
ਪ੍ਰਿੰਸ ਹੈਰੀ ਅਪਣੀ ਪਤਨੀ ਮੇਗਨ ਮਾਰਕਲ ਲਈ ਸਾਲਾਂ ਪੁਰਾਣੀ ਪਰੰਪਰਾ ਤੋਡ਼ਨ ਜਾ ਰਹੇ ਹਨ। ਉਨ੍ਹਾਂ ਨੇ ਸੈਂਡਿੰਗਹੈਮ ਵਿਚ ਤਜਬੀਜਸ਼ੁਦਾ ਬਾਕਸਿੰਗ ਡੇਅ ਸ਼ਿਕਾਰ...
ਲੰਡਨ (ਭਾਸ਼ਾ) : ਪ੍ਰਿੰਸ ਹੈਰੀ ਅਪਣੀ ਪਤਨੀ ਮੇਗਨ ਮਾਰਕਲ ਲਈ ਸਾਲਾਂ ਪੁਰਾਣੀ ਪਰੰਪਰਾ ਤੋੜਨ ਜਾ ਰਹੇ ਹਨ। ਉਨ੍ਹਾਂ ਨੇ ਸੈਂਡਿੰਗਹੈਮ ਵਿਚ ਤਜਬੀਜਸ਼ੁਦਾ ਬਾਕਸਿੰਗ ਡੇਅ ਸ਼ਿਕਾਰ ਪ੍ਰੋਗਰਾਮ ਵਿਚ ਭਰਾ ਪ੍ਰਿੰਸ ਵਿਲੀਅਮ ਦੇ ਨਾਲ ਸ਼ਿਰਕਤ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਸ਼ਾਹੀ ਪਰਵਾਰ ਦੇ ਸੂਤਰਾਂ ਮੁਤਾਬਕ ਹੈਰੀ ਪਿਛਲੇ 20 ਸਾਲ ਤੋਂ ਸ਼ਾਹੀ ਪਰਵਾਰ ਦੇ ਸਾਲਾਨਾ ਬਾਕਸਿੰਗ ਡੇਅ ਸ਼ਿਕਾਰ ਪ੍ਰੋਗਰਾਮ ਵਿਚ ਹਿੱਸਾ ਲੈਂਦੇ ਆ ਰਹੇ ਸਨ। ਹਾਲਾਂਕਿ ਪਸ਼ੁ ਪ੍ਰੇਮੀ ਮੇਗਨ ਨਾਲ ਵਿਆਹ ਤੋਂ ਬਾਅਦ ਉਨ੍ਹਾਂ ਨੇ ਪਸ਼ੁ-ਪੰਛੀਆਂ ਦੇ ਸ਼ਿਕਾਰ ਤੋਂ ਦੂਰ ਰਹਿਣ ਦਾ ਫ਼ੈਸਲਾ ਲਿਆ ਹੈ।
Prince Harry, Meghan Markle, Prince William
ਦਰਅਸਲ, ਮੇਗਨ ਨੂੰ ਖ਼ੂਨ - ਖ਼ਰਾਬੇ ਵਾਲੇ ਖੇਡ ਬਿਲਕੁੱਲ ਪਸੰਦ ਨਹੀਂ ਹੈ। ਉਹ ਤਾਂ ਫਰ ਅਤੇ ਚਮੜੇ ਦੇ ਉਤਪਾਦ ਵੀ ਨਹੀਂ ਪਾਉਂਦੀ। ਉਨ੍ਹਾਂ ਦੇ ਵਾਰਡਰੋਬ ਵਿਚ ਸ਼ਾਮਲ ਚਮੜੇ ਦੇ ਉਤਪਾਦ ‘ਫਾਕਸ ਲੈਦਰ’ ਤੋਂ ਬਣੇ ਹੋਏ ਹਨ। ‘ਫਾਕਸ ਲੈਦਰ’ ਪਸ਼ੁਆਂ ਦੀ ਖਾਲ ਦੀ ਬਜਾਏ ਖਾਸ ਕਪੜੇ, ਮੋਮ, ਡਾਈ ਅਤੇ ਪਾਲੀਊਥਰੇਨ ਤੋਂ ਤਿਆਰ ਕੀਤਾ ਜਾਂਦਾ ਹੈ। ਪ੍ਰਿੰਸ ਵਿਲੀਅਮ ਅਤੇ ਹੈਰੀ ਸਾਲਾਂ ਤੋਂ ਨਾਲ ਮਿਲ ਕੇ ਸ਼ਿਕਾਰ ਦਾ ਮਜ਼ਾ ਚੁੱਕਦੇ ਆਏ ਹਨ। ਦੋਨਾਂ ਭਰਾਵਾਂ ਦੇ ਰਿਸ਼ਤੇ ਨੂੰ ਮਜਬੂਤ ਬਣਾਉਣ ਵਿਚ ਬਾਕਸਿੰਗ ਡੇਅ ਪ੍ਰੋਗਰਾਮ ਦੀ ਅਹਿਮ ਭੂਮਿਕਾ ਵੀ ਰਹੀ ਹੈ।
Prince Harry, Meghan Markle
ਇਹੀ ਵਜ੍ਹਾ ਹੈ ਕਿ ਹੈਰੀ ਨੇ ਜਦੋਂ ਬਾਕਸਿੰਗ ਡੇਅ ਪ੍ਰੋਗਰਾਮ ਤੋਂ ਵੱਖ ਰਹਿਣ ਦਾ ਫ਼ੈਸਲਾ ਸੁਣਾਇਆ ਤਾਂ ਵਿਲੀਅਮ ਖਾਸੇ ਦੁਖੀ ਹੋ ਗਏ। ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਮੇਗਨ ਦੇ ਪਿਆਰ ਵਿਚ ਹੈਰੀ ਸ਼ਾਹੀ ਪਰਵਾਰ ਅਤੇ ਉਸ ਦੀ ਪਰੰਪਰਾਵਾਂ ਤੋਂ ਦੂਰ ਹੁੰਦੇ ਚਲੇ ਜਾ ਰਹੇ ਹਨ। ਹੈਰੀ ਦੇ ਬਾਕਸਿੰਗ ਡੇਅ ਵਿਚ ਹਿੱਸਾ ਲੈਣ ਤੋਂ ਇਨਕਾਰ ਕਰਨ ਤੋਂ ਬਾਅਦ ਪਿਤਾ ਪ੍ਰਿੰਸ ਚਾਰਲਸ ਵੱਡੇ ਬੇਟੇ ਵਿਲੀਅਮ ਦਾ ਸਾਥ ਦਿੰਦੇ ਨਜ਼ਰ ਆਉਣਗੇ।
Prince Harry, Meghan Markle, Prince William, Kate Middleton
ਵਿਲੀਅਮ ਦੇ ਬੇਟੇ ਜੌਰਜ ਵੀ ਪਿਤਾ ਦੀ ਹੌਸਲਾਅਫ਼ਜ਼ਾਈ ਲਈ ਉੱਥੇ ਪਹੁੰਚ ਸਕਦੇ ਹਨ। ਦੱਸਿਆ ਜਾਂਦਾ ਹੈ ਕਿ ਮੇਗਨ ਨੇ ਬੀਤੇ ਸਾਲ ਜਰਮਨੀ ਵਿਚ ਸ਼ਿਕਾਰ ਉਤੇ ਨਿਕਲੇ ਹੈਰੀ ਨੂੰ ਅਲ੍ਟੀਮੇਟਮ ਦਿਤਾ ਸੀ ਕਿ ਉਹ ਉਨ੍ਹਾਂ ਅਤੇ ਸ਼ਿਕਾਰ ਦੇ ਸ਼ੌਕ ਵਿਚੋਂ ਕਿਸੇ ਇਕ ਨੂੰ ਚੁਣ ਲੈਣ। ਇਸ ਤੋਂ ਬਾਅਦ ਹੈਰੀ ਨੇ ਸ਼ਿਕਾਰ ਤੋਂ ਦੂਰੀ ਬਣਾਉਣ ਦੀ ਕਸਮ ਖਾ ਲਈ।