ਕਾਬੁਲ ਗੁਰਦੁਆਰਾ ਸਾਹਿਬ 'ਚ ਬੈਠੇ ਸਿੱਖਾਂ ਨੇ ਸੁਣਾਇਆ ਹਾਲ, ਮਦਦ ਲਈ ਯੂਨਾਈਟਿਡ ਸਿੱਖਸ ਆਈ ਅੱਗੇ
Published : Aug 18, 2021, 3:12 pm IST
Updated : Aug 18, 2021, 3:12 pm IST
SHARE ARTICLE
Sikhs at Gurdwara Sahib in Kabul
Sikhs at Gurdwara Sahib in Kabul

ਅਫ਼ਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਲੋਕਾਂ 'ਚ ਸਹਿਮ ਦਾ ਮਾਹੌਲ  ਬਣਿਆ ਹੋਇਆ ਹੈ।

ਚੰਡੀਗੜ੍ਹ (ਅਮਨ):ਅਫ਼ਗਾਨਿਸਤਾਨ 'ਤੇ ਤਾਲਿਬਾਨ (Taliban take over Afghanistan) ਦੇ ਕਬਜ਼ੇ ਤੋਂ ਬਾਅਦ ਲੋਕਾਂ 'ਚ ਸਹਿਮ ਦਾ ਮਾਹੌਲ  ਬਣਿਆ ਹੋਇਆ ਹੈ। ਇਸ ਦੇ ਚੱਲਦੇ ਅਫ਼ਗਾਨਿਸਤਾਨ 'ਚ ਫਸੇ ਸਿੱਖਾਂ (Sikhs in Afghanistan) ਦੀ ਮਦਦ ਲਈ ਸਮਾਜਸੇਵੀ ਸੰਸਥਾ ਯੂਨਾਈਟਿਡ ਸਿੱਖਸ (United Sikhs Help Afghanistan Sikhs) ਅੱਗੇ ਆਈ ਹੈ। ਸੰਸਥਾ ਵੱਲੋਂ ਅਫ਼ਗਾਨਿਸਤਾਨ 'ਚ ਫਸੇ ਸਿੱਖਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਗਿਆ ਹੈ।

Sikhs at Gurdwara Sahib in KabulSikhs at Gurdwara Sahib in Kabul

ਹੋਰ ਪੜ੍ਹੋ: ਸੁਨੰਦਾ ਪੁਸ਼ਕਰ ਮੌਤ ਮਾਮਲੇ ਵਿਚ ਬਰੀ ਹੋਏ ਸ਼ਸ਼ੀ ਥਰੂਰ, ਸਾਢੇ ਸੱਤ ਸਾਲ ਬਾਅਦ ਮਿਲੀ ਰਾਹਤ

ਕਾਬੁਲ ਗੁਰਦੁਆਰਾ ਸਾਹਿਬ (Gurdwara Sahib in Kabul) 'ਚ ਮੌਜੂਦ ਸਿੱਖਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਵਟਸਐਪ ਕਾਲ ਜ਼ਰੀਏ ਉਥੋਂ ਦੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ। ਗੱਲਬਾਤ ਦੌਰਾਨ ਅਫਗਾਨਿਸਤਾਨੀ ਸਿੱਖ ਸੁਰਬੀਰ ਸਿੰਘ ਨੇ ਦੱਸਿਆ ਕਿ ਇੱਥੋਂ ਦੇ ਸਿੱਖ ਅਪਣੀ ਸੁਰੱਖਿਆ ਲਈ ਕਾਬੁਲ ਗੁਰਦੁਆਰਾ ਸਾਹਿਬ ਵਿਚ ਪਹੁੰਚੇ ਹਨ। ਉਹ ਕਾਫੀ ਸਮੇਂ ਤੋਂ ਅੰਦਰ ਹੀ ਹਨ ਤੇ ਕਿਸੇ ਦੀ ਵੀ ਬਾਹਰ ਜਾਣ ਦੀ ਹਿੰਮਤ ਨਹੀਂ ਹੋ ਰਹੀ।

Sikhs at Gurdwara Sahib in KabulSikhs at Gurdwara Sahib in Kabul

ਹੋਰ ਪੜ੍ਹੋ: ਦੇਸ਼ ਨੂੰ ਮਿਲ ਸਕਦੀ ਹੈ ਪਹਿਲੀ ਮਹਿਲਾ CJI, ਜਸਟਿਸ ਬੀਵੀ ਨਾਗਰਤਨਾ 2027 ਵਿਚ ਬਣ ਸਕਦੀ ਹੈ ਮੁੱਖ ਜੱਜ

ਉਹਨਾਂ ਦੱਸਿਆ ਕਿ ਇਕ-ਦੋ ਦੁਕਾਨਦਾਰ ਅਪਣੇ ਕੰਮ ਲਈ ਬਾਹਰ ਗਏ ਸੀ ਪਰ ਡਰ ਕਾਰਨ ਉਹ ਵੀ ਵਾਪਸ ਆ ਗਏ। ਉਹਨਾਂ ਦੱਸਿਆ ਕਿ ਕਾਬੁਲ ਵਿਚ ਕੁੱਲ 285 ਦੇ ਕਰੀਬ ਸਿੱਖ ਹਨ, ਇਹਨਾਂ ਦੇ ਖਾਣ-ਪੀਣ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਵਿਚ ਕੀਤਾ ਜਾ ਰਿਹਾ ਹੈ।

Afghanistan-Taliban CrisisAfghanistan-Taliban Crisis

ਹੋਰ ਪੜ੍ਹੋ: ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੇ ਵਿਰੋਧ ’ਚ ਭਾਜਪਾ ਦਾ ਪ੍ਰਦਰਸ਼ਨ

ਉਹਨਾਂ ਨੇ ਭਾਰਤ ਸਰਕਾਰ, ਕੈਨੇਡੀਅਰ ਸਰਕਾਰ ਅਤੇ ਸੰਸਥਾ ਯੂਨਾਈਟਿਡ ਸਿੱਖਸ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਇੱਥੋਂ ਬਾਹਰ ਕੱਢਿਆ ਜਾਵੇ। ਅਫਗਾਨਿਸਤਾਨ ਵਿਚ ਫਸੇ ਸਿੱਖਾਂ ਨਾਲ ਗੱਲਬਾਤ ਦੌਰਾਨ ਦੇਖਿਆ ਗਿਆ ਕਿ ਲੋਕਾਂ ਵਿਚ ਸਹਿਮ ਅਤੇ ਡਰ ਦਾ ਮਾਹੌਲ ਹੈ। ਯੂਨਾਈਟਿਡ ਸਿੱਖਸ ਵੱਲੋਂ ਇਹਨਾਂ ਨੂੰ ਕੱਢਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement