ਬ੍ਰਿਟੇਨ ਦੀ ਨਵੀਂ ਪੋਸਟ ਸਟੱਡੀ ਵੀਜ਼ਾ ਨੀਤੀ ਨਾਲ ਭਾਰਤੀ ਵਿਦਿਆਰਥੀਆਂ ਨੂੰ ਮਿਲੇਗਾ ਲਾਭ
Published : Mar 18, 2019, 4:05 pm IST
Updated : Mar 18, 2019, 4:05 pm IST
SHARE ARTICLE
Post Study Visa Policy
Post Study Visa Policy

ਬ੍ਰਿਟਿਸ਼ ਸਰਕਾਰ ਵਲੋਂ ਬ੍ਰੈਗਜ਼ਿਟ ਦੇ ਬਾਅਦ ਦੀ ਨੀਤੀਆਂ ਦੀ ਤਿਆਰੀ ਦੇ ਤਹਿਤ ਨਵੀਂ ਇੰਟਰਨੈਸ਼ਨਲ ਐਜੂਕੇਸ਼ਨ ਸਟੈਟ੍ਰਜੀ ਐਲਾਨ ਕੀਤੀ ਗਈ...

ਲੰਡਨ : ਬ੍ਰਿਟਿਸ਼ ਸਰਕਾਰ ਵਲੋਂ ਬ੍ਰੈਗਜ਼ਿਟ ਦੇ ਬਾਅਦ ਦੀ ਨੀਤੀਆਂ ਦੀ ਤਿਆਰੀ ਦੇ ਤਹਿਤ ਨਵੀਂ ਇੰਟਰਨੈਸ਼ਨਲ ਐਜੂਕੇਸ਼ਨ ਸਟੈਟ੍ਰਜੀ ਐਲਾਨ ਕੀਤੀ ਗਈ। ਮਾਹਰਾਂ ਮੁਤਾਬਕ ਇਸ ਨਵੀਂ ਪੋਸਟ ਸਟੱਡੀ ਵੀਜ਼ਾ ਨੀਤੀ ਨਾਲ ਭਾਰਤੀ ਵਿਦਿਆਰਥੀਆਂ ਨੂੰ ਜ਼ਿਆਦਾ ਲਾਭ ਹੋਣ ਜਾ ਰਿਹਾ ਹੈ। ਬ੍ਰਿਟੇਨ ਦੀ ਨਵੀਂ ਨੀਤੀ ਦਾ ਮਕਸਦ ਸਾਲ 2030 ਤੱਕ ਹਰ ਸਾਲ ਅਪਣੇ ਇੱਥੇ ਉਚ ਸਿੱਖਿਆ ਦੇ ਲਈ 6 ਲੱਖ ਵਿਦੇਸ਼ੀ ਵਿਦਿਆਰਥੀਆਂ ਨੂੰ ਬੁਲਾਉਣਾ ਹੈ, ਜਦ ਕਿ ਫਿਲਹਾਲ 4.6 ਲੱਖ ਵਿਦੇਸ਼ੀ ਵਿਦਿਆਰਥੀਆਂ ਨੂੰ ਹੀ ਉਚ ਸਿੱਖਿਆ ਦੇ ਲਈ ਬ੍ਰਿਟੇਨ ਆਉਣ ਦਾ ਮੌਕਾ ਦਿੱਤਾ ਜਾਂਦਾ ਹੈ।

Post Study Visa policyPost Study Visa policy

ਪੜ੍ਹਾਈ ਦੇ ਲਈ ਬ੍ਰਿਟੇਨ ਆਉਣ ਵਾਲੇ ਵਿਦੇਸ਼ੀਆਂ ਵਿਚ ਯੂਰੋਪੀਅਨ ਸੰਘ ਤੋਂ ਬਾਹਰ ਚੀਨ ਤੋ ਬਾਅਦ ਸਭ ਤੋਂ ਜ਼ਿਆਦਾ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਰਹਿੰਦੀ ਹੈ। ਮੰਨਿਆ ਜਾਂਦਾ ਹੈ ਕਿ ਬਰਤਾਨਵੀ ਯੂਨੀਵਰਸਿਟੀਆਂ ਤੋਂ ਡਿਗਰੀ ਹਾਸਲ ਕਰਨ ਤੋਂ ਬਾਅਦ ਪੋਸਟ ਸਟੱਡੀ ਕੰਮ ਕਰਨ ਵਾਲਿਆਂ ਵਿਚ  ਭਾਰਤੀ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਰਹਿੰਦੀ ਹੈ। ਉਚ ਸਿੱਖਿਆ ਸੰਸਥਾਨਾਂ ਦੀ ਪ੍ਰਤੀਨਿਧੀ ਸੰਸਥਾ ਯੂਨੀਵਰਸਿਟੀ ਯੂਕੇ ਇੰਟਰਨੈਸ਼ਨਲ ਦੀ ਡਾਇਰੈਕਟਰ ਸਟਰਨ ਮੁਤਾਬਕ, ਅਸੀਂ ਜਾਣਦੇ ਹਾਂ ਕਿ ਭਾਰਤੀ ਵਿਦਿਆਰਥੀ ਅਪਣੇ ਕਰੀਅਰ ਨੂੰ ਚੁਣਨ ਵਿਚ ਕੁੱਝ ਵਧੀਆ ਕਰਨ ਦੀ ਸੋਚਦੇ ਹਨ।

Post Study Visa policyPost Study Visa policy

ਇਸੇ ਕਾਰਨ ਅਸੀਂ ਨਵੀਂ ਨੀਤੀ ਨੂੰ ਬਣਾਏ ਜਾਣ ਦਾ ਸਵਾਗਤ ਕਰਦੇ ਹਾਂ। ਬ੍ਰਿਟੇਨ ਦੀ ਸਰਬ ਪਾਰਟੀ ਸੰਸਦੀ ਕਮੇਟੀ ਨੇ ਪਿਛਲੇ ਸਾਲ ਨਵੰਬਰ ਵਿਚ ਵਿਦੇਸ਼ੀ ਵਿਦਿਆਰਥੀਆਂ ਨੂੰ ਲੈ ਕੇ ਦਿੱਤੀ ਰਿਪੋਰਟ ਵਿਚ ਦੱਸਿਆ ਸੀ ਕਿ ਪੁਰਾਣੀ ਨੀਤੀ ਵਿਚ ਪੋਸਟ ਸਟੱਡੀ ਵਰਕ ਵੀਜ਼ਾ ਬੰਦ ਕਰ ਦੇਣ ਨਾਲ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਘੱਟ ਗਈ। 

Post Study Visa policyPost Study Visa policy

ਇਸ ਤਰ੍ਹਾਂ ਦੀ ਮਿਲੇਗੀ ਛੋਟ : ਗ੍ਰੈਜੂਏਟ ਅਤੇ ਮਾਸਟਰ ਡਿਗਰੀ ਵਿਦਿਆਰਥੀਆਂ ਦੀ ਪੜ੍ਹਾਈ ਪੂਰੀ ਹੋਣ 'ਤੇ 6 ਮਹੀਨੇ ਤੱਕ ਕੰਮ ਕਰ ਸਕਣਗੇ ਤੇ ਪੀਐਚਡੀ ਵਿਦਿਆਰਥੀਆਂ ਨੂੰ ਡਿਗਰੀ ਮਿਲਣ ਤੋਂ ਬਾਅਦ 1 ਸਾਲ ਤੱਕ ਕੰਮ ਕਰਨ ਦੀ ਆਗਿਆ ਹੋਵੇਗੀ। ਸਟੱਡੀ ਵੀਜ਼ੇ ਨੂੰ ਵਰਕ ਵੀਜ਼ੇ ਵਿਚ ਬਦਲਾਉਣ ਲਈ 3 ਮਹੀਨੇ ਦਾ ਸਮਾਂ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਮਿਲੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM

Ashok Parashar Pappi : 'ਰਾਜਾ ਵੜਿੰਗ ਪਹਿਲਾਂ ਦਰਜ਼ੀ ਦਾ 23 ਹਜ਼ਾਰ ਵਾਲਾ ਬਿੱਲ ਭਰ ਕੇ ਆਵੇ..

05 May 2024 9:05 AM

ਕਿਸਾਨ ਦੀ ਮੌਤ ਮਗਰੋਂ ਰਾਜਪੁਰਾ 'ਚ ਇਕੱਠੇ ਹੋ ਗਏ ਸਾਰੇ ਕਿਸਾਨ ਆਗੂ, ਲੈ ਲਿਆ ਵੱਡਾ ਫ਼ੈਸਲਾ!…

05 May 2024 8:42 AM

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM
Advertisement