ਕੀ ਇੰਗਲੈਂਡ 'ਚ ਸਿੱਖਾਂ ਨੂੰ ਮੰਨਿਆ ਜਾਵੇਗਾ ਵੱਖਰੀ ਕੌਮ?
Published : Dec 18, 2018, 12:40 pm IST
Updated : Dec 18, 2018, 12:40 pm IST
SHARE ARTICLE
ਸਿੱਖ ਕੌਮ
ਸਿੱਖ ਕੌਮ

ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਇਕ ਵੱਖਰੀ ਕੌਮ ਹੈ ਅਤੇ ਵਿਦੇਸ਼ਾਂ ਵਿਚ ਸਿੱਖ ਅਪਣੀ ਮਿਹਨਤ ਅਤੇ ਲਗਨ ਸਦਕਾ ਵੱਡੇ-ਵੱਡੇ ਅਹੁਦਿਆਂ....

ਨਵੀਂ ਦਿੱਲੀ (ਭਾਸ਼ਾ) : ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਇਕ ਵੱਖਰੀ ਕੌਮ ਹੈ ਅਤੇ ਵਿਦੇਸ਼ਾਂ ਵਿਚ ਸਿੱਖ ਅਪਣੀ ਮਿਹਨਤ ਅਤੇ ਲਗਨ ਸਦਕਾ ਵੱਡੇ-ਵੱਡੇ ਅਹੁਦਿਆਂ 'ਤੇ ਬਿਰਾਜਮਾਨ ਹਨ, ਪਰ ਅਫਸੋਸ ਕਿ ਸਿੱਖਾਂ ਨੂੰ ਅਜੇ ਤਕ ਕਾਨੂੰਨੀ ਰੂਪ ਵਿਚ ਵੱਖਰੀ ਕੌਮ ਵਜੋਂ ਮਾਨਤਾ ਲੈਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਇੰਗਲੈਂਡ ਵਿਚ ਸਾਲ 2012 ਦੀ ਮਰਦਮਸ਼ੁਮਾਰੀ ਦੌਰਾਨ ਮਿਲੀ ਨਿਰਾਸ਼ਾ ਤੋਂ ਬਾਅਦ ਹੁਣ ਫਿਰ ਉਹੀ ਸਵਾਲ ਉਠਣਾ ਸ਼ੁਰੂ ਹੋ ਗਿਐ। ਕੀ 2021 ਦੀ ਮਰਦਮਸ਼ੁਮਾਰੀ ਦੌਰਾਨ ਸਿੱਖਾਂ ਦੀ ਇਹ ਵੱਡੀ ਮੰਗ ਪੂਰੀ ਹੋ ਸਕੇਗੀ?

ਸਿੱਖ ਕੌਮਸਿੱਖ ਕੌਮ

ਦਸ ਦਈਏ ਕਿ ਸਾਲ 2012 ਦੌਰਾਨ ਇੰਗਲੈਂਡ ਵਿਚ ਮਰਦਮਸ਼ੁਮਾਰੀ ਕਰਵਾਉਣ ਵਾਲੇ ਸੰਗਠਨ 'ਆਫ਼ਿਸ ਫ਼ਾਰ ਨੈਸ਼ਨਲ ਸਟੈਟਿਸਟਿਕਸ' (ਓਐੱਨਐੱਸ) ਨੇ ਸਿੱਖਾਂ ਦੀ ਉਹ ਮੰਗ ਰੱਦ ਕਰ ਦਿਤੀ ਹੈ, ਜਿਸ ਵਿਚ  'ਸਿੱਖਾਂ ਨੂੰ ਇਕ ਵੱਖਰੀ ਕੌਮ ਵਜੋਂ ਮਾਨਤਾ ਦੇਣ ਦੀ ਗੱਲ ਆਖੀ ਗਈ ਸੀ। ਓਐੱਨਐੱਸ ਨੇ ਦਲੀਲ ਦਿਤੀ ਸੀ ਕਿ ਅਜਿਹੀ ਮੰਗ ਪ੍ਰਵਾਨ ਨਹੀਂ ਕਿਉਂਕਿ ਸਿੱਖ ਆਬਾਦੀ ਦੇ ਅਨੁਪਾਤ ਨੂੰ ਧਿਆਨ ਵਿਚ ਰੱਖਦਿਆਂ ਅਜਿਹਾ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ ਵਿਚ ਮੁਹਿੰਮਾਂ ਚਲਾਉਣ ਵਾਲੇ ਹੁਣ ਥੋੜ੍ਹੇ ਨਿਰਾਸ਼ ਹੋ ਗਏ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤਾਂ ਸਿਰਫ਼ ਕਾਨੂੰਨੀ ਚਾਰਾਜ਼ੋਈ ਹੀ ਇਕੋ-ਇਕ ਰਾਹ ਬਚਿਆ ਹੈ।

ਆਫ਼ਿਸ ਫਾਰ ਨੈਸ਼ਨਲ ਸਟੈਟਿਕਸਆਫ਼ਿਸ ਫਾਰ ਨੈਸ਼ਨਲ ਸਟੈਟਿਕਸ

ਓਐੱਨਐੱਸ ਨੇ ਇਕ ਵ੍ਹਾਈਟ-ਪੇਪਰ ਵਿਚ ਕਿਹਾ ਹੈ ਕਿ ਕਿਸੇ ਵੀ ਹੋਰ ਨਸਲ ਜਾਂ ਸਮੂਹ ਦੇ ਗਰੁੱਪ ਨਾਲ ਸਬੰਧਤ ਸਵਾਲ ਦੀ ਡੱਬੀ ਦੇ ਅੰਦਰ ਹੀ 'ਅਦਰ, ਸਪੈਸੀਫ਼ਾਇ' ਦਾ ਬਦਲ ਦਿਤਾ ਹੁੰਦਾ ਹੈ। ਓਐੱਨਐੱਸ ਮੁਤਾਬਕ ਹੀ 2021 ਦੀ ਮਰਦਮਸ਼ੁਮਾਰੀ 'ਚ ਧਰਮ ਬਾਰੇ ਸੁਆਲ ਸ਼ਾਮਲ ਹੋਵੇਗਾ। ਗੁਰਦੁਆਰਾ ਸਾਹਿਬਾਨ ਦੇ ਇਕ ਸਰਵੇਖਣ ਤੋਂ ਇਹ ਸਾਹਮਣੇ ਆਇਆ ਸੀ ਕਿ ਕਿ ਸਿੱਖ ਨਸਲੀ ਸਮੂਹ ਦਾ ਟਿੱਕ-ਬਾਕਸ ਪ੍ਰਵਾਨ ਹੋਣਾ ਚਾਹੀਦਾ ਹੈ। ਸਿੱਖ ਫ਼ੈਡਰੇਸ਼ਨ ਯੂਕੇ ਦੇ ਭਾਈ ਅਮਰੀਕ ਸਿੰਘ ਦਾ ਕਹਿਣੈ ਕਿ ਓਐੱਨਐੱਸ ਅਜੇ ਵੀ ਉਹੀ ਸਥਿਤੀ ਬਣਾ ਕੇ ਰੱਖਣੀ ਚਾਹੁੰਦਾ ਹੈ ਜੋ ਕਿ ਸਿੱਖਾਂ ਨਾਲ ਵਿਤਕਰੇਬਾਜ਼ੀ ਹੋਵੇਗਾ।

ਸਿੱਖ ਕੌਮਸਿੱਖ ਕੌਮ

ਉਨ੍ਹਾਂ ਆਖਿਆ ਕਿ ਫਿਲਹਾਲ ਇਸ ਮਾਮਲੇ ਵਿਚ ਹਾਲੇ ਤਜਵੀਜ਼ਾਂ ਹੀ ਹਨ ਜਦਕਿ ਮਰਦਮਸ਼ੁਮਾਰੀ ਦੇ ਸੁਆਲਾਂ ਬਾਰੇ ਆਖ਼ਰੀ ਫ਼ੈਸਲਾ ਤਾਂ ਸੰਸਦ ਲਵੇਗੀ। ਗੁਰਦੁਆਰਾ ਸਾਹਿਬਾਨ, ਸਿੱਖ ਜੱਥੇਬੰਦੀਆਂ ਤੇ ਹੋਰ ਭਾਈਚਾਰੇ ਇਸ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਸਰਗਰਮ ਹਨ, ਅਤੇ ਉਹ ਸਰਬ-ਪਾਰਟੀ ਸੰਸਦੀ ਸਮੂਹ ਨਾਲ ਮਿਲ ਕੇ ਇਸ ਮਾਮਲੇ 'ਤੇ ਵਿਚਾਰ ਚਰਚਾ ਕਰਨਗੇ। ਉਨ੍ਹਾਂ ਸਮੁੱਚੇ ਸਿਆਸੀ ਮੰਚ 'ਚੋਂ ਲਗਭਗ 350 ਸੰਸਦ ਮੈਂਬਰਾਂ ਦੀ ਹਮਾਇਤ ਮਿਲਣ ਦਾ ਦਾਅਵਾ ਵੀ ਕੀਤਾ।

ਸਿੱਖ ਕੌਮਸਿੱਖ ਕੌਮ

ਵੱਖੋ-ਵੱਖਰੇ ਸਿਆਸੀ, ਸਮਾਜਿਕ, ਸਭਿਆਚਾਰਕ ਤੇ ਆਰਥਿਕ ਮੰਤਵਾਂ ਦੇ ਨਾਲ-ਨਾਲ ਸਰਕਾਰੀ ਫ਼ੰਡਾਂ ਦੀ ਵੰਡ ਨਾਲ ਸਬੰਧਤ ਮਾਮਲਿਆਂ ਵਿਚ ਆਬਾਦੀ ਦੇ ਅੰਕੜੇ ਅਹਿਮ ਭੂਮਿਕਾ ਨਿਭਾਉਂਦੇ ਹਨ। ਸਾਲ 2011 ਦੀ ਮਰਦਮਸ਼ੁਮਾਰੀ ਵੇਲੇ 80 ਹਜ਼ਾਰ ਤੋਂ ਜ਼ਿਆਦਾ ਸਿੱਖਾਂ ਨੇ 'ਅਦਰ' ਕਾਲਮ ਦੀ ਵਰਤੋਂ ਕੀਤੀ ਸੀ ਤੇ ਉੱਥੇ 'ਸਿੱਖ' ਲਿਖਿਆ ਸੀ। ਉਂਝ ਇਹ ਸੁਆਲ ਹਾਲੇ ਵੀ ਬਣਿਆ ਹੋਇਆ ਹੈ ਕਿ ਕੀ 2021 ਦੀ ਮਰਦਮਸ਼ੁਮਾਰੀ ਦੌਰਾਨ ਇੰਗਲੈਂਡ ਵਿਚ ਸਿੱਖਾਂ ਨੂੰ ਇਕ ਵੱਖਰੀ ਕੌਮ ਵਜੋਂ ਸਰਕਾਰੀ ਮਾਨਤਾ ਦਿਤੀ ਜਾਵੇਗੀ ਜਾਂ ਨਹੀਂ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement