
ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ ਹੈ ਵੋਟਿੰਗ
ਕੋਲੰਬੋ : ਸ੍ਰੀਲੰਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਸ਼ਨਿੱਚਰਵਾਰ ਨੂੰ ਪਈਆਂ ਵੋਟਾਂ ਦੀ ਅੱਜ ਐਤਵਾਰ ਨੂੰ ਗਿਣਤੀ ਜਾਰੀ ਹੈ। ਮੁੱਖ ਵਿਰੋਧੀ ਧਿਰ ਦੇ ਉਮੀਦਵਾਰ ਅਤੇ ਸਾਬਕਾ ਰੱਖਿਆ ਸਕੱਤਰ ਗੋਟਾਬਾਇਆ ਰਾਜਪਕਸ਼ੇ ਜਿੱਤ ਦੇ ਨੇੜੇ ਪਹੁੰਚ ਗਏ ਹਨ। ਦੱਸ ਦਈਏ ਕਿ ਰਾਜਪਕਸ਼ੇ ਨੂੰ ਚੀਨ ਦਾ ਕਰੀਬੀ ਮੰਨਿਆ ਜਾਂਦਾ ਹੈ।
File Photo
ਸ੍ਰੀਲੰਕਾ ਵਿਚ ਹੋਏ ਅਤਿਵਾਦੀ ਹਮਲਿਆਂ ਦੇ ਸੱਤ ਮਹੀਨਿਆਂ ਤੋਂ ਬਾਅਦ ਸਖ਼ਤ ਸੁਰੱਖਿਆ ਪ੍ਰਬੰਧਾ ਹੇਠ ਵੋਟਾਂ ਪਈਆਂ ਹਨ। ਚੋਣ ਕਮਿਸ਼ਨ ਨੇ ਦੱਸਿਆ ਕਿ ਲਗਭਗ ਪੰਜ ਲੱਖ ਵੋਟਾਂ ਦੀ ਗਿਣਤੀ ਤੋਂ ਬਾਅਦ ਮੁੱਖ ਵਿਰੋਧੀ ਉਮੀਦਵਾਰ ਰਾਜਪਕਸ਼ੇ 50.51 ਫ਼ੀਸਦੀ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਜਦਕਿ ਸਾਬਕਾ ਰਿਹਾਇਸ਼ੀ ਮੰਤਰੀ ਸਜੀਤ ਪ੍ਰੇਮਦਾਸਾ ਨੂੰ 43.56 ਫ਼ੀਸਦੀ ਵੋਟ ਮਿਲੇ ਹਨ। ਪ੍ਰੇਮਦਾਸਾ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ।
File Photo
ਪ੍ਰੇਮਦਾਸ ਨੇ ਕਿਹਾ ਕਿ 'ਮੈ ਲੋਕਾਂ ਦੇ ਫ਼ੈਸਲੇ ਦਾ ਸਨਮਾਨ ਕਰਦਾ ਹਾਂ ਅਤੇ ਸ੍ਰੀਲੰਕਾ ਦੇ ਸੱਤਵੇ ਰਾਸ਼ਟਰਪਤੀ ਦੇ ਤੌਰ 'ਤੇ ਚੁਣੇ ਜਾਣ ਉੱਤੇ ਗੋਟਾਬਾਇਆ ਰਾਜਪਕਸ਼ੇ ਨੂੰ ਵਧਾਈ ਦਿੰਦਾ ਹਾਂ। ਚੋਣ ਕਮਿਸ਼ਨ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਪਈਆਂ ਵੋਟਾਂ ਵਿਚ ਕੁੱਲ 1.59 ਕਰੋੜ ਵੋਟਰਾਂ ਵਿੱਚੋਂ ਲਗਭਗ 80 ਫ਼ੀਸਦੀ ਵੋਟਰਾਂ ਨੇ ਭਾਗ ਲਿਆ ਹੈ। ਦੱਸ ਦਈਏ ਕਿ ਸੱਤ ਮਹੀਨੇ ਪਹਿਲਾਂ ਸ੍ਰੀਲੰਕਾ ਵਿਚ ਹੋਏ ਅਤਿਵਾਦੀ ਹਮਲਿਆਂ ਵਿਚ ਘੱਟੋ-ਘੱਟ 260 ਲੋਕਾਂ ਦੀ ਮੋਤ ਹੋ ਗਈ ਸੀ। ਇਨ੍ਹਾਂ ਹਮਲਿਆਂ ਨੂੰ ਰੋਕਣ ਤੋਂ ਨਾਕਾਮ ਰਹਿਣ 'ਤੇ ਸਰਕਾਰ ਨੂੰ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।