
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਨਾਲ ਸਬੰਧਿਤ ਬਹੁਚਰਚਿਤ ਜੱਸੀ ਕਤਲ ਕੇਸ ਸਬੰਧੀ ਕਥਿਤ ਦੋਸ਼ੀਆਂ ਦੀ ਭਾਰਤ ਹਵਾਲਗੀ ਦੀ ਸੰਭਾਵਨਾ ਹੁਣ ਹੋਰ ਪਰਪੱਕ ਹੁੰਦੀ....
ਸਰੀ, (ਕੈਨੇਡਾ) : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਨਾਲ ਸਬੰਧਿਤ ਬਹੁਚਰਚਿਤ ਜੱਸੀ ਕਤਲ ਕੇਸ ਸਬੰਧੀ ਕਥਿਤ ਦੋਸ਼ੀਆਂ ਦੀ ਭਾਰਤ ਹਵਾਲਗੀ ਦੀ ਸੰਭਾਵਨਾ ਹੁਣ ਹੋਰ ਪਰਪੱਕ ਹੁੰਦੀ ਜਾ ਰਹੀ ਨਜ਼ਰੀ ਆ ਰਹੀ ਹੈ। ਫ਼ੈਡਰਲ ਡਿਪਾਰਟਮੈਂਟ ਆਫ਼ ਜਸਟਿਸ ਅਨੁਸਾਰ ਉਕਤ ਕੇਸ ਨਾਲ ਸਬੰਧਿਤ ਕਥਿਤ ਦੋਸ਼ੀਆਂ ਮਲਕੀਤ ਕੌਰ ਸਿੱਧੂ ਅਤੇ ਸੁਰਜੀਤ ਸਿੰਘ ਬਦੇਸ਼ਾ ਦੀ ਭਾਰਤ ਹਵਾਲਗੀ 25 ਜਨਵਰੀ ਨੂੰ ਹੋ ਸਕਦੀ ਹੈ। ਜਾਣਕਾਰੀ ਮੁਤਾਬਕ ਉਕਤ ਦੋਹਾਂ ਕਥਿਤ ਦੋਸ਼ੀਆਂ ਵਲੋਂ ਪਾਰਤ ਹਵਾਲੀਗ ਦੇ ਫ਼ੈਸਲੇ ਦੇ ਵਿਰੁਧ ਉੱਚ ਅਦਾਲਤ 'ਚ ਅਪੀਲ ਦਾਇਰ ਕਰਨ ਲਈ 10 ਜਨਵਰੀ ਤੀਕ ਦੀ ਆਖ਼ਰੀ ਸਮਾਂ ਸੀਮਾ ਸੀ
ਜੋ ਕਿ ਹੁਣ ਲੰਘ ਚੁੱਕੀ ਹੈ ਅਤੇ ਇਸ ਮਗਰੋਂ ਉਨ੍ਹਾਂ ਦੀ ਭਾਰਤ ਹਵਾਲਗੀ ਦਾ ਫ਼ੈਸਲਾ ਲਾਗੂ ਰਹਿਣਾ ਲਗਭਗ ਤੈਅ ਹੈ। ਇਥੇ ਜ਼ਿਕਰਯੋਗ ਹੈ ਕਿ 18 ਸਾਲ ਪਹਿਲਾ 2000 'ਚ ਕੈਨੇਡਾ ਤੋਂ ਭਾਰਤ ਘੁੰਮਣ ਲਈ ਆਰਜ਼ੀ ਤੌਰ 'ਤੇ ਗਈ ਨੌਜੁਆਨ ਲੜਕੀ ਜੱਸੀ ਸਿੱਧੂ ਵਲੋਂ ਉਥੋਂ ਦੇ ਨੌਜੁਆਨ ਨਾਲ ਪ੍ਰੇਮ ਵਿਆਹ ਰਚਾਉਣ ਮਗਰੋਂ ਖਫ਼ਾ ਹੋਏ ਉਕਤ ਲੜਕੀ ਦੇ ਮਾਮੇ ਸੁਰਜੀਤ ਸਿੰਘ ਬਦੇਸ਼ਾ ਅਤੇ ਮਾਂ ਮਲਕੀਤ ਕੌਰ 'ਤੇ ਰੰਜਿਸ਼ ਤਹਿਤ ਜੱਸੀ ਸਿੱਧੂ ਦਾ ਸੁਪਾਰੀ ਦੇ ਕੇ ਕਤਲ ਕਰਵਾਉਣ ਦਾ ਦੋਸ਼ ਲੱਗਾ ਸੀ।