
ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਦੇ ਸ਼ਾਨਦਾਰ ਵਿਆਹ ਤੋਂ ਪੰਜ ਮਹੀਨੇ ਬਾਅਦ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਵਿਚ ਇਕ ਹੋਰ ਰਾਜਸੀ ਵਿਆਹ...
ਲੰਡਨ (ਭਾਸ਼ਾ) : ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਦੇ ਸ਼ਾਨਦਾਰ ਵਿਆਹ ਤੋਂ ਪੰਜ ਮਹੀਨੇ ਬਾਅਦ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਵਿਚ ਇਕ ਹੋਰ ਰਾਜਸੀ ਵਿਆਹ ਦਾ ਮੌਕਾ ਆਇਆ ਹੈ, ਪਰ ਇਸ ਵਾਰ ਇਸ ਨੂੰ ਦੇਖਣ ਨੂੰ ਲੈ ਕੇ ਕੋਈ ਜ਼ਿਆਦਾ ਉਤਸ਼ਾਹ ਨਹੀਂ ਹੈ। ਮਹਾਰਾਣੀ ਐਲਿਜ਼ਾਬੈਥ-੨ ਦੀ ਪੋਤੀ ਰਾਜਕੁਮਾਰੀ ਯੂਜਿਨੀ ਸ਼ੁੱਕਰਵਾਰ ਨੂੰ ਵਿੰਡਸਰ ਕੈਸਲ ਵਿਚ ਜੈਕ ਬਰੂਕਸਬੈਂਕ ਨਾਲ ਵਿਆਹ ਕਰਵਾਏਗੀ। ਬ੍ਰਿਟੇਨ ਵਿਚ ਹੁਣ ਤੱਕ ਮੇਗਨ ਦੇ ਵਿਆਹ ਦਾ ਸ਼ਾਹੀ ਮਾਹੌਲ ਨਹੀਂ ਉੱਭਰਿਆ। ਅਮਰੀਕੀ ਅਦਾਕਾਰਾ ਮੇਗਨ ਨੇ ਮਈ ਮਹੀਨੇ ਵਿਚ ਵਿੰਡਸਰ ਪੈਲੇਸ ਵਿਚ ਮਹਾਰਾਣੀ ਐਲਿਜ਼ਾਬੈਥ-੨ ਦੇ ਪੋਤੇ ਹੈਰੀ ਨਾਲ ਵਿਆਹ ਕੀਤਾ ਸੀ
Prince Harry & Meganਅਤੇ ਬ੍ਰਿਟੇਨ ਅਤੇ ਦੁਨੀਆ ਭਰ ਦੇ ਲੋਕਾਂ ਨੇ ਇਸ ਨੂੰ ਵੇਖਿਆ ਸੀ। ਕੁਝ ਲੋਕ 2011 ਵਿਚ ਪ੍ਰਿੰਸ ਵਿਲੀਅਮ ਦੀ ਕੇਟ ਨਾਲ ਵਿਆਹ ਨੂੰ ਵੀ ਨਹੀਂ ਭੁੱਲੇ ਹਨ ਜਿਨ੍ਹਾਂ ਨੂੰ ਵੇਖ ਕੇ ਰਾਜਕੁਮਾਰੀ ਡਾਇਨਾ ਦਾ ਚਿਹਰਾ ਯਾਦ ਆਉਂਦਾ ਹੈ। ਸ਼ਾਹੀ ਵਿਆਹਾਂ ਨੂੰ ਹਮੇਸ਼ਾ ਤੋਂ ਗੰਭੀਰਤਾ ਨਾਲ ਲੈਣ ਵਾਲੇ ਬੀਬੀਸੀ ਦੁਆਰਾ ਇਸ ਵਾਰ ਸ਼ਾਨਦਾਰ ਵਿਆਹ ਸਮਾਰੋਹ ਦਾ ਲਾਈਵ ਪ੍ਰਸਾਰਣ ਕਰਨ ਲਈ ਇਨਕਾਰ ਕਰਨ ਦੀ ਖ਼ਬਰ ਆਈ ਹੈ। ਬੀਬੀਸੀ ਨੂੰ ਰੇਟਿੰਗ ਹੇਠਾਂ ਡਿੱਗਣ ਦੀ ਸੰਭਾਵਨਾ ਹੈ। ਬੀਬੀਸੀ ਦੇ ਇਕ ਬੁਲਾਰੇ ਨੇ ਦੱਸਿਆ, ‘ਇਸ ਬਾਰੇ ਅਸੀਂ ਕੋਈ ਟਿੱਪਣੀ ਨਹੀਂ ਕਰਾਂਗੇ ਕਿ ਅਸੀਂ ਇਸ ਤੋਂ ਇਨਕਾਰ ਕੀਤਾ ਹੈ ਜਾਂ ਨਹੀਂ ਕੀਤਾ।
Prince Andrew & Princess Eugenieਇਕ ਪੇਸ਼ੇਵਰ ਚੈਨਲ ਆਈਟੀਵੀ ਨੇ ਸਿੱਧੇ ਪ੍ਰਸਾਰਣ ਲਈ ਹਾਮੀ ਭਰੀ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਯੂਜਿਨੀ ਦੇ ਪਿਤਾ ਪ੍ਰਿੰਸ ਐਂਡਰਿਊ ਦੇ ਪਿੱਛੇ ਪੈਣ ਤੋਂ ਬਾਅਦ ਅਜਿਹਾ ਕੀਤਾ ਗਿਆ। ਖ਼ਬਰਾਂ ਦੇ ਮੁਤਾਬਕ ਇਸ ਨੂੰ ਸਾਲ ਦੀ ਸਭ ਤੋਂ ਵੱਡਾ ਵਿਆਹ ਦੱਸਿਆ ਜਾ ਰਿਹਾ ਹੈ ਅਤੇ ਵਿਆਹ ਲਈ 2,640 ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ ਪਰ ਇਹਨਾਂ ਵਿਚੋਂ 1,200 ਮਹਿਮਾਨਾਂ ਨੂੰ ਚਿੱਠੀ ਲਿਖ ਕੇ ਕਿਹਾ ਗਿਆ ਹੈ ਕਿ ਤੁਸੀ ਆਪਣਾ ਖਾਣਾ ਆਪਣੇ ਆਪ ਲੈ ਕੇ ਆਉਣਾ, ਕਿਉਂਕਿ ਉਥੇ ਖਾਣਾ ਜਾਂ ਡਰਿੰਕ ਦੀ ਸਹੂਲਤ ਨਹੀਂ ਹੋਵੇਗੀ।
New wedding in British Raj Familyਖ਼ਬਰਾਂ ਦੁਆਰਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਵਿਆਹ ਉਤੇ ਕਰੀਬ 256 ਕਰੋੜ ਰੁਪਏ ਖਰਚ ਹੋਣਗੇ। ਖ਼ਬਰ ਵਿਚ ਬ੍ਰਿਟੇਨ ਦੀ ਇਕ ਵੈਬਸਾਈਟ ਇਨਸਾਇਡਰ ਵਿਚ ਛਪੀ ਖ਼ਬਰ ਦੇ ਹਵਾਲੇ ਵਿਚ ਦੱਸਿਆ ਗਿਆ ਹੈ ਕਿ ਇਹ ਉਹ ਲੋਕ ਹੋ ਜਿਨ੍ਹਾਂ ਨੇ ਅਪਣੇ ਖੇਤਰ, ਸਮੁਦਾਏ ਅਤੇ ਸਮਾਜ ਲਈ ਪ੍ਰੇਰਣਾਦਾਇਕ ਕੰਮ ਕੀਤਾ ਹੈ। ਖ਼ਬਰਾਂ ਦੇ ਮੁਤਾਬਕ ਕਵੀਨ ਐਲਿਜ਼ਾਬੈਥ ਦੇ ਪ੍ਰਤੀਨਿਧੀ ਲਾਰਡ ਲੈਫਟੀਨੈਂਟ ਨੇ ਇਨ੍ਹਾਂ ਲੋਕਾਂ ਨੂੰ ਸੱਦਾ ਭੇਜਿਆ ਹੈ। ਉਥੇ ਹੀ ਦੂਜੇ ਪਾਸੇ ਇਸ ਤਰ੍ਹਾਂ ਦੀ ਚਿੱਠੀ ਮਿਲਣ ਤੋਂ ਬਾਅਦ ਲੋਕਾਂ ਵਿਚ ਕਾਫ਼ੀ ਗੁੱਸਾ ਹੈ।