ਸਾਊਦੀ ਅਰਬ ਦੇ ਵਿਚਕਾਰ ਜਾਰੀ ਰਾਜਨਾਇਕ ਵਿਵਾਦ ਦੇ ਕਾਰਨ ਹੱਜ ਯਾਤਰਾ ਕਰਨ ਜਾਣ ਵਾਲੇ ਕੈਨੇਡੀਅਨ ਮੁਸਲਿਮਾਂ ਅਤੇ ਸਾਊਦੀ ਅਰਬ............
ਟੋਰਾਂਟੋ : ਕੈਨੇਡਾ ਅਤੇ ਸਾਊਦੀ ਅਰਬ ਦੇ ਵਿਚਕਾਰ ਜਾਰੀ ਰਾਜਨਾਇਕ ਵਿਵਾਦ ਦੇ ਕਾਰਨ ਹੱਜ ਯਾਤਰਾ ਕਰਨ ਜਾਣ ਵਾਲੇ ਕੈਨੇਡੀਅਨ ਮੁਸਲਿਮਾਂ ਅਤੇ ਸਾਊਦੀ ਅਰਬ ਵਿਚ ਰਹਿ ਰਹੇ ਕੈਨੇਡੀਅਨ ਵਿਦਿਆਰਥੀਆਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿਵਾਦ ਦੇ ਕਾਰਨ ਸਾਊਦੀ ਅਰਬ ਵਿਚ ਰਹਿਣ ਵਾਲੇ ਕੈਨੇਡੀਅਨ ਵਿਦਿਆਰਥੀ ਅਪਣੇ ਸਮਾਨਾਂ ਨੂੰ ਵੇਚਣ ਲਈ ਮਜਬੂਰ ਹਨ ਕਿਉਂਕਿ ਸਾਊਦੀ ਸਰਕਾਰ ਨੇ ਉਨ੍ਹਾਂ ਨੂੰ ਇਕ ਮਹੀਨੇ ਵਿਚ ਵਾਪਸ ਅਪਣੇ ਦੇਸ਼ ਪਰਤਣ ਦਾ ਆਦੇਸ਼ ਦਿਤਾ ਹੈ।
Hajj Pilgrimage
ਮਸਜਿਦ ਦੇ ਇਮਾਮ ਅਬਦੁੱਲਾ ਯੁਸਰੀ ਨੇ ਕਿਹਾ ਕਿ ਇਨ੍ਹਾਂ ਵਿਚੋਂ ਕੁੱਝ ਵਿਦਿਆਰਥੀ ਇਕ ਹਫ਼ਤੇ ਪਹਿਲਾਂ ਹੀ ਆਏ ਸਨ ਅਤੇ ਉਹ ਲੋਕ ਜਾਣ ਦੇ ਲਈ ਤਿਆਰ ਹਨ, ਜਦਕਿ ਕੁੱਝ ਸਾਊਦੀ ਅਰਬ ਵਿਚ ਗਰਮੀ ਦੀਆਂ ਛੁੱਟੀਆਂ ਮਨਾਉਣ ਲਈ ਆਏ ਸਨ ਅਤੇ ਹੁਣ ਉਹ ਲੋਕ ਅਪਣਾ ਸਮਾਨ ਵੇਚ ਰਹੇ ਹਨ। ਕੈਨੇਡਾ ਦੇ ਬਹੁਤ ਸਾਰੇ ਮੁਸਲਿਮਾਂ ਨੇ ਸਾਊਦੀ ਅਰਬ ਦੇ ਸਰਕਾਰੀ ਜਹਾਜ਼ਾਂ ਵਿਚ 19 ਤੋਂ 24 ਅਗੱਸਤ ਦੀ ਯਾਤਰਾ ਪ੍ਰਭਾਵਤ ਨਹੀਂ ਹੋਈ ਸੀ।
Hajj Pilgrimage
ਜਾਵੇਦ ਚੌਧਰੀ, ਜਿਨ੍ਹਾਂ ਦੀ ਮਾਂ ਹੱਜ ਯਾਤਰਾ 'ਤੇ ਸਾਊਦੀ ਅਰਬ ਗਈ ਹੈ, ਨੇ ਕਿਹਾ ਕਿ ਅਸੀਂ ਲੋਕ ਇਕ ਪਰਵਾਰ ਦੇ ਤੌਰ 'ਤੇ ਪਰੇਸ਼ਾਨ ਹਾਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਹਾਂ ਕਿ ਹਵਾਈ ਅੱਡੇ 'ਤੇ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ। ਜ਼ਿਕਰਯੋਗ ਹੈ ਕਿ ਸਾਊਦੀ ਅਰਬ ਨੇ ਪਿਛਲੇ ਦਿਨੀਂ ਕੈਨੇਡਾ ਦੇ ਨਾਲ ਸਾਰੇ ਨਵੇਂ ਵਪਾਰ ਅਤੇ ਨਿਵੇਸ਼ 'ਤੇ ਵੀ ਰੋਕ ਲਗਾ ਦਿਤੀ ਸੀ ਅਤੇ ਰਿਆਦ ਵਿਚ ਸਥਿਤ ਕੈਨੇਡਾ ਦੇ ਰਾਜਦੂਤ ਨੂੰ ਵਾਪਸ ਭੇਜ ਦਿਤਾ ਸੀ। ਇਸ ਦੇ ਨਾਲ ਹੀ ਸਾਊਦੀ ਅਰਬ ਨੇ ਸਰਕਾਰੀ ਸਹਾਇਤਾ ਪ੍ਰਾਪਤ ਸਿੱਖਿਅਕ ਅਤੇ ਮੈਡੀਕਲ ਪ੍ਰੋਗਰਾਮਾਂ 'ਤੇ ਵੀ ਰੋਕ ਲਗਾ ਦਿਤੀ ਹੈ।
Hajj Pilgrimage
ਸਾਊਦੀ ਅਰਬ ਨੇ ਇਹ ਕਦਮ ਕੈਨੇਡਾ ਦੀ ਉਸ ਅਪੀਲ ਤੋਂ ਬਾਅਦ ਉਠਾਇਆ ਹੈ, ਜਿਸ ਵਿਚ ਰਿਆਦ ਵਿਚ ਗ੍ਰਿਫ਼ਤਾਰ ਕੀਤੇ ਗਏ ਨਾਗਰਿਕ ਅਧਿਕਾਰ ਵਰਕਰ ਦੀ ਰਿਹਾਈ ਦੀ ਮੰਗ ਕੀਤੀ ਗਈ ਸੀ। ਸਾਊਦੀ ਅਰਬ ਨੇ ਕੈਨੇਡਾ ਦੀ ਇਸ ਮੰਗ ਨੂੰ ਉਸ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦਸਿਆ ਹੈ। ਕੈਨੇਡਾ ਦੇ ਮੁਸਲਿਮ ਯਾਤਰੀਆਂ ਨੇ ਅਪਣੀ ਇਸ ਮੰਗ ਨੂੰ ਹੱਜ ਕਮੇਟੀ ਦੇ ਅੱਗੇ ਵੀ ਰਖਿਆ ਹੈ ਅਤੇ ਹੁਣ ਦੋਵਾਂ ਸਰਕਾਰਾਂ ਕੋਲ ਵੀ ਇਸ ਮੰਗ ਨੂੰ ਉਠਾਉਣ ਦੀ ਗੱਲ ਕੀਤੀ ਜਾ ਰਹੀ ਹੈ। ਦੇਖਦੇ ਹਾਂ ਕਿ ਦੋਹੇ ਦੇਸ਼ਾਂ ਦੀਆਂ ਸਰਕਾਰਾਂ ਮੁਸਲਿਮਾਂ ਦੀ ਇਸ ਮੰਗ ਨੂੰ ਪੂਰਾ ਕਰਦੀਆਂ ਹਨ ਜਾਂ ਨਹੀਂ?