ਜੱਸੀ ਗਿੱਲ, ਰਣਜੀਤ ਬਾਵਾ ਅਤੇ ਨਿੰਜਾ ਦੀ 'ਹਾਈ ਐਂਂਡ ਯਾਰੀਆਂ’ ਦਾ ਟਰੇਲਰ ਰਿਲੀਜ਼
Published : Jan 15, 2019, 4:25 pm IST
Updated : Apr 10, 2020, 9:50 am IST
SHARE ARTICLE
High End Yaariyaan Trailer Release
High End Yaariyaan Trailer Release

ਫਿਲਮ "ਹਾਈ ਐਂਡ ਯਾਰੀਆਂ" ਦਾ ਟੇ੍ਲਰ ਰਿਲੀਜ਼, ਤਿੰਨ ਦੋਸਤਾਂ ਦੀ ਕਹਾਣੀ ਤੇ ਅਧਾਰਿਤ ਇਹ ਫਿਲਮ 22 ਫਰਵਰੀ ਨੂੰ ਰਿਲੀਜ਼ ਹੋਵੇਗੀ। ਜੱਸੀ ਗਿੱਲ, ਰਣਜੀਤ ਬਾਵਾ...

ਚੰਡੀਗੜ੍ਹ : ਫਿਲਮ "ਹਾਈ ਐਂਡ ਯਾਰੀਆਂ" ਦਾ ਟੇ੍ਲਰ ਰਿਲੀਜ਼, ਤਿੰਨ ਦੋਸਤਾਂ ਦੀ ਕਹਾਣੀ ਤੇ ਅਧਾਰਿਤ ਇਹ ਫਿਲਮ 22 ਫਰਵਰੀ ਨੂੰ ਰਿਲੀਜ਼ ਹੋਵੇਗੀ। ਜੱਸੀ ਗਿੱਲ, ਰਣਜੀਤ ਬਾਵਾ ਅਤੇ ਨਿੰਜਾ ਦੀ ਫਿਲਮ ‘ਹਾਈ ਐਂਡ ਯਾਰੀਆਂ’ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਫਿਲਮ ਦੇ ਟਰੇਲਰ ‘ਚ ਜੱਸੀ ਗਿੱਲ ਰਣਜੀਤ ਬਾਵਾ ਤੇ ਨਿੰਜਾ ਪੱਕੇ ਦੋਸਤ ਹਨ ਜੋ ਕਿ ਵਿਦੇਸ਼ ਵਿਚ ਰਹਿੰਦੇ ਹਨ।

ਤਿੰਨਾਂ ਦਾ ਕਿਰਦਾਰ ਵੱਖਰਾ ਵੱਖਰਾ ਹੈ, ਜਿਸ ‘ਚ ਰਣਜੀਤ ਬਾਵਾ ਦਾ ਕਿਰਦਾਰ ਇੱਕ ਪੇਂਡੂ ਮੁੰਡੇ ਦਾ ਹੈ, ਜਿਹੜਾ ਅਪਣੇ ਪਿਆਰ ਦੀ ਤਲਾਸ਼ ‘ਚ ਕੈਨੇਡਾ ਤੱਕ ਪਹੁੰਚ ਜਾਂਦਾ ਹੈ। ਫਿਲਮ ਹਾਈ ਐਂਡ ਯਾਰੀਆਂ ‘ਚ ਨਿੰਜਾ ਅਤੇ ਜੱਸੀ ਗਿੱਲ ਦੀ ਅਦਾਕਾਰੀ ਵੀ ਤਾਰੀਫ ਦੇ ਕਾਬਿਲ ਹੈ। ਫਿਲਮ ‘ਚ ਹਾਸਾ , ਰੋਮਾਂਸ, ਐਕਸ਼ਨ ਅਤੇ ਝਗੜੇ ਹੁੰਦੇ ਵੀ ਦਿਖਾਈ ਦੇਣਗੇ।

ਇਕ ਸਮਾਂ ਅਜਿਹਾ ਵੀ ਆਉਂਦਾ ਹੈ ਜਦੋਂ ਇਹਨਾਂ ਤਿੰਨਾਂ ਦੀ ਪੱਕੀ ਯਾਰੀ ‘ਚ ਦਰਾਰ ਪੈ ਜਾਂਦੀ ਹੈ ਅਤੇ ਫਿਰ ਇਕੱਠੇ ਵੀ ਹੋ ਜਾਂਦੇ ਹਨ। ਹੁਣ ਸਭ ਕਿਉਂ ਹੋ ਰਿਹਾ ਹੈ ਕਿਸ ਲਈ ਹੋ ਰਿਹਾ ਹੈ , ਇਹ ਸਭ ਦੇਖਣ ਲਈ 22 ਫਰਬਰੀ ਨੂੰ ਸਿਨੇਮਾ ਘਰਾਂ ਤੱਕ ਜਾਣਾ ਪਵੇਗਾ। ਕੁਝ ਦਿਨ ਪਹਿਲਾਂ ਫਿਲਮ ਦਾ ਪੋਸਟਰ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਸੀ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ, ਨਿੰਜਾ ਅਤੇ ਜੱਸੀ ਗਿੱਲ ਤੋਂ ਇਲਾਵਾ ਫਿਲਮ ਹਾਈਐਂਡ ਯਾਰੀਆਂ ‘ਚ ਨਵਨੀਤ ਕੌਰ ਢਿੱਲੋਂ, ਮੁਸਕਾਨ ਸੇਠੀ, ਆਰੂਸ਼ੀ ਸ਼ਰਮਾ ਹੋਰੀਂ ਫੀਮੇਲ ਲੀਡ ਰੋਲ ‘ਚ ਨਜ਼ਰ ਆਉਣਗੇ।

ਫਿਲਮ ਨੂੰ ਵਰਲਡ ਵਾਈਡ ਡਿਸਟ੍ਰੀਬਿਊਟ ਓਮਜੀ ਪ੍ਰੋਡਕਸ਼ਨ ਵੱਲੋਂ ਕੀਤਾ ਜਾ ਰਿਹਾ ਹੈ। ਰਣਜੀਤ ਬਾਵਾ , ਜੱਸੀ ਗਿੱਲ ਅਤੇ ਨਿੰਜਾ ਸਟਾਰਰ ਇਹ ਵੱਡੀ ਫਿਲਮ ਸਪੀਡ ਰਿਕਾਡਜ਼ ਅਤੇ ਪਿਟਾਰਾ ਟਾਲਕੀਜ਼ ਦੇ ਲੇਬਲ ਹੇਠ ਤਿਆਰ ਕੀਤਾ ਗਿਆ ਹੈ। ਫਿਲਮ ਅਗਲੇ ਮਹੀਨੇ 22 ਫਰਬਰੀ ਨੂੰ ਦੁਨੀਆਂ ਭਰ ‘ਚ ਰਿਲੀਜ਼ ਕੀਤਾ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement