
ਮਿੱਟੀ ਪੁੱਟ ਕੇ ਪਿੰਡ ਦੇ ਕਿਸਾਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ
ਥਾਈਲੈਂਡ- ਕਹਿੰਦੇ ਨੇ ਕਿ ਮਾਰਨ ਵਾਲੇ ਤੋਂ ਵੱਡਾ ਬਚਾਉਣ ਵਾਲਾ ਹੁੰਦਾ ਤੇ ਜਿਸ ਨੂੰ ਉਹ ਬਚਾਉਂਦਾ ਹੈ ਉਸ ਲਈ ਜ਼ਰੀਆ ਵੀ ਬਣਾ ਦਿੰਦਾ ਹੈ। ਅਜਿਹਾ ਹੀ ਜ਼ਰੀਆ ਬਣਿਆ ਹੈ ਪਿੰਗ ਪੋਂਗ ਨਾਂਅ ਦਾ ਇੱਕ ਅਪਾਹਜ ਕੁੱਤਾ ਜੋ ਉੱਤਰ-ਪੂਰਬੀ ਥਾਈਲੈਂਡ ‘ਚ ਨਵਜਾਤ ਬੱਚੇ ਦੀ ਜਾਨ ਬਚਾਉਣ ਕਰਕੇ ਪਿੰਡ ਦਾ ਹੀਰੋ ਬਣ ਗਿਆ ਹੈ। ਇਸ ਬੱਚੇ ਨੂੰ ਉਸ ਦੀ ਨਾਬਾਲਗ ਮਾਂ ਦਫਨਾ ਗਈ ਸੀ।
The Girl Buried Her Alive Child, Disabled Dog Save the Child
ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਇਹ ਕੁੱਤਾ ਇੱਕ ਥਾਂ ਨੂੰ ਸੁੰਘਣ ਲੱਗਾ ਅਤੇ ਫਿਰ ਲਗਾਤਾਰ ਮਿੱਟੀ ਪੁੱਟ ਕੇ ਪਿੰਡ ਦੇ ਕਿਸਾਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਵਿਚਾਲੇ ਪਿੰਗ ਪੋਂਗ ਦੇ ਮਾਲਕ ਨੂੰ ਬੱਚੇ ਦੀਆਂ ਲੱਤਾਂ ਨਜ਼ਰ ਆਈਆਂ ਜਿਸ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਬੱਚੇ ਨੂੰ ਬਾਹਰ ਕੱਢਿਆ। ਇਸ ਮਾਮਲੇ ‘ਚ ਇੱਕ 15 ਸਾਲਾ ਕੁੜੀ ਨੇ ਆਪਣਾ ਗੁਨਾਹ ਕਬੂਲ ਕੀਤਾ ਹੈ, ਉਸ ਨੇ ਕਿਹਾ ਕਿ ਅਪਣੇ ਬੱਚੇ ਨੂੰ ਦਫ਼ਨਾਉਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਉਸ ‘ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ।
The Girl Buried Her Alive Child, Disabled Dog Save the Child
ਕੁੜੀ ਦਾ ਕਹਿਣਾ ਹੈ ਕਿ ਉਸ ਨੂੰ ਆਪਣੇ ਪਿਓ ਦੇ ਡਰ ਤੋਂ ਅਜਿਹਾ ਕਰਨਾ ਪਿਆ ਜਦਕਿ ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਬੱਚੇ ਦੇ ਬੱਚ ਜਾਣ ਤੋਂ ਬਾਅਦ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਉਹ ਨਵਜਾਤ ਦਾ ਖਿਆਲ ਰੱਖਣਗੇ। ਬੱਚੇ ਨੂੰ ਬਚਾਉਣ ਵਾਲਾ ਪਿੰਗ ਪੋਂਗ 6 ਸਾਲ ਦਾ ਹੈ। ਉਸ ਦੇ ਮਾਲਕ ਨੇ ਦੱਸਿਆ ਕਿ ਪਿੰਗ ਪੋਂਗ ਇੱਕ ਸਮਝਦਾਰ ਅਤੇ ਆਗਿਆਕਾਰੀ ਕੁੱਤਾ ਹੈ।