
ਭਾਰਤ ’ਚ 2005-06 ਤੋਂ ਲੈ ਕੇ 2015-16 ਦੌਰਾਨ 27.3 ਕਰੋੜ ਲੋਕ ਗ਼ਰੀਬੀ ਦੇ ਘੇਰੇ ਤੋਂ ਬਾਹਰ ਨਿਕਲੇ ਹਨ। ਇਹ ਇਸ
ਸੰਯੁਕਤ ਰਾਸ਼ਟਰ, 17 ਜੁਲਾਈ : ਭਾਰਤ ’ਚ 2005-06 ਤੋਂ ਲੈ ਕੇ 2015-16 ਦੌਰਾਨ 27.3 ਕਰੋੜ ਲੋਕ ਗ਼ਰੀਬੀ ਦੇ ਘੇਰੇ ਤੋਂ ਬਾਹਰ ਨਿਕਲੇ ਹਨ। ਇਹ ਇਸ ਦੌਰਾਨ ਕਿਸੇ ਵੀ ਦੇਸ਼ ’ਚ ਗ਼ਰੀਬੀ ਦੀ ਗਿਣਤੀ ’ਚ ਸਭ ਤੋਂ ਵੱਡੀ ਗਿਰਾਵਟ ਹੈ। ਸੰਯੁਕਤ ਰਾਸ਼ਟਰ ਦੀ ਇਕ ਰੀਪੋਰਟ ’ਚ ਇਸ ਦੀ ਜਾਣਕਾਰੀ ਦਿਤੀ ਗਈ।
ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ. ਐੱਨ. ਡੀ. ਪੀ.) ਅਤੇ ਆਕਸਫੋਰਡ ਗ਼ਰੀਬੀ ਅਤੇ ਮਨੁੱਖੀ ਵਿਕਾਸ ਪਹਿਲ (ਓ. ਪੀ. ਐੱਚ. ਆਈ) ਵਲੋਂ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ 75 ’ਚੋਂ 65 ਦੇਸ਼ਾਂ ’ਚ 2000 ਤੋਂ 2019 ਦਰਮਿਆਨ ਬਹੁਪੱਖੀ ਗ਼ਰੀਬੀ ਪੱਧਰ ’ਚ ਕਾਫ਼ੀ ਕਮੀ ਆਈ ਹੈ।
File Photo
ਬਹੁਪੱਖੀ ਗ਼ਰੀਬੀ ਰੋਜ਼ਾਨਾ ਜੀਵਨ ’ਚ ਗ਼ਰੀਬ ਲੋਕਾਂ ਵਲੋਂ ਅਨੁਭਵ ਕੀਤੇ ਜਾਣ ਵਾਲੀਆਂ ਵੱਖ-ਵੱਖ ਕਮੀਆਂ ਨੂੰ ਉਜਾਗਰ ਕਰਦੀ ਹੈ- ਜਿਵੇਂ ਕਿ ਖ਼ਰਾਬ ਸਿਹਤ, ਸਿਖਿਆ ਦੀ ਕਮੀ, ਜੀਵਨ ਪੱਧਰ ’ਚ ਕਮੀ, ਕੰਮ ਦੀ ਖ਼ਰਾਬ ਗੁਣਵੱਤਾ, ਹਿੰਸਾ ਦਾ ਖ਼ਤਰਾ ਅਤੇ ਅਜਿਹੇ ਖ਼ੇਤਰਾਂ ’ਚ ਰਹਿਣਾ ਜੋ ਵਾਤਾਵਰਣ ਲਈ ਖ਼ਤਰਨਾਕ ਹਨ।
ਇਨ੍ਹਾਂ 65 ਦੇਸ਼ਾਂ ’ਚੋਂ 50 ਨੇ ਵੀ ਗਰੀਬੀ ’ਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਨੂੰ ਘੱਟ ਕੀਤਾ। ਰੀਪੋਰਟ ’ਚ ਕਿਹਾ ਗਿਆ ਹੈ ਕਿ ਸਭ ਤੋਂ ਵੱਡੀ ਗਿਰਾਵਟ ਭਾਰਤ ਵਿਚ ਆਈ ਹੈ, ਜਿਥੇ 27.3 ਕਰੋੜ ਲੋਕ ਗ਼ਰੀਬੀ ਘੇਰੇ ਨੂੰ ਪਾਰ ਕਰਨ ਵਿਚ ਸਫ਼ਲ ਹੋਏ ਹਨ।
(ਪੀਟੀਆਈ)
ਭਾਰਤ ਸਣੇ ਇਨ੍ਹਾਂ ਚਾਰ ਦੇਸ਼ਾਂ ਨੇ ਐਮ.ਪੀ.ਆਈ. ਨੂੰ ਅੱਧਾ ਕੀਤਾ
ਰੀਪੋਰਟ ’ਚ ਕਿਹਾ ਗਿਆ ਹੈ ਕਿ 4 ਦੇਸ਼ਾਂ-ਆਰਮੇਨੀਆ (2010-2015/2016), ਭਾਰਤ (2005/2014-15/2016), ਨਿਕਾਰਾਗੁਆ (2001-2011/2012) ਅਤੇ ਉੱਤਰ ਮੈਸੇਡੋਨੀਆ (2005/2014) ਨੇ ਆਪਣੇ ਕੌਮਾਂਤਰੀ ਬਹੁਪੱਖੀ ਗ਼ਰੀਬੀ ਸੂਚਕਾਂਕ (ਐੱਮ. ਪੀ. ਆਈ.) ਨੂੰ ਅੱਧਾ ਕਰ ਦਿਤਾ। ਇਹ ਦੇਸ਼ ਦਿਖਾਉਂਦੇ ਹਨ ਕਿ ਬਹੁਤ ਵੱਖ ਗ਼ਰੀਬੀ ਵਾਲੇ ਦੇਸ਼ਾਂ ਲਈ ਕੀ ਸੰਭਵ ਹੈ। ਰੀਪੋਰਟ ਮੁਤਾਬਕ 4 ਦੇਸ਼ਾਂ ਨੇ ਅਪਣੇ ਐੱਮ. ਪੀ. ਆਈ. ਮੁੱਲ ਨੂੰ ਅੱਧਾ ਕਰ ਦਿਤਾ ਅਤੇ ਬਹੁ ਗਿਣਤੀ ਗ਼ਰੀਬ ਲੋਕਾਂ ਦੀ ਗਿਣਤੀ ’ਚ ਸਭ ਤੋਂ ਵੱਡੀ (27.3 ਕਰੋੜ) ਗਿਰਾਵਟ ਆਈ।