
ਬਰਨਬੀ ਸਾਊਥ ਤੋਂ ਉਨ੍ਹਾਂ ਨੇ ਲਿਬਰਲ ਪਾਰਟੀ ਦੇ ਰਿਚਰਡ ਟੀ.ਲੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਜੈ ਸ਼ਿਨ ਨੂੰ ਮਾਤ ਦਿੱਤੀ ਹੈ।....
ਬ੍ਰਿਟਿਸ਼ ਕੋਲੰਬੀਆ : ਨਿਊ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਜਗਮੀਤ ਸਿੰਘ ਜ਼ਿਮਨੀ ਚੋਣ ਜਿੱਤ ਕੇ ਕੈਨੇਡਾ ਦੀ ਸੰਸਦ ‘ਚ ਕਦਮ ਰੱਖਣ ਜਾ ਰਹੇ ਹਨ। ਬਰਨਬੀ ਸਾਊਥ ਤੋਂ ਉਨ੍ਹਾਂ ਨੇ ਲਿਬਰਲ ਪਾਰਟੀ ਦੇ ਰਿਚਰਡ ਟੀ.ਲੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਜੈ ਸ਼ਿਨ ਨੂੰ ਮਾਤ ਦਿੱਤੀ ਹੈ। ਜਗਮੀਤ ਦੀ ਇਸ ਜਿੱਤ ਨਾਲ ਸਿੱਖ ਭਾਈਚਾਰੇ ‘ਚ ਖੁਸ਼ੀ ਦਾ ਮਾਹੌਲ ਹੈ। ਇਸ ਸੀਟ ‘ਤੇ ਲਿਬਰਲ, ਕੰਜ਼ਰਵੇਟਿਵ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ.ਡੀ.ਪੀ.) ‘ਚ ਮੁਕਾਬਲਾ ਰਿਹਾ।
ਜਗਮੀਤ ਸਿੰਘ ਨੂੰ 8,566 ਵੋਟਾਂ ਮਿਲੀਆਂ, ਜਦਕਿ ਲਿਬਰਲ ਪਾਰਟੀ ਦੇ ਉਮੀਦਵਾਰ ਨੂੰ 5,750 ਵੋਟਾਂ ਪ੍ਰਾਪਤ ਹੋਈਆਂ। ਉੱਥੇ ਹੀ ਤੀਜੇ ਨੰਬਰ ਤੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨੂੰ 5006 ਵੋਟਾਂ ਮਿਲੀਆਂ। ਜਿੱਤ ਹਾਂਸਲ ਕਰਨ ਮਗਰੋਂ ਜਗਮੀਤ ਸਿੰਘ ਨੇ ਕਿਹਾ, ਅੱਜ ਇਕ ਨਵਾਂ ਦਿਨ ਹੈ ਤੇ ਅਸੀਂ ਇਤਿਹਾਸ ਸਿਰਜ ਦਿੱਤਾ ਹੈ। ਜਗਮੀਤ ਸਿੰਘ ਨੇ ਜ਼ਿਮਨੀ ਚੋਣਾਂ ਜਿੱਤੀਆਂ, ਹਾਊਸ ਆਫ ਕਾਮਨਜ਼ ਵਿਚ ਪਹਿਲੇ ਸਿੱਖ ਆਗੂ ਹੋਣਗੇ।