ਅਮਰੀਕਾ: ਬੀਚ 'ਤੇ ਘੁੰਮਣ ਗਈਆਂ ਤਿੰਨ ਦੋਸਤਾਂ ਦਾ ਬੇਰਹਿਮੀ ਨਾਲ ਕਤਲ, ਪਰਿਵਾਰ ਤੇ ਦੋਸਤਾਂ ਨੂੰ ਭੇਜੇ ਸੀ ਇਹ ਆਖ਼ਰੀ ਮੈਸੇਜ
Published : Apr 18, 2023, 4:07 pm IST
Updated : Apr 18, 2023, 4:07 pm IST
SHARE ARTICLE
Chilling Text Messages Sent Before 3 Women Were Brutally Murdered In US
Chilling Text Messages Sent Before 3 Women Were Brutally Murdered In US

7 ਅਪ੍ਰੈਲ ਨੂੰ ਤਿੰਨਾਂ ਦੀਆਂ ਲਾਸ਼ਾਂ ਮਿਲੀਆਂ ਤਾਂ ਇਹਨਾਂ ਦੇ ਗਲੇ ਕੱਟੇ ਹੋਏ ਸਨ

 

ਨਿਊਯਾਰਕ: ਅਮਰੀਕਾ ਦੀਆਂ ਤਿੰਨ ਲੜਕੀਆਂ ਨੇ ਸ਼ਾਇਦ ਕਦੀ ਸੋਚਿਆ ਹੀ ਨਹੀਂ ਹੋਵੇਗਾ ਕਿ ਉਹ ਆਪਣੇ ਜੀਵਨ ਦੇ ਆਖਰੀ ਸਫਰ ’ਤੇ ਜਾ ਰਹੀਆਂ ਹਨ ਅਤੇ ਕਦੀ ਵਾਪਸ ਨਹੀਂ ਆਉਣਗੀਆਂ। ਇਹਨਾਂ ਲੜਕੀਆਂ ਨੂੰ ਬੇਰਹਿਮੀ ਨਾਲ ਤਸ਼ੱਦਦ ਕਰਨ ਤੋਂ ਬਾਅਦ ਮਾਰ ਦਿੱਤਾ ਗਿਆ। ਪੁਲਿਸ ਨੂੰ ਇਹਨਾਂ ਦੀਆਂ ਲਾਸ਼ਾਂ ਜ਼ਮੀਨ ਵਿਚ ਦਫਨ ਕੀਤੀਆਂ ਮਿਲੀਆਂ। ਇਹਨਾਂ ਦੀ ਪਛਾਣ 21 ਸਾਲਾ ਨਾਏਲੀ ਤਾਪਿਆ, 21 ਸਾਲਾ ਯੂਲਿਯਾਨਾ ਮਕਿਆਸ ਅਤੇ 19 ਸਾਲਾ ਡੈਨਿਸੀ ਰੇਯਨਾ ਵਜੋਂ ਹੋਈ ਹੈ। 7 ਅਪ੍ਰੈਲ ਨੂੰ ਤਿੰਨਾਂ ਦੀਆਂ ਲਾਸ਼ਾਂ ਮਿਲੀਆਂ ਤਾਂ ਇਹਨਾਂ ਦੇ ਗਲੇ ਕੱਟੇ ਹੋਏ ਸਨ ਤੇ ਲਾਸ਼ਾਂ ਨੂੰ ਬੰਨ੍ਹਿਆ ਹੋਇਆ ਸੀ। ਇਹਨਾਂ ਦੇ ਮੂੰਹ ਢਕੇ ਸਨ। ਇਹ ਲੜਕੀਆਂ 4 ਅਪ੍ਰੈਲ ਨੂੰ ਲਾਪਤਾ ਹੋਈਆਂ ਸਨ।

ਇਹ ਵੀ ਪੜ੍ਹੋ: ਜਲੰਧਰ ਲੋਕ ਸਭਾ ਜ਼ਿਮਨੀ ਚੋਣ : ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਦਾਖ਼ਲ ਕੀਤਾ ਨਾਮਜ਼ਦਗੀ ਪੱਤਰ 

ਮੀਡੀਆ ਰਿਪੋਰਟਾਂ ਅਨੁਸਾਰ ਇਹ ਲੜਕੀਆਂ ਬੀਚ ’ਤੇ ਘੁੰਮਣ ਗਈਆਂ ਸੀ। ਇਸ ਦੌਰਾਨ ਇਹਨਾਂ ਵਿਚੋਂ ਦੋ ਨੇ ਆਪਣੇ ਦੋਸਤ ਅਤੇ ਪਰਿਵਾਰ ਨੂੰ ਮੈਸੇਜ ਭੇਜਿਆ ਸੀ। ਇਸ ਤੋਂ ਪਤਾ ਚੱਲਦਾ ਹੈ ਕਿ ਇਹਨਾਂ ਨੂੰ ਖਤਰੇ ਦਾ ਅੰਦਾਜ਼ਾ ਹੋ ਚੁੱਕਿਆ ਸੀ। ਇਕ ਨੇ ਮੈਸੇਜ ਵਿਚ ਕਿਹਾ, “ਮੈਨੂੰ ਲੱਗ ਰਿਹਾ ਹੈ ਕਿ ਕੁਝ ਹੋਣ ਵਾਲਾ ਹੈ”।
ਖ਼ਬਰਾਂ ਵਿਚ ਕਿਹਾ ਜਾ ਰਿਹਾ ਹੈ ਇਹਨਾਂ ਨੂੰ ਮਾਰਨ ਤੋਂ ਪਹਿਲਾਂ ਤਸੱਦਦ ਕੀਤਾ ਗਿਆ ਸੀ। ਹੱਤਿਆ ਤੋਂ ਬਾਅਦ ਲਾਸ਼ਾਂ ਨੂੰ 5 ਅਪ੍ਰੈਲ ਨੂੰ ਜ਼ਮੀਨ ਵਿਚ ਦੱਬ ਦਿੱਤਾ ਗਿਆ। ਇਹ ਮਾਮਲਾ ਉਦੋਂ ਸਾਹਮਣੇ ਆਇਆ ਹੈ, ਜਦੋਂ ਇਕ ਸਥਾਨਕ ਮਛੇਰੇ ਨੇ ਪੁਲਿਸ ਨੂੰ ਇਲਾਕੇ ਵਿਚੋਂ ਬਦਬੂ ਆਉਣ ਦੀ ਖ਼ਬਰ ਦਿੱਤੀ। ਉਸ ਨੇ ਇਹ ਵੀ ਦੱਸਿਆ ਕਿ ਉਸ ਇਲਾਕੇ ਨੇੜੇ ਕੁੱਤੇ ਘੁੰਮ ਰਹੇ ਹਨ।

ਇਹ ਵੀ ਪੜ੍ਹੋ: ਸੈਮਸੰਗ ਗੂਗਲ ਨੂੰ ਦੇਵੇਗਾ ਵੱਡਾ ਝਟਕਾ! ਫੋਨ 'ਚ ਮਿਲੇਗਾ ਦੂਜਾ ਸਰਚ ਇੰਜਣ

ਤਾਪਿਆ ਨਾਂ ਦੀ ਲੜਕੀ ਨੇ ਆਪਣੀ ਭੈਣ ਨੂੰ ਲਾਈਵ ਲੋਕੇਸ਼ਨ ਭੇਜਦੇ ਹੋਏ ਲਿਖਿਆ, “ਮੈਂ ਇਸ ਨੂੰ ਵੈਸੇ ਹੀ ਭੇਜ ਰਹੀ ਹਾਂ”। ਉਸ ਸਮੇਂ ਰਾਤ ਦੇ 11.10 ਵਜੇ ਸਨ। ਇਸ ਤੋਂ ਬਾਅਦ ਉਸ ਦਾ ਕੋਈ ਮੈਸੇਜ ਜਾਂ ਫੋਨ ਨਹੀਂ ਆਇਆ। ਲੋਕੇਸ਼ਨ ਉਸੇ ਇਲਾਕੇ ਦੀ ਸੀ, ਜਿੱਥੇ ਉਹ ਮ੍ਰਿਤਕ ਮਿਲੀ ਸੀ। ਇਸ ਤੋਂ ਇਲਾਵਾ ਰੇਯਨਾ ਨੇ ਆਪਣੇ ਦੋਸਤ ਨੂੰ ਭੇਜੇ ਮੈਸੇਜ ਵਿਚ ਕਿਹਾ ਸੀ, “ਮੈਨੂੰ ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਕੁਝ ਹੋਣ ਵਾਲਾ ਹੈ ਅਤੇ ਜੇਕਰ ਮੈਨੂੰ ਕੁਝ ਹੋ ਗਿਆ ਤਾਂ ਯਾਦ ਰੱਖਣਾ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ”।

ਇਹ ਵੀ ਪੜ੍ਹੋ: 5ਵਾਂ ਅੰਡਰ-15 ਅਮਨਜੀਤ ਮੈਮੋਰੀਅਲ ਇੰਟਰ ਸਕੂਲ ਟੀ-20 ਕ੍ਰਿਕਟ ਟੂਰਨਾਮੈਂਟ, ਵਾਈ.ਪੀ.ਐਸ. ਮੋਹਾਲੀ ਬਣਿਆ ਚੈਂਪੀਅਨ

ਇਹਨਾਂ ਲੜਕੀਆਂ ਦੇ ਸਰੀਰ ਉੱਤੇ ਤਸ਼ੱਦਦ ਦੇ ਨਿਸ਼ਾਨ ਮਿਲੇ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲੜਕੀਆਂ ਦੀ ਉਮਰ ਬਹੁਤ ਘੱਟ ਸੀ। ਇਹਨਾਂ ਨੇ ਬੀਚ ਵਾਲੇ ਕੱਪੜੇ ਪਹਿਨੇ ਹੋਏ ਸਨ। ਉਹਨਾਂ ਨੂੰ ਇਕ ਫੋਨ ਵੀ ਮਿਲਿਆ ਹੈ। ਐਸਮੇਰਾਲਡਾਸ ਪ੍ਰਾਂਤ ਵਿਚ ਵਾਪਰੀ ਇਸ ਘਟਨਾ ਦੀ ਪੁਲਿਸ ਜਾਂਚ ਕਰ ਰਹੀ ਹੈ।  
ਮੀਡੀਆ ਰਿਪਰੋਰਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਕਿਆਸ ਪੇਸ਼ੇ ਵਜੋਂ ਸਿੰਗਰ ਸੀ। ਤਾਪਿਯਾ 4 ਸਾਲਾ ਬੱਚੀ ਦੀ ਮਾਂ ਸੀ ਅਤੇ ਰੇਯਨਾ ਇਕ ਵਿਦਿਆਰਥਣ ਸੀ। ਮਕਿਆਸ ਮਨੋਵਿਗਿਆਨ, ਕਾਨੂੰਨ ਅਤੇ ਟ੍ਰੈਵਲ ਵਿਚ ਕਰੀਅਰ ਬਣਾਉਣਾ ਚਾਹੁੰਦੀ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement