
ਨਵੀਂ ਦਿੱਲੀ, ਰੂਸ 'ਚ ਕਰਵਾਏ ਜਾਣ ਵਾਲੇ 21ਵੇਂ ਫ਼ੀਫ਼ਾ ਵਿਸ਼ਵ ਕੱਪ 2018 ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਦੌਰਾਨ ਇਸ 'ਤੇ ਖੂੰਖਾਰ ਅਤਿਵਾਦੀ ...
ਨਵੀਂ ਦਿੱਲੀ, ਰੂਸ 'ਚ ਕਰਵਾਏ ਜਾਣ ਵਾਲੇ 21ਵੇਂ ਫ਼ੀਫ਼ਾ ਵਿਸ਼ਵ ਕੱਪ 2018 ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਦੌਰਾਨ ਇਸ 'ਤੇ ਖੂੰਖਾਰ ਅਤਿਵਾਦੀ ਸੰਗਠਨ ਆਈ.ਐਸ.ਆਈ.ਐਸ. ਦਾ ਖ਼ਤਰਾ ਮੰਡਰਾ ਰਿਹਾ ਹੈ। ਫ਼ੁਟਬਾਲ ਦੇ ਮਹਾਂਕੁੰਭ ਤੋਂ ਪਹਿਲਾਂ ਆਈ.ਐਸ.ਆਈ.ਐਸ. ਨੇ ਧਮਕੀ ਜਾਰੀ ਕਰ ਕੇ ਕਿਹਾ ਹੈ ਕਿ ਉਹ ਸਟਾਰ ਫ਼ੁਟਬਾਲ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਅਤੇ ਲਿਯੋਨੇਲ ਮੇਸੀ ਦਾ ਸਿਰ ਕਲਮ ਕਰ ਦੇਵੇਗਾ।ਇਕ ਗੰਭੀਰ ਗੱਲ ਇਹ ਵੀ ਹੈ ਕਿ ਅਤਿਵਾਦੀ ਸੰਗਠਨ ਆਈ.ਐਸ.ਆਈ.ਐਸ. ਅਪਣੇ 'ਲੋਨ ਵੁਲਫ਼' ਅਤਿਵਾਦੀਆਂ ਨੂੰ ਇਸ ਹਮਲੇ ਨੂੰ ਅੰਜ਼ਾਮ ਦਿਵਾਉਣਾ ਚਾਹੁੰਦਾ ਹੈ।
ISIS gives threat to ronaldo and Messi
ਜ਼ਿਕਰਯੋਗ ਹੈ ਕਿ ਇਕੱਲੇ ਹਮਲਾ ਕਰਨ ਵਾਲੇ ਅਤਿਵਾਦੀਆਂ ਨੂੰ 'ਲੋਨ ਵੁਲਫ਼' ਕਿਹਾ ਜਾਂਦਾ ਹੈ।ਅਤਿਵਾਦੀ ਸੰਗਠਨ ਆਈ.ਐਸ.ਆਈ.ਐਸ. ਨੇ ਇਸ ਸਬੰਧੀ ਕੁਝ ਤਸਵੀਰਾਂ ਜਾਰੀ ਕੀਤੀਆਂ ਹਨ। ਐਡਿਟ ਕੀਤੀਆਂ ਤਸਵੀਰਾਂ 'ਚ ਦਿਖ ਰਿਹਾ ਹੈ ਕਿ ਅਤਿਵਾਦੀਆਂ ਨੇ ਰੋਨਾਲਡੋ ਅਤੇ ਮੇਸੀ ਨੂੰ ਫੜਿਆ ਹੋਇਆ ਹੈ। ਇਸ ਤਸਵੀਰ ਨੂੰ ਜਾਰੀ ਕਰਨ ਤੋਂ ਬਾਅਦ ਆਈ.ਐਸ.ਆਈ.ਐਸ. ਨੇ ਲਿਖਿਆ ਹੈ ਕਿ ਉਨ੍ਹਾਂ ਦੇ ਖ਼ੂਨ ਨਾਲ ਮੈਦਾਨ ਰੰਗਿਆ ਜਾਵੇਗਾ।
ISIS gives threat to ronaldo and Messi
ਅਤਿਵਾਦੀ ਸੰਗਠਨ ਨੇ ਜੋ ਪੋਸਟਰ ਜਾਰੀ ਕੀਤਾ ਹੈ ਉਸ 'ਚ ਲਿਯੋਨੇਲ ਮੇਸੀ ਦੀਆਂ ਅੱਖਾਂ ਤੋਂ ਖੂਨ ਦੇ ਹੰਝੂ ਨਿਕਲਦੇ ਦਿਖਾਏ ਗਏ ਹਨ।
ਪੋਸਟਰ 'ਚ ਮੇਸੀ ਨੂੰ ਸਲਾਖਾਂ ਪਿਛੇ ਦਿਖਾਇਆ ਗਿਆ ਹੈ ਅਤੇ ਮੈਸੇਜ 'ਚ ਲਿਖਿਆ ਹੋਇਆ ਹੈ ਕਿ ਤੁਸੀਂ ਇਕ ਅਜਿਹੇ ਰਾਜ ਨਾਲ ਲੜ ਰਹੇ ਹੋ, ਜਿਸ ਦੇ ਸ਼ਬਦਕੋਸ਼ 'ਚ ਅਸਫ਼ਲ ਸ਼ਬਦ ਨਹੀਂ ਹੈ। ਆਈ.ਐਸ.ਆਈ.ਐਸ. ਵਲੋਂ ਅਜਿਹੇ ਪੋਸਟਰ ਜਾਰੀ ਹੋਣ ਤੋਂ ਬਾਅਦ ਫ਼ੁਟਬਾਲ ਖਿਡਾਰੀਆਂ 'ਚ ਹਫ਼ਰਾ-ਤਫ਼ਰੀ ਮੱਚ ਗਈ ਹੈ। (ਏਜੰਸੀ)