
ਅਫਗਾਨਿਸਤਾਨ ’ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਅਪਣੀ ਸਿਆਸੀ ਪਹੁੰਚ ਵਧਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।
ਕਾਬੁਲ: ਅਫਗਾਨਿਸਤਾਨ ’ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਅਪਣੀ ਸਿਆਸੀ ਪਹੁੰਚ ਵਧਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੌਰਾਨ ਤਾਲਿਬਾਨੀ ਨੇਤਾ ਅਨਸ ਹੱਕਾਨੀ (Anas Haqqan) ਨੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ (Former Afghanistan President Hamid Karzai) ਅਤੇ ਦੇਸ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਹੇ ਅਬਦੁੱਲਾ ਅਬਦੁੱਲਾ (Abdullah Abdullah) ਨਾਲ ਮੁਲਾਕਾਤ ਕੀਤੀ।
Taliban Meet Ex Afghan President Hamid Karzai
ਹੋਰ ਪੜ੍ਹੋ: 'ਆਪ' ਨੇ ਚੰਡੀਗੜ੍ਹ ਕਾਂਗਰਸ 'ਚ ਲਾਈ ਸੰਨ, ਸੈਂਕੜੇ ਆਗੂਆਂ ਅਤੇ ਵਰਕਰਾਂ ਨੇ ਚੁੱਕਿਆ ਝਾੜੂ
ਮੰਨਿਆ ਜਾ ਰਿਹਾ ਹੈ ਕਿ ਤਾਲਿਬਾਨ ਨੇਤਾ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਨ ਕਿ ਚਾਹੇ ਉਹਨਾਂ ਨੇ ਬਹੁਤ ਘੱਟ ਸਮੇਂ ਵਿਚ ਪੂਰੇ ਦੇਸ਼ ਵਿਚ ਅਪਣਾ ਕਬਜ਼ਾ ਕਰ ਲਿਆ ਹੋਵੇ ਪਰ ਦੇਸ਼ ਦੇ ਸਾਰੇ ਧਾਰਮਿਕ, ਨਸਲੀ ਸਮੂਹਾਂ ਨੂੰ ਨਾਲ ਲੈ ਕੇ ਚੱਲਣ ਤੋਂ ਬਿਨ੍ਹਾਂ ਰਸਤਾ ਆਸਾਨ ਨਹੀਂ ਹੋਵੇਗਾ। ਤਾਲਿਬਾਨ ਦੇ ਸਿਆਸੀ ਦਫ਼ਤਰ ਵੱਲੋਂ ਅਫਗਾਨਿਸਤਾਨ ਵਿਚ ਪਿਛਲੇ 20 ਸਾਲਾਂ ਦੌਰਾਨ ਸੱਤਾ ਵਿਚ ਅਹਿਮ ਅਹੁਦਿਆਂ ਉੱਤੇ ਰਹੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਇਸ ਦੌਰਾਨ ਸਿਆਸੀ ਮਨਜ਼ੂਰੀ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
Taliban Meet Ex Afghan President Hamid Karzai
ਹੋਰ ਪੜ੍ਹੋ: ਸੁਪਰੀਮ ਕੋਰਟ ਦਾ ਵੱਡਾ ਫੈਸਲਾ: ਹੁਣ ਕੁੜੀਆਂ ਵੀ ਦੇ ਸਕਣਗੀਆਂ ਐਨਡੀਏ ਦੀ ਪ੍ਰੀਖਿਆ
ਇਸ ਤੋਂ ਪਹਿਲਾਂ ਤਾਲਿਬਾਨ ਨੇ ਔਰਤਾਂ ਪ੍ਰਤੀ ਅਪਣੇ ਰੁਖ ਵਿਚ ਨਰਮੀ ਦੇ ਸੰਕੇਤ ਦਿੱਤੇ ਹਨ। ਤਾਲਿਬਾਨ ਨੇ ਸੰਕੇਤ ਦਿੱਤਾ ਹੈ ਕਿ ਔਰਤਾਂ ਨੂੰ ਪੂਰਾ ਸਰੀਰ ਢਕਣ ਵਾਲਾ ਬੁਰਕਾ ਪਹਿਨਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਉਹਨਾਂ ਨੂੰ ਬਸ ਹਿਜਾਬ ਪਾਉਣਾ ਹੋਵੇਗਾ। ਤਾਲਿਬਾਨ ਦੇ ਸੀਨੀਅਰ ਨੇਤਾਵਾਂ ਨੇ ਲੜਕੀਆਂ ਦੀ ਪੜ੍ਹਾਈ ਜਾਂ ਰੁਜ਼ਗਾਰ ਵਿਚ ਕੋਈ ਰੁਕਾਵਟ ਨਾ ਪਾਉਣ ਦੇ ਸੰਕੇਤ ਵੀ ਦਿੱਤੇ।
Taliban Meet Ex Afghan President Hamid Karzai
ਹੋਰ ਪੜ੍ਹੋ: ਕਿਸਾਨਾਂ ਤੇ ਮਜ਼ਦੂਰਾਂ ਵਿਚਕਾਰ ਫੁੱਟ ਪਾਉਣ ਲਈ BJP ਦੀ ਨਵੀਂ ਚਾਲ! Gurnam Charuni ਨੇ ਕੀਤੀ ਅਪੀਲ
ਉਧਰ ਤਾਲਿਬਾਨ ਦੇ ਵੱਡੇ ਨੇਤਾ ਮੁੱਲਾ ਅਬਦੁੱਲਾ ਗਨੀ ਬਰਾਦਰ ਵੀ ਕਤਰ ਦੀ ਰਾਜਧਾਨੀ ਦੋਹਾ ਤੋਂ ਕਾਬੁਲ ਪਹੁੰਚੇ ਹਨ। ਤਾਲਿਬਾਨੀ ਲੜਾਕਿਆਂ ਨੇ ਉਹਨਾਂ ਦਾ ਜ਼ਬਰਦਸਤ ਸਵਾਗਤ ਕੀਤਾ ਹੈ। ਤਾਲਿਬਾਨ ਨੇ ਅਫਗਾਨਿਸਤਾਨ ਦੀ ਪਿਛਲੀ ਸਰਕਾਰ ਲਈ ਕੰਮ ਕਰਨ ਵਾਲੇ ਲੋਕਾਂ ਨੂੰ ਆਮ ਮੁਆਫੀ ਵੀ ਦੇ ਦਿੱਤੀ ਹੈ ਅਤੇ ਉਹਨਾਂ ਨੂੰ ਕੰਮਕਾਜ ਉੱਤੇ ਵਾਪਸ ਪਰਤਣ ਲਈ ਕਿਹਾ ਹੈ।