Joe Biden : ਅਮਰੀਕਾ ਦੇ ਰਾਸ਼ਟਰਪਤੀ ਨੇ 'ਭਾਰਤ ਨੂੰ ਜ਼ੈਨੋਫੋਬਿਕ ਦੇਸ਼' ਵਾਲੇ ਬਿਆਨ ਤੋਂ ਬਾਅਦ ਲਿਆ ਯੂ-ਟਰਨ 

By : BALJINDERK

Published : May 18, 2024, 7:30 pm IST
Updated : May 18, 2024, 7:30 pm IST
SHARE ARTICLE
US President Joe Biden
US President Joe Biden

Joe Biden : ਕਿਹਾ- 'ਭਾਰਤ ਤੋਂ ਬਿਹਤਰ ਕੋਈ ਲੋਕਤੰਤਰ ਨਹੀਂ'

Joe Biden : ਅਮਰੀਕਾ ਦੇ ਰਾਸ਼ਟਰਪਤੀ ਨੇ ਕੁੱਝ ਦਿਨ ਪਹਿਲਾਂ ਜੋ ਬਾਇਡਨ ਨੇ ਭਾਰਤ ਨੂੰ ਜ਼ੈਨੋਫੋਬਿਕ ਦੇਸ਼ ਦੱਸਿਆ ਸੀ। ਹੁਣ ਅਮਰੀਕਾ ਨੇ ਇਸ ਬਿਆਨ ਤੋਂ ਯੂ-ਟਰਨ ਲੈ ਲਿਆ ਹੈ। ਅਮਰੀਕਾ  ਨੇ ਹੁਣ ਭਾਰਤ ਦੀ ਤਾਰੀਫ ਕੀਤੀ ਹੈ ਅਤੇ ਸ਼ੁੱਕਰਵਾਰ 17 ਮਈ ਨੂੰ ਕਿਹਾ ਹੈ ਕਿ ਦੁਨੀਆਂ ’ਚ ਭਾਰਤ ਵਰਗਾ ਜੀਵੰਤ ਲੋਕਤੰਤਰ ਬਹੁਤ ਘੱਟ ਹੈ। ਵ੍ਹਾਈਟ ਹਾਊਸ ਦੇ ਬੁਲਾਰੇ ਜੌਹਨ ਕਿਰਬੀ ਨੇ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਕਿ ਦੁਨੀਆਂ 'ਚ ਅਜਿਹੇ ਬਹੁਤ ਸਾਰੇ ਦੇਸ਼ ਨਹੀਂ ਹਨ, ਜਿਨ੍ਹਾਂ 'ਚ ਭਾਰਤ ਤੋਂ ਜ਼ਿਆਦਾ ਜੀਵੰਤ ਲੋਕਤੰਤਰ ਹੈ। ਅਸੀਂ ਭਾਰਤ ਦੇ ਲੋਕਾਂ ਦੀ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਆਪਣੀ ਸਰਕਾਰ ਚੁਣਨ ਲਈ ਪ੍ਰਸ਼ੰਸਾ ਕਰਦੇ ਹਾਂ। ਅਸੀਂ ਉਸ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ। ਇਕ ਹੋਰ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਰੂਪ 'ਚ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੇ ਪਿਛਲੇ 3 ਸਾਲਾਂ ਦੇ ਕਾਰਜਕਾਲ ਦੌਰਾਨ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਮਜ਼ਬੂਤ ਹੋਏ ਹਨ। ਉਨ੍ਹਾਂ ਕਿਹਾ ਕਿ ਭਾਰਤ ਨਾਲ ਸਾਡੇ ਸੰਬੰਧ ਬਹੁਤ ਕਰੀਬੀ ਹਨ, ਜੋ ਲਗਾਤਾਰ ਨੇੜੇ ਆ ਰਹੇ ਹਨ।

ਇਹ ਵੀ ਪੜੋ:Italy News : ਇਟਲੀ 'ਚ ਘਰ ’ਚ ਹੋਏ ਧਮਾਕੇ ਵਿੱਚ ਪੰਜਾਬੀ ਝੁਲਸਿਆ 

ਹਾਲ ਹੀ ਵਿਚ ਰਾਸ਼ਟਰਪਤੀ ਜੋ ਬਾਇਡਨ (President Joe Biden) ਨੇ ਕਿਹਾ ਸੀ ਕਿ ਭਾਰਤ ਅਤੇ ਚੀਨ ਵਰਗੇ ਦੇਸ਼ ਪ੍ਰਵਾਸੀਆਂ ਨੂੰ ਨਫ਼ਰਤ ਕਰਦੇ ਹਨ, ਯਾਨੀ ਕਿ ਉਹ ਜ਼ੇਨੋਫੋਬਿਕ ਦੇਸ਼ ਹਨ। ਜਦੋਂ ਕਿਰਬੀ ਤੋਂ ਇਸ ਸੰਬੰਧੀ ਜਵਾਬ ਮੰਗਿਆ ਗਿਆ ਤਾਂ ਉਹ ਟਾਲ ਗਏ। ਕਿਰਬੀ ਨੇ ਕਿਹਾ ਕਿ ਰਾਸ਼ਟਰਪਤੀ ਸੰਯੁਕਤ ਰਾਜ ਵਿਚ ਸਾਡੇ ਆਪਣੇ ਲੋਕਤੰਤਰ ਦੀ ਜੀਵੰਤਤਾ ਬਾਰੇ ਗੱਲ ਕਰ ਰਹੇ ਸਨ। ਸੰਯੁਕਤ ਰਾਜ ਅਮਰੀਕਾ ਪ੍ਰਵਾਸੀਆਂ ਦਾ ਦੇਸ਼ ਹੈ ਅਤੇ ਇਹ ਸਾਡੇ ਡੀ.ਐਨ.ਏ. ਦਰਅਸਲ, ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ 2 ਮਈ ਨੂੰ ਕਿਹਾ ਸੀ ਕਿ ਵਿਦੇਸ਼ੀਆਂ ਪ੍ਰਤੀ ਨਫ਼ਰਤ ਕਾਰਨ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਦੀ ਆਰਥਿਕ ਵਾਧਾ ਦਰ ਮੱਠੀ ਹੈ। ਉਹ ਨਹੀਂ ਚਾਹੁੰਦੇ ਕਿ ਪ੍ਰਵਾਸੀ ਉਨ੍ਹਾਂ ਦੇ ਦੇਸ਼ ਜਾਣ, ਜਦਕਿ ਪ੍ਰਵਾਸੀ ਸਾਨੂੰ ਮਜ਼ਬੂਤ ਬਣਾਉਂਦੇ ਹਨ।

ਇਹ ਵੀ ਪੜੋ:Chandigarh News : ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਗੁਰਮੀਤ ਸਿੰਘ ਜੌੜਾ ਸਨਮਾਨਿਤ ਅਤੇ ਕਵੀ ਦਰਬਾਰ ਕਰਵਾਇਆ  

ਕੀ ਅਰਥ ਹੈ xenophobia ਦਾ ?
ਜ਼ੈਨੋਫੋਬੀਆ ਦਾ ਅਰਥ ਹੈ ਕੈਮਬ੍ਰਿਜ ਡਿਕਸ਼ਨਰੀ ਦੇ ਅਨੁਸਾਰ  ਵਿਦੇਸ਼ੀਆਂ, ਉਨ੍ਹਾਂ ਦੇ ਰੀਤੀ-ਰਿਵਾਜਾਂ, ਉਨ੍ਹਾਂ ਦੇ ਧਰਮਾਂ ਆਦਿ ਨੂੰ ਨਾਪਸੰਦ ਕਰਨਾ ਜਾਂ ਡਰਨਾ। ਮੈਰਿਅਮ-ਵੈਬਸਟਰ ਦੇ ਅਨੁਸਾਰ, ਜ਼ੈਨੋਫੋਬੀਆ ਦਾ ਅਰਥ ਹੈ ਅਜਨਬੀਆਂ ਜਾਂ ਵਿਦੇਸ਼ੀਆਂ ਜਾਂ ਕਿਸੇ ਵੀ ਅਜੀਬ ਜਾਂ ਵਿਦੇਸ਼ੀ ਪ੍ਰਤੀ ਡਰ ਅਤੇ ਨਫ਼ਰਤ। ਦੂਜੇ ਸ਼ਬਦਾਂ ਵਿਚ, ਵਿਦੇਸ਼ੀਆਂ ਨੂੰ ਨਾਪਸੰਦ ਕਰਨਾ xenophobia ਕਿਹਾ ਜਾਂਦਾ ਹੈ।

(For more news apart from US President Joe Biden took U-turn After statement 'India is xenophobic country' news in punjabi  News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement