ਫਿਰ ਹੋਵੇਗੀ ਕਿਮ-ਟਰੰਪ ਮੁਲਾਕਾਤ, ਅਮਰੀਕਾ ਪੁੱਜੇ ਕਿਮ ਯੋਂਗ ਚੋਲ 
Published : Jan 18, 2019, 5:43 pm IST
Updated : Jan 18, 2019, 5:45 pm IST
SHARE ARTICLE
Trump and Kim
Trump and Kim

ਚੋਲ ਕਿਮ ਜੋਂਗ ਦੇ ਬਹੁਤ ਨੇੜੇ ਹਨ। ਉਹ ਦੂਜੀ ਕਾਨਫਰੰਸ ਨੂੰ ਲੈ ਕੇ ਪੋਂਪੀਓ ਨਾਲ ਗੱਲਬਾਤ ਤਾਂ ਕਰਨਗੇ ਹੀ, ਇਸ ਦੇ ਨਾਲ ਹੀ ਡੋਨਾਲਡ ਟਰੰਪ ਨਾਲ ਵੀ ਮੁਲਾਕਾਤ ਕਰ ਸਕਦੇ ਹਨ ।

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਮੁਲਾਕਾਤ ਇਕ ਵਾਰ ਫਿਰ ਤੋਂ ਹੋਣ ਵਾਲੀ ਹੈ। ਉਤਰ ਕੋਰੀਆ ਦੇ ਸੀਨੀਅਰ ਬੁਲਾਰੇ ਕਿਮ ਯੋਂਗ ਚੋਲ ਪਰਮਾਣੂ ਗੱਲਬਾਤ ਲਈ ਅਮਰੀਕਾ ਪਹੁੰਚੇ ਹਨ। ਇਸ ਦੌਰਾਨ ਉਹ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨਾਲ ਕਿਮ ਅਤੇ ਟਰੰਪ ਦੀ ਦੂਜੀ ਕਾਨਫਰੰਸ ਨੂੰ ਲੈ ਕੇ ਗੱਲਬਾਤ ਕਰ ਸਕਦੇ ਹਨ। ਚੋਲ ਜਦ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੁੱਜੇ ਤਾਂ ਉਹਨਾਂ ਦਾ ਸਵਾਗਤ ਉਤਰ ਕੋਰੀਆ ਦੇ ਲਈ ਸੰਯੁਕਤ ਰਾਜ ਅਮਰੀਕਾ ਦੇ ਵਿਸ਼ੇਸ਼ ਨੁਮਾਇੰਦੇ ਸਟੇਫਨ ਬੇਗਨ ਨੇ ਕੀਤਾ।

Kim Yong-cholKim Yong-chol

ਖ਼ਬਰਾਂ ਮੁਤਾਬਕ ਅਜਿਹਾ ਪਹਿਲੀ ਵਾਰ ਹੋਇਆ ਹੈ ਜਦ ਉਤਰ ਕੋਰੀਆ ਦਾ ਕੋਈ ਸਰਕਾਰੀ ਅਧਿਕਾਰੀ ਬਿਨਾਂ ਕਿਸੇ ਅਮਰੀਕੀ ਸ਼ਹਿਰ ਵਿਚ ਰੁਕੇ ਸਿੱਧੇ ਵਾਸ਼ਿੰਗਟਨ ਡੀਸੀ ਆਇਆ ਹੋਵੇ। ਚੋਲ ਕਿਮ ਜੋਂਗ ਦੇ ਬਹੁਤ ਨੇੜੇ ਹਨ। ਉਹ ਦੂਜੀ ਕਾਨਫਰੰਸ ਨੂੰ ਲੈ ਕੇ ਪੋਂਪੀਓ ਨਾਲ ਗੱਲਬਾਤ ਤਾਂ ਕਰਨਗੇ ਹੀ, ਇਸ ਦੇ ਨਾਲ ਹੀ ਡੋਨਾਲਡ ਟਰੰਪ ਨਾਲ ਵੀ ਮੁਲਾਕਾਤ ਕਰ ਸਕਦੇ ਹਨ ਅਤੇ ਉਹਨਾਂ ਨੂੰ ਕਿਮ ਜੋਂਗ ਦੀ ਚਿੱਠੀ ਸੌਂਪ ਸਕਦੇ ਹਨ। ਬੀਤੇ ਸਾਲ ਸਿੰਗਾਪੁਰ ਵਿਚ ਹੋਈ ਮੁਲਾਕਾਤ ਤੋਂ ਬਾਅਦ ਤੋਂ ਹੀ ਕਿਮ ਜੋਂਗ ਕਹਿੰਦੇ ਆਏ ਹਨ ਕਿ ਉਹਨਾਂ ਦੀ ਸਰਕਾਰ

Kim Jong-unKim Jong-un

ਪਰਮਾਣੂ ਹਥਿਆਰਾਂ ਵਿਰੁਧ ਅਪਣੇ ਵਾਅਦੇ ਨੂੰ ਪੂਰਾ ਕਰੇਗੀ। ਕਿਮ ਅਤੇ ਟਰੰਪ ਵਿਚਕਾਰ ਬੀਤੇ ਸਾਲ ਹੋਈ ਮੁਲਾਕਾਤ ਤੋਂ ਪਹਿਲਾਂ ਰਿਸ਼ਤੇ ਬਹੁਤ ਖਰਾਬ ਸਨ, ਪਰ ਇਸ ਮੁਲਾਕਾਤ ਤੋਂ ਬਾਅਦ ਦੋਹਾਂ ਨੇਤਾਵਾਂ ਦੇ ਰਿਸ਼ਤੇ ਬਿਹਤਰ ਹੋ ਗਏ। ਜਿਥੇ ਇਕ ਪਾਸੇ ਉਤਰ ਕੋਰੀਆ ਇਹ ਕਹਿ ਰਿਹਾ ਹੈ ਕਿ ਉਹ ਪਰਮਾਣੂ ਹਥਿਆਰਾਂ ਵਿਰੁਧ ਲੋੜੀਂਦੇ ਕਦਮ ਚੁੱਕ ਰਿਹਾ ਹੈ, ਓਥੇ ਹੀ ਦੂਜੇ ਪਾਸੇ ਅਮਰੀਕਾ ਦਾ ਕਹਿਣਾ ਹੈ ਕਿ ਉਤਰ ਕੋਰੀਆ ਪੂਰੀ ਤਰ੍ਹਾਂ ਨਾਲ ਪਰਮਾਣੂ ਹਥਿਆਰਾਂ ਵਿਰੁਧ ਅਪਣਾ ਵਾਅਦਾ ਨਹੀਂ ਨਿਭਾ ਰਿਹਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement