
ਜਗਮੀਤ ਸਿੰਘ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੂੰ
ਬਰਨਬੀ ਸਾਊਥ : ਕੈਨੇਡਾ ਦੀ ਸੰਸਦ ‘ਚ ਸਿੱਖ ਐਮ.ਪੀ ਜਗਮੀਤ ਸਿੰਘ ਦਾ ਢੋਲ ਤੇ ਬੈਂਡ ਵਾਜਿਆ ਨਾਲ ਸਵਾਗਤ ਕੀਤਾ ਗਿਆ। ਜਗਮੀਤ ਸਿੰਘ ਬਰਨਬੀ ਸਾਊਥ ਸੀਟ ‘ਤੇ ਸੰਸਦ ਮੈਂਬਰ ਬਣਨ ਤੋਂ ਬਾਅਦ ਸਹੂੰ ਚੁੱਕ ਸਮਾਗਮ ‘ਚ ਪਹੁੰਚੇ ਸਨ। ਜਗਮੀਤ ਸਿੰਘ ਕੈਨੇਡਾ ਦੀ ਫ਼ੈਡਰਲ ਪਾਰਟੀ ਦਾ ਪਹਿਲਾ ਗ਼ੈਰ ਗੋਰਾ ਮੁਖੀ ਹੈ। ਜਗਮੀਤ ਸਿੰਘ ਨੇ ਸਹੂੰ ਚੁੱਕਣ ਤੋਂ ਬਾਅਦ ਉਸ ਨੂੰ ਜਿਤਾਉਣ ਵਾਲੇ ਵੋਟਰਾਂ, ਰਿਸ਼ਤੇਦਾਰਾਂ ਅਤੇ ਮਿਤਰਾਂ ਦਾ ਧੰਨਵਾਦ ਕੀਤਾ।
Jagmeet Singh
ਇਸ ਸਮਾਗਮ ‘ਚ ਉਨ੍ਹਾਂ ਦੀ ਪਤਨੀ ਵੀ ਪਹੁੰਚੇ ਸਨ। ਇਸ ਦੌਰਾਨ ਜਗਮੀਤ ਨੇ ਕਿਹਾ ਕਿ ਤੁਸੀਂ ਕਿਸੇ ਵੀ ਸਮੇਂ ਕੁਝ ਵੀ ਹਾਸਿਲ ਕਰ ਸਕਦੇ ਹੋ। ਇਸ ਨੂੰ ਹਾਸਿਲ ਕਰਨ ‘ਚ ਕਈ ਤੁਹਾਡੀ ਮਦਦ ਕਰਦੇ ਹਨ। ਤੁਸੀਂ ਇੱਕਲੇ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਪਹਿਲਾਂ ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਇਕ ਦਿਨ ਪ੍ਰਧਾਨ ਮੰਤਰੀ ਬਣਨ ਦੀ ਦੋੜ ‘ਚ ਸ਼ਾਮਿਲ ਹੋਵੇਗਾ। ਇਸ ਮੌਕੇ ਪੰਜਾਬੀ ਭਾਈਚਾਰੇ ਨਾਲ ਜੁੜੇ ਕਈ ਲੋਕ ਉਨ੍ਹਾਂ ਦੀਆਂ ਖੁਸ਼ੀਆਂ ‘ਚ ਸ਼ਾਮਿਲ ਹੋਣ ਲਈ ਪਹੁੰਚੇ ਹੋਏ ਸਨ।