
ਜੇਕਰ ਤੁਸੀਂ ਗੂਗਲ ‘ਤੇ ‘ਭਿਖਾਰੀ’ ਸਰਚ ਕਰੋਗੇ ਤਾਂ ਸਰਚ ਇੰਜਨ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਤਸਵੀਰਾਂ ਆ ਰਹੀਆਂ ਹਨ।
ਨਵੀਂ ਦਿੱਲੀ: ਜੇਕਰ ਤੁਸੀਂ ਗੂਗਲ ‘ਤੇ ‘ਭਿਖਾਰੀ’ ਸਰਚ ਕਰੋਗੇ ਤਾਂ ਸਰਚ ਇੰਜਨ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਤਸਵੀਰਾਂ ਆ ਰਹੀਆਂ ਹਨ। ਗੂਗਲ ਇਮੇਜਿਸ ਵਿਚ ਦਿਖ ਰਹੀਆਂ ਤਸਵੀਰਾਂ ਵਿਚ ਉਹ ਹੱਥ ਵਿਚ ਕਟੋਰੇ ਨਾਲ ਨਜ਼ਰ ਆ ਰਹੇ ਹਨ। ਹਾਲਾਂਕਿ ਇਹ ਤਸਵੀਰ ਐਡਿਟਡ ਹੈ ਇਸ ਵਿਚ ਇਮਰਾਨ ਖ਼ਾਨ ਨੂੰ ਹੱਥ ਵਿਚ ਇਕ ਕਟੋਰਾ ਲੈ ਕੇ ਭੀਖ ਮੰਗਦੇ ਹੋਏ ਦਿਖਾਇਆ ਗਿਆ ਹੈ।
Google Image Search
ਤਸਵੀਰ ਨੂੰ ਐਡਿਟ ਕਰ ਕੇ ਇਮਰਾਨ ਨੂੰ ਸੜਕ ‘ਤੇ ਬੈਠੇ ਭਿਖਾਰੀਆਂ ਦੀ ਤਰ੍ਹਾਂ ਦਿਖਾਇਆ ਗਿਆ ਹੈ। ਦਰਅਸਲ ਪਾਕਿਸਤਾਨ ਭਾਰੀ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ ਅਤੇ ਇਸ ਤੋਂ ਬਾਹਰ ਨਿਕਲਣ ਲਈ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੁਨੀਆਂ ਦੇ ਕਈ ਦੇਸ਼ਾਂ ਤੋਂ ਕਰਜ਼ਾ ਲੈਣ ਲਈ ਦੌਰੇ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਇਸ ਤਸਵੀਰ ਨੂੰ ਲੈ ਕੇ ਲੋਕ ਪਾਕਿਸਤਾਨ ਅਤੇ ਇਮਰਾਨ ਖ਼ਾਨ ਦਾ ਮਜ਼ਾਕ ਉਡਾ ਰਹੇ ਹਨ। ਕੁਝ ਸਮੇਂ ਪਹਿਲਾਂ ਪਾਕਿਸਤਾਨ ਦੇ ਹੀ ਇਕ ਸਰਕਾਰੀ ਟੀਵੀ ਚੈਨਲ ਨੇ ‘ਬੈਗਿੰਗ’ ਵਿਵਾਦ ‘ਤੇ ਮਾਫ਼ੀ ਮੰਗੀ ਸੀ।
Google Image Search
ਦਰਅਸਲ ਇਮਰਾਨ ਖ਼ਾਨ ਦੇ ਭਾਸ਼ਣ ਦੇ ਸਿੱਧੇ ਪ੍ਰਸਾਰਣ ਦੌਰਾਨ ਸਕਰੀਨ ‘ਤੇ ‘ਬੀਜਿੰਗ’ ਦੀ ਥਾਂ ‘ਬੈਗਿੰਗ’ ਲਿਖਿਆ ਆ ਰਿਹਾ ਸੀ। ਇਹ ਗਲਤੀ ਕਰੀਬ 20 ਸੈਕਿੰਡ ਤੱਕ ਬਣੀ ਰਹੀ, ਜਿਸ ਨੂੰ ਬਾਅਦ ਵਿਚ ਹਟਾ ਲਿਆ ਗਿਆ ਸੀ। ਇਮਰਾਨ ਖ਼ਾਨ ਦੀ ਭਿਖਾਰੀ ਵਾਲੀ ਤਸਵੀਰ ਇਸ ਸਮੇਂ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀ ਹੈ।
Google Image Search
ਦਰਅਸਲ ਗੂਗਲ ਸਰਚ ਇੰਜਨ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਜਦੋਂ ਕਿਸੇ ਸ਼ਬਦ ਨੂੰ ਟਾਈਪ ਕਰ ਕੇ ਵਾਰ-ਵਾਰ ਲੱਭਿਆ ਜਾਂਦਾ ਹੈ ਤਾਂ ਸਰਚ ਇੰਜਨ ਉਸ ਕੀਵਰਡ ਨੂੰ ਪਸੰਦੀਦਾ ਸ਼੍ਰੈਣੀ ਵਿਚ ਸ਼ਾਮਲ ਕਰ ਲੈਂਦਾ ਹੈ। ਜ਼ਿਕਰਯੋਗ ਹੈ ਕਿ ਗੂਗਲ ਇਮੇਜ ਸਰਚ ਵਿਚ ‘ਈਡੀਅਟ’ ਟਾਈਪ ਕਰਨ ‘ਤੇ ਸਭ ਤੋਂ ਉੱਪਰ ਟਰੰਪ ਦੀ ਤਸਵੀਰ ਦਿਖਾਈ ਦਿੰਦੀ ਹੈ।