
ਅਤਿਵਾਦੀ ਅਹਿਸਾਨੁੱਲਾਹ ਅਹਿਸਾਨ ਨੇ ਟਵੀਟ ਜ਼ਰੀਏ ਦਿੱਤੀ ਧਮਕੀ
ਇਸਲਾਮਾਬਾਦ : ਨੋਬਲ ਪੁਰਸਕਾਰ ਜੇਤੂ ਮਲਾਲਾ ਯੁਸੁਫਜ਼ਈ ਨੂੰ 9 ਸਾਲ ਪਹਿਲਾ ਗੋਲੀ ਮਾਰਨ ਵਾਲੇ ਤਾਲਿਬਾਨੀ ਅੱਤਵਾਦੀ ਨੇ ਮੁੜ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ। ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਜ਼ਰੀਏ ਧਮਕੀ ਦਿੰਦਿਆਂ ਇਸ ਅਤਿਵਾਦੀ ਨੇ ਲਿਖਿਆ ਇਸ ਵਾਰ ਕੋਈ ਗਲਤੀ ਨਾ ਹੋਣ ਦੀ ਗੱਲ ਕਹੀ ਹੈ। ਦੱਸਣਯੋਗ ਹੈ ਕਿ 9 ਸਾਲ ਪਹਿਲਾਂ ਅਹਿਸਾਨੁੱਲਾਹ ਅਹਿਸਾਨ ਨਾਮ ਦੇ ਇਸੇ ਤਾਲਿਬਾਨੀ ਅੱਤਵਾਦੀ ਨੇ ਮਲਾਲਾ 'ਤੇ ਗੋਲੀ ਚਲਾਈ ਸੀ।
Malala yousafzai jammu kashmir article 370 special status modi govt
ਇਸ ਹਮਲੇ 'ਚ ਗੰਭੀਰ ਰੂਪ ਵਿਚ ਜ਼ਖਮੀ ਹੋਈ ਮਲਾਲਾ ਨੂੰ ਡਾਕਟਰਾਂ ਦੀ ਲੰਮੀ ਜੱਦੋਜਹਿਦ ਤੋਂ ਬਾਅਦ ਬਚਾਇਆ ਜਾ ਸਕਿਆ ਸੀ। ਉਧਰ ਟਵਿੱਟਰ ਨੇ ਇਸ ਖਤਰਨਾਕ ਟਵੀਟ ਤੋਂ ਬਾਅਦ ਇਹ ਅਕਾਊਂਟ ਸਥਾਈ ਤੌਰ 'ਤੇ ਬੰਦ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਮਲਾਲਾ ਨੇ ਖੁਦ ਟਵੀਟ ਕਰ ਕੇ ਤਾਲਿਬਾਨੀ ਧਮਕੀ ਦੇ ਬਾਰੇ ਜਾਣਕਾਰੀ ਦਿੱਤੀ ਹੈ।
Malala
ਅਤਿਵਾਦੀ ਅਹਿਸਾਨ ਨੂੰ 2017 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਜਨਵਰੀ 2020 ਵਿਚ ਇਕ ਤਥਾਕਥਿਤ ਸੁਰੱਖਿਅਤ ਬੰਦਰਗਾਹ ਤੋਂ ਫਰਾਰ ਹੋ ਗਿਆ ਸੀ, ਜਿੱਥੇ ਉਸ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਵੱਲੋਂ ਰੱਖਿਆ ਗਿਆ ਸੀ। ਅਹਿਸਾਨ ਦੀ ਗ੍ਰਿਫ਼ਤਾਰੀ ਅਤੇ ਫਰਾਰੀ ਦੋਹਾਂ ਦੀ ਹਾਲਤਾਂ ਨੂੰ ਲੈ ਕੇ ਵਿਵਾਦ ਬਣਿਆ ਹੋਇਆ ਹੈ।
Malala Yousafzai
ਭੱਜਣ ਮਗਰੋਂ ਅਹਿਸਾਨ ਨੇ ਉਸੇ ਟਵਿੱਟਰ ਅਕਾਊਂਟ ਜ਼ਰੀਏ ਪਾਕਿਸਤਾਨੀ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਸੀ, ਜਿਸ ਤੋਂ ਉਰਦੂ ਭਾਸ਼ਾ ਵਿਚ ਧਮਕੀ ਦਿੱਤੀ ਗਈ ਸੀ। ਉਸ ਦੇ ਕਈ ਟਵਿੱਟਰ ਅਕਾਊਂਟ ਰਹੇ ਹਨ ਅਤੇ ਸਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਦੇ ਸਲਾਹਕਾਰ ਰਾਉਫ ਹਸਨ ਮੁਤਾਬਕ ਸਰਕਾਰ ਵੱਲੋਂ ਧਮਕੀ ਦੀ ਜਾਂਚ ਕੀਤੀ ਜਾ ਰਹੀ ਹੈ।