
ਇਕ ਫੌਜੀ ਨੇ ਕਿਹਾ ਕਿ ਉਨ੍ਹਾਂ ਦੀ ਕਾਰਵਾਈ ਦਾ ਹਾਂਗਕਾਂਗ ਸਰਕਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ
ਬੀਜਿੰਗ: ਇਕ ਸਾਲ ਤੋਂ ਵੱਧ ਸਮੇਂ ਵਿਚ ਇਹ ਪਹਿਲੀ ਵਾਰ ਸੀ ਕਿ ਪੀ.ਐੱਲ.ਏ. ਦੇ ਸਥਾਨਕ ਗੈਰੀਸਨ ਨੂੰ ਜਨਤਕ ਕੰਮ ਵਿਚ ਲਗਾਇਆ ਗਿਆ ਹੈ। ਹਾਂਗਕਾਂਗ ਵਿਚ ਬੀਤੇ 5 ਮਹੀਨੇ ਤੋਂ ਜਾਰੀ ਪ੍ਰਸਤਾਵਿਤ ਹਵਾਲਗੀ ਕਾਨੂੰਨ ਦੇ ਵਿਰੋਧ ਵਿਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਵਿਚ ਪਹਿਲੀ ਵਾਰ ਸ਼ਨੀਵਾਰ ਨੂੰ ਚੀਨ ਨੇ ਆਪਣੇ ਜਵਾਨਾਂ ਨੂੰ ਤਾਇਨਾਤ ਕੀਤਾ। ਸਾਦੇ ਕੱਪੜਿਆਂ ਵਿਚ ਫੌਜ ਦੇ ਜਵਾਨ ਸੜਕਾਂ ਨੂੰ ਸਾਫ ਕਰਦੇ ਨਜ਼ਰ ਆਏ।
Photoਦੁਨੀਆ ਦੀ ਸਭ ਤੋਂ ਵੱਡੀ ਫੌਜ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਦੇ ਹਾਂਗਕਾਂਗ ਗੈਰੀਸਨ ਦੇ ਫੌਜੀਆਂ ਨੂੰ ਹਾਂਗਕਾਂਗ ਵਿਚ 5 ਮਹੀਨੇ ਤੋਂ ਵੱਧ ਸਮੇਂ ਤੋਂ ਜਾਰੀ ਅਸ਼ਾਂਤੀ ਵਿਚ ਪਹਿਲੀ ਵਾਰ ਤਾਇਨਾਤ ਕੀਤਾ ਗਿਆ ਹੈ। ਦਰਜਨਾਂ ਜਵਾਨਾਂ ਨੇ ਸੜਕਾਂ ਨੂੰ ਰੋਕਣ ਵਾਲੀਆਂ ਚੀਜ਼ਾਂ ਨੂੰ ਹਟਾਉਣ ਵਿਚ ਮਦਦ ਕਰਨ ਲਈ ਮਾਰਚ ਕੀਤਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਫੌਜੀ ਹਰੇ ਰੰਗ ਦੀ ਟੀ-ਸ਼ਰਟ ਅਤੇ ਕਾਲੇ ਰੰਗ ਦੀਆਂ ਕਮੀਜ਼ਾਂ ਪਹਿਨੇ ਹੋਏ ਲਾਲ ਰੰਗ ਦੀ ਬਾਲਟੀਆਂ ਲੈ ਕੇ ਬੈਪਟਿਸਟ ਯੂਨੀਵਰਸਿਟੀ ਦੇ ਕੈਂਪਸ ਨੇੜੇ ਸੜਕਾਂ 'ਤੇ ਪਏ ਪਰਚੇ, ਸੜੇ ਹੋਏ ਟਾਇਰ, ਇੱਟਾਂ ਆਦਿ ਹਟਾਉਣ ਲਈ ਪੀ.ਐੱਲ.ਏ. ਦੇ ਨੋਲੂਨ ਟੋਂਗ ਬੈਰਕ ਤੋਂ ਕਰੀਬ 4 ਵਜੇ ਨਿਕਲੇ।
Photoਇਕ ਫੌਜੀ ਨੇ ਕਿਹਾ ਕਿ ਉਨ੍ਹਾਂ ਦੀ ਕਾਰਵਾਈ ਦਾ ਹਾਂਗਕਾਂਗ ਸਰਕਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਵਰਤੇ ਗਏ ਇਕ ਵਾਕੰਸ਼ ਦੇ ਹਵਾਲੇ ਨਾਲ ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਦੀ ਸ਼ੁਰੂਆਤ ਕੀਤੀ ਹੈ, ਹਿੰਸਾ ਨੂੰ ਰੋਕਣਾ ਅਤੇ ਅਰਾਜਕਤਾ ਨੂੰ ਖਤਮ ਕਰਨਾ ਸਾਡੀ ਜ਼ਿੰਮੇਵਾਰੀ ਹੈ। ਅੱਗ ਬੁਝਾਊ ਕਰਮੀ ਅਤੇ ਪੁਲਸ ਅਧਿਕਾਰੀ ਵੀ ਫੌਜੀਆਂ ਨਾਲ ਇਸ ਕੰਮ ਵਿਚ ਸ਼ਾਮਲ ਹੋ ਗਏ ਸਨ।
Photoਇਸ ਤੋਂ ਪਹਿਲਾਂ ਹਾਂਗਕਾਂਗ ਦੇ ਸੁਰੱਖਿਆ ਸਕੱਤਰ ਜੌਨ ਲੀ ਕਾ-ਚੀ ਨੇ ਕਿਹਾ ਕਿ ਪੀ.ਐੱਲ.ਏ. ਸੁਤੰਤਰ ਰੂਪ ਨਾਲ ਇਹ ਫੈਸਲਾ ਲੈ ਸਕਦਾ ਹੈ ਕਿ ਫੌਜੀਆਂ ਨੂੰ ਮਿਲਟਰੀ ਸਾਈਟਾਂ ਦੇ ਬਾਹਰ ਵਾਲੰਟੀਅਰ ਦੇ ਰੂਪ ਵਿਚ ਸੇਵਾ ਕਰਨ ਲਈ ਭੇਜਿਆ ਜਾਵੇ ਜਾਂ ਨਹੀਂ। ਸਥਾਨਕ ਸਰਕਾਰ ਦੇ ਕੋਲ ਇਹ ਰਿਕਾਰਡ ਨਹੀਂ ਹੈ ਕਿ ਅਜਿਹਾ ਕਿੰਨੀ ਵਾਰ ਹੋਇਆ ਹੈ।
Photoਇੱਥੇ ਦੱਸ ਦਈਏ ਕਿ ਪਿਛਲੇ ਸਾਲ ਅਕਤੂਬਰ ਵਿਚ ਟਾਈਫੂਨ ਮੰਗਖੁਟ ਦੇ ਦੌਰਾਨ ਉਖੜੇ ਰੁੱਖਾਂ ਨੂੰ ਹਟਾਉਣ ਵਿਚ ਮਦਦ ਲਈ 400 ਤੋਂ ਵੱਧ ਫੌਜੀਆਂ ਨੂੰ ਹਾਂਗਕਾਂਗ ਦੇ ਕੰਟਰੀ ਮਾਰਕਸ ਵਿਚ ਟੁੱਕੜੀਆਂ ਵਿਚ ਭੇਜਿਆ ਗਿਆ ਸੀ। ਚੀਨ ਨੇ ਪਹਿਲਾਂ ਹੀ ਕਿਹਾ ਸੀ ਕਿ ਸ਼ਹਿਰ ਦੇ ਗੈਰੀਸਨ ਲਾਅ ਅਤੇ ਬੇਸਿਕ ਲਾਅ ਦੀ ਧਾਰਾ ਓਅ ਦੇ ਤਹਿਤ (ਸ਼ਹਿਰ ਦਾ ਮਿੰਨੀ ਸੰਵਿਧਾਨ) ਪੀ.ਐੱਲ.ਏ. ਨੂੰ ਸਥਾਨਕ ਮਾਮਲਿਆਂ ਵਿਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਪਰ ਸਥਾਨਕ ਸਰਕਾਰ ਵੱਲੋਂ ਅਪੀਲ ਕੀਤੇ ਜਾਣ ਦੇ ਬਾਅਦ ਆਫਤ ਰਾਹਤ ਵਿਚ ਮਦਦ ਲਈ ਫੌਜੀਆਂ ਨੂੰ ਬੁਲਾਇਆ ਜਾ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।